ਪੰਜਾਬ 'ਚ ਝੋਨੇ ਦੀ ਲਿਫ਼ਟਿੰਗ ਨੇ ਫੜ੍ਹੀ ਰਫ਼ਤਾਰ, ਜਾਣੋ 6 ਦਿਨਾਂ 'ਚ ਕਿੰਨਾ ਹੋਇਆ ਵਾਧਾ
Sunday, Oct 27, 2024 - 10:49 AM (IST)
ਚੰਡੀਗੜ੍ਹ : ਪੂਰੇ ਪੰਜਾਬ 'ਚ ਝੋਨੇ ਦੀ ਲਿਫ਼ਟਿੰਗ ਨੇ ਰਫ਼ਤਾਰ ਫੜ੍ਹ ਲਈ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਇਹ ਸਭ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਸੂਬੇ ਅੰਦਰ ਪਿਛਲੇ 6 ਦਿਨਾਂ 'ਚ 3 ਗੁਣਾ ਲਿਫ਼ਟਿੰਗ ਵਧੀ ਹੈ। 21 ਅਕਤੂਬਰ ਤੱਕ ਜਿੱਥੇ ਸੂਬੇ 'ਚ ਲਿਫ਼ਟਿੰਗ 1.39 ਐੱਲ. ਐੱਮ. ਟੀ. ਸੀ, ਉੱਥੇ ਹੀ 26 ਅਕਤੂਬਰ ਨੂੰ ਇਹ ਵੱਧ ਕੇ 3.83 ਐੱਲ. ਐੱਮ. ਟੀ. ਹੋ ਗਈ ਹੈ। ਲਿਫ਼ਟਿੰਗ 'ਚ ਹਰ ਰੋਜ਼ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਆ ਰਹੀ ਮਾਲਗੱਡੀ 'ਚੋਂ ਕੱਚਾ ਤੇਲ ਲੀਕ! ਵੱਡਾ ਹਾਦਸਾ ਹੋਣੋਂ ਟਲਿਆ (ਵੀਡੀਓ)
ਪਿਛਲੀ 21 ਅਕਤੂਬਰ ਨੂੰ 139172 ਐੱਲ. ਐੱਮ. ਟੀ., 22 ਨੂੰ 231124, 23 ਨੂੰ 262890, 24 ਨੂੰ 262890, 25 ਨੂੰ 282055 ਅਤੇ 26 ਅਕਤੂਬਰ ਨੂੰ 383146 ਐੱਲ. ਐੱਮ. ਟੀ. ਝੋਨੇ ਦੀ ਲਿਫ਼ਟਿੰਗ ਹੋਈ ਹੈ। ਇਹ ਵੀ ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਡੀਆਂ ਤੋਂ ਝੋਨੇ ਦੀ ਲਿਫ਼ਟਿੰਗ ਜੰਗੀ ਪੱਧਰ 'ਤੇ ਕਰਨ ਦੇ ਹੁਕਮ ਜਾਰੀ ਕੀਤੇ ਸਨ।
ਇਹ ਵੀ ਪੜ੍ਹੋ : ਪੰਜਾਬੀਓ! ਅੱਜ ਸੋਚ-ਸਮਝ ਕੇ ਨਿਕਲਿਓ ਘਰੋਂ, ਸਾਰੇ Main ਹਾਈਵੇਅ ਰਹਿਣਗੇ ਬੰਦ
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮੰਡੀਆਂ 'ਚ ਝੋਨੇ ਦੀ ਉਠਾਈ ਜਲਦੀ ਤੋਂ ਜਲਦੀ ਯਕੀਨੀ ਕਰਨ ਦੇ ਹੁਕਮ ਦਿੱਤੇ ਸਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਸੀ ਕਿ ਅਨਾਜ ਖ਼ਰੀਦ ਅਤੇ ਲਿਫ਼ਟਿੰਗ 'ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8