ਰਿਪਬਲਿਕਨ ਪਾਰਟੀ ਨੇ ਅਮਰੀਕੀ ਪ੍ਰਤੀਨਿਧੀ ਸਭਾ ''ਚ ਜਿੱਤੀਆਂ 218 ਸੀਟਾਂ
Thursday, Nov 14, 2024 - 11:36 AM (IST)
ਵਾਸ਼ਿੰਗਟਨ (ਏਪੀ)- ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵ ਵਿਚ ਰਿਪਬਲਿਕਨ ਪਾਰਟੀ ਨੇ 218 ਸੀਟਾਂ ਜਿੱਤ ਲਈਆਂ ਹਨ ਅਤੇ ਇਸ ਦੇ ਨਾਲ ਹੀ ਪਾਰਟੀ ਦਾ ਸੱਤਾ 'ਤੇ ਪੂਰਾ ਕਬਜ਼ਾ ਹੋ ਗਿਆ ਹੈ। ਐਰੀਜ਼ੋਨਾ ਅਤੇ ਕੈਲੀਫੋਰਨੀਆ ਵਿਚ ਹੇਠਲੇ ਸਦਨ ਦੀਆਂ ਸੀਟਾਂ 'ਤੇ ਜਿੱਤ ਨਾਲ ਰਿਪਬਲਿਕਨ ਪਾਰਟੀ ਨੇ ਪ੍ਰਤੀਨਿਧੀ ਸਭਾ ਵਿਚ 218 ਸੀਟਾਂ ਜਿੱਤੀਆਂ, ਜੋ ਬਹੁਮਤ ਦੇ ਬਰਾਬਰ ਹੈ।
ਪੜ੍ਹੋ ਇਹ ਅਹਿਮ ਖ਼ਬਰ-ਐਲੋਨ ਮਸਕ ਨੂੰ ਝਟਕਾ, ਯੂ.ਐਸ ਰਾਸ਼ਟਰਪਤੀ ਚੋਣਾਂ ਤੋਂ ਬਾਅਦ 115,000 ਤੋਂ ਵੱਧ ਯੂਜ਼ਰਸ ਨੇ ਛੱਡਿਆ X
ਰਿਪਬਲਿਕਨ ਪਾਰਟੀ ਨੇ ਪਹਿਲਾਂ ਹੀ ਸੈਨੇਟ 'ਤੇ ਕਬਜ਼ਾ ਕਰ ਲਿਆ ਹੈ। ਰਿਪਬਲਿਕਨ ਪਾਰਟੀ ਦੇ ਨੇਤਾ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਸਵੇਰੇ ਸੰਸਦ ਭਵਨ ਕੰਪਲੈਕਸ 'ਚ ਪ੍ਰਤੀਨਿਧੀ ਸਭਾ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਸਦਨ ਵਿਚ ਟਰੰਪ ਦੇ ਸਹਿਯੋਗੀ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਉਹ ਸੱਤਾ ਤੋਂ ਬਾਹਰ ਹੋਣ ਦੌਰਾਨ ਉਨ੍ਹਾਂ ਨੂੰ ਪੇਸ਼ ਆਈਆਂ ਕਾਨੂੰਨੀ ਸਮੱਸਿਆਵਾਂ ਨਾਲ ਨਜਿੱਠਣ ਵਿਚ ਪਾਰਟੀ ਨੇਤਾ ਦਾ ਸਮਰਥਨ ਕਰਨਗੇ। ਚੁਣੇ ਗਏ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਅਟਾਰਨੀ ਜਨਰਲ ਦੇ ਅਹੁਦੇ ਲਈ ਪ੍ਰਤੀਨਿਧੀ ਮੈਟ ਗੇਟਜ਼ ਨੂੰ ਨਾਮਜ਼ਦ ਕਰਨਗੇ, ਜੋ ਉਸ ਦੇ ਨਜ਼ਦੀਕੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।