ਵਿਗਿਆਨੀਆਂ ਨੇ ਬਣਾਈ ਨਵੀਂ ਰੈਪਿਡ ਟੈਸਟ ਤਕਨੀਕ, ਲੋਕ ਖੁਦ ਕਰ ਸਕਣਗੇ ਆਪਣੀ ਕੋਰੋਨਾ ਜਾਂਚ

Saturday, Sep 19, 2020 - 03:31 AM (IST)

ਵਿਗਿਆਨੀਆਂ ਨੇ ਬਣਾਈ ਨਵੀਂ ਰੈਪਿਡ ਟੈਸਟ ਤਕਨੀਕ, ਲੋਕ ਖੁਦ ਕਰ ਸਕਣਗੇ ਆਪਣੀ ਕੋਰੋਨਾ ਜਾਂਚ

ਬੋਸ‍ਟਨ - ਕੋਰੋਨਾ ਨਾਲ ਮੁਕਾਬਲੇ ਦੀ ਦਿਸ਼ਾ 'ਚ ਖੋਜਕਾਰਾਂ ਨੇ ਇੱਕ ਨਵਾਂ ਰੈਪਿਡ ਟੈਸਟ ਤਿਆਰ ਕੀਤਾ ਹੈ। ਘੱਟ ਉਪਕਰਣਾਂ ਦੇ ਨਾਲ ਇਸ ਟੈਸਟ ਨਾਲ ਸਿਰਫ਼ ਇੱਕ ਘੰਟੇ ਦੇ ਅੰਦਰ ਨਤੀਜਾ ਸਾਹਮਣੇ ਆ ਸਕਦਾ ਹੈ। ਇਸ ਤਰੀਕੇ ਨਾਲ ਤਕਰੀਬਨ ਮਾਣਕ ਦੇ ਬਰਾਬਰ ਕੋਰੋਨਾ ਦੀ ਪਛਾਣ ਕੀਤੀ ਜਾ ਸਕਦੀ ਹੈ। ਅਮਰੀਕਾ ਦੇ ਮੈਸਾਚਿਊਸੇਟਸ ਇੰਸਟੀਚਿਊਟ ਆਫ ਟੈਕਨੋਲਾਜੀ (ਐੱਮ.ਆਈ.ਟੀ.) ਦੇ ਖੋਜਕਾਰਾਂ ਦਾ ਕਹਿਣਾ ਹੈ ਕਿ ਸਟਾਪ ਕੋਵਿਡ ਨਾਮਕ ਇਸ ਟੈਸਟ ਨੂੰ ਇੰਨਾ ਕਿਫਾਇਤੀ ਬਣਾਇਆ ਜਾ ਸਕਦਾ ਹੈ, ਜਿਸ ਨਾਲ ਲੋਕ ਖੁਦ ਹੀ ਆਪਣੀ ਜਾਂਚ ਕਰ ਸਕਣਗੇ।

ਨਿਊ ਇੰਗਲੈਂਡ ਜਰਨਲ ਆਫ ਮੈਡੀਸਿਨ 'ਚ ਛਪੇ ਅਧਿਐਨ ਦੇ ਅਨੁਸਾਰ, ਇਹ ਨਵਾਂ ਟੈਸਟ 93 ਫ਼ੀਸਦੀ ਪਾਜ਼ੇਟਿਵ ਮਾਮਲਿਆਂ ਦੀ ਪਛਾਣ ਕਰਨ 'ਚ ਸਹੀ ਸਾਬਤ ਹੋਇਆ ਹੈ। ਇਸ ਟੈਸਟ ਨੂੰ 402 ਮਰੀਜ਼ਾਂ ਦੇ ਸਵੈਬ ਨਮੂਨਿਆਂ 'ਤੇ ਟੈਸਟ ਕੀਤਾ ਗਿਆ ਸੀ। ਖੋਜਕਾਰ ਫਿਲਹਾਲ ਲਾਰ ਦੇ ਨਮੂਨਿਆਂ ਨਾਲ ਸਟਾਪ ਕੋਵਿਡ ਨੂੰ ਟੈਸਟ ਕਰ ਰਹੇ ਹਨ। ਇਸ ਤਰੀਕੇ ਨਾਲ ਘਰ 'ਤੇ ਹੀ ਜਾਂਚ ਕਰਨਾ ਆਸਾਨ ਹੋ ਸਕਦਾ ਹੈ। ਖੋਜਕਾਰਾਂ ਦਾ ਕਹਿਣਾ ਹੈ, ਸਾਨੂੰ ਇਸ ਸਥਿਤੀ 'ਚ ਰੈਪਿਡ ਟੈਸਟਿੰਗ ਦੀ ਜ਼ਰੂਰਤ ਹੈ, ਜਿਸ ਨਾਲ ਲੋਕ ਆਪਣੇ ਆਪ ਦੀ ਰੋਜਾਨਾ ਜਾਂਚ ਕਰ ਸਕਣ। ਇਸ ਨਾਲ ਮਹਾਮਾਰੀ 'ਤੇ ਰੋਕ ਲਗਾਉਣ 'ਚ ਮਦਦ ਮਿਲੇਗੀ। 

ਵਿਗਿਆਨੀਆਂ ਨੇ ਉਮੀਦ ਜਤਾਈ ਕਿ ਕਲੀਨਿਕ, ਫਾਰਮੇਸੀ, ਨਰਸਿੰਗ ਹੋਮ ਅਤੇ ਸਕੂਲ ਦੇ ਲਿਹਾਜ਼ ਨਾਲ ਇਸ ਟੈਸਟ ਦਾ ਵਿਕਾਸ ਕੀਤਾ ਜਾ ਸਕਦਾ ਹੈ। ਐੱਮ.ਆਈ.ਟੀ. ਦੀ ਖੋਜਕਾਰ ਜੁਲੀਆ ਜੋਂਗ ਨੇ ਕਿਹਾ, ਅਸੀਂ ਸਟਾਪ ਕੋਵਿਡ ਟੈਸਟ ਤਿਆਰ ਕੀਤਾ ਹੈ। ਇਸ ਦੇ ਜ਼ਰੀਏ ਸਿਰਫ ਇੱਕ ਸਟੈਪ 'ਚ ਅੰਜਾਮ ਦਿੱਤਾ ਜਾ ਸਕਦਾ ਹੈ। ਇਸ ਦਾ ਮਤਲਬ ਕਿ ਇਹ ਟੈਸਟ ਲੈਬ ਵਿਵਸਥਾ ਤੋਂ ਬਾਹਰ ਗੈਰ ਮਾਹਰ ਵੀ ਕਰ ਸਕਦੇ ਹਨ। ਸਟਾਪ ਕੋਵਿਡ ਨਾਮਕ ਇਹ ਨਵੀਂ ਜਾਂਚ ਕਾਫ਼ੀ ਸਸਤੀ ਹੋਵੇਗੀ।


author

Inder Prajapati

Content Editor

Related News