ਅਸੰਤੁਸ਼ਟ ਸੰਸਦ ਮੈਂਬਰਾਂ ਲਈ ਅਸਤੀਫਾ ਦੇਣਾ ਹੀ ਸਨਮਾਨਜਨਕ ਤਰੀਕਾ : ਪਾਕਿਸਤਾਨ ਸੁਪਰੀਮ ਕੋਰਟ

Friday, Apr 22, 2022 - 06:01 PM (IST)

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਜਸਟਿਸ ਮੁਨੀਬ ਅਖਤਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਾਰਾਜ਼ ਸੰਸਦ ਮੈਂਬਰਾਂ ਲਈ ਇਕੋਇਕ ਸਨਮਾਨਜਨਕ ਰਸਤਾ ਇਹੀ ਹੈ ਕਿ ਉਹ ਅਸਤੀਫਾ ਦੇਣਾ ਅਤੇ ਘਰ ਜਾਣ। ਜਸਟਿਸ ਅਖਤਰ ਦੇਸ਼ ਦੇ ਸੰਵਿਧਾਨ ਦੇ ਅਨੁਛੇਦ 63-ਏ ਦੀ ਵਿਆਖਿਆ ਦੀ ਬੇਨਤੀ ਕਰਨ ਵਾਲੇ ਰਾਸ਼ਟਰਪਤੀ ਦੇ ਸੰਦਰਭ ਦੀ ਸੁਣਵਾਈ ਕਰਨ ਵਾਲੇ ਪੰਜ ਜੱਜਾਂ ਦੇ ਬੈਂਚ ਦਾ ਹਿੱਸਾ ਹਨ। ਅਖ਼ਬਾਰ 'ਡਾਨ' ਨੇ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ -Tik Tok ਨੇ 6.5 ਮਿਲੀਅਨ ਤੋਂ ਵੱਧ ਪਾਕਿਸਤਾਨੀ ਵੀਡੀਓਜ਼ ਹਟਾਏ

ਜਸਟਿਸ ਅਖਤਰ ਦਾ ਜਵਾਬ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਵੱਲੋਂ ਪੇਸ਼ ਹੋਏ ਵਕੀਲ ਦੀ ਦਲੀਲ ਦੇ ਸੰਦਰਭ 'ਚ ਸੀ ਕਿ ਪਾਰਟੀ ਪ੍ਰਤੀ ਬੇਵਫ਼ਾਈ ਦੇਸ਼ ਨਾਲ ਬੇਵਫ਼ਾਈ ਨਾਲੋਂ ਵੱਖਰੀ ਹੈ। ਇਸ ਤੋਂ ਪਹਿਲਾਂ ਨਿਆਂਮੂਰਤੀ ਅਖਤਰ ਨੇ ਸੰਸਦੀ ਲੋਕਤੰਤਰ ਵਿਚ ਦਲਬਦਲ ਦੀ ਤੁਲਨਾ ਕੈਂਸਰ ਤੋਂ ਮਨੁੱਖੀ ਸਰੀਰ ਹੋਏ ਨੁਕਸਾਨ ਨਾਲ ਕੀਤੀ ਸੀ। ਇਹ ਪੰਜ ਮੈਂਬਰੀ ਬੈਂਚ ਰਾਸ਼ਟਰਪਤੀ ਦੇ ਸੰਦਰਭ 'ਤੇ ਸੁਣਵਾਈ ਕਰ ਰਿਹਾ ਹੈ, ਜਿਸ ਦੇ ਤਹਿਤ ਮਹੱਤਵਪੂਰਨ ਮੁੱਦਿਆਂ 'ਤੇ ਪਾਰਟੀ ਨੇਤਾ ਦੇ ਨਿਰਦੇਸ਼ਾਂ ਦੇ ਖ਼ਿਲਾਫ਼ ਵੋਟ ਕਰਨ ਵਾਲੇ ਸੰਸਦ ਮੈਂਬਰ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ। ਬੈਂਚ ਦੀ ਅਗਵਾਈ ਪਾਕਿਸਤਾਨ ਦੇ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਕਰ ਰਹੇ ਹਨ ਅਤੇ ਇਸ ਵਿੱਚ ਜਸਟਿਸ ਅਖਤਰ, ਜਸਟਿਸ ਇਜਾਜ਼ੁਲ ਅਹਿਸਾਨ, ਜਸਟਿਸ ਮਜ਼ਹਰ ਆਲਮ ਖਾਨ ਮੀਆਂਖੇਲ ਅਤੇ ਜਸਟਿਸ ਜਮਾਲ ਖਾਨ ਮੰਡੋਖਿਲ ਸ਼ਾਮਲ ਹਨ।


Vandana

Content Editor

Related News