ਅਫਗਾਨ ਨਾਗਰਿਕਾਂ ਨੂੰ ਅਮਰੀਕਾ ’ਚ ਸ਼ਰਨ ਦੇਣ ਦਾ ਰਿਪਬਲੀਕਨ ਪਾਰਟੀ ਵਿਚਾਲੇ ਵਧਿਆ ਮਤਭੇਦ

Sunday, Aug 29, 2021 - 11:20 AM (IST)

ਵਾਸ਼ਿੰਗਟਨ- ਅਮਰੀਕਾ ਦੀ ਨਿਕਾਸੀ ਮੁਹਿੰਮ ਦੇ ਮੱਦੇਨਜ਼ਰ ਅਫਗਾਨ ਨਾਗਰਿਕਾਂ ਨੂੰ ਦੇਸ਼ ਵਿਚ ਸ਼ਰਨ ਦੇਣ ਦੇ ਸਵਾਲ ’ਤੇ ਰਿਪਬਲੀਕਨ ਪਾਰਟੀ ਵਿਚਾਲੇ ਮਤਭੇਦ ਵਧ ਰਿਹਾ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਹਫਤੇ ਪਹਿਲਾਂ ਇਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਸਾਡੇ ਦੇਸ਼ ਦੀ ਮਦਦ ਕਰਨ ਵਾਲੇ ਨਾਗਰਿਕਾਂ ਅਤੇ ਹੋਰ ਲੋਕਾਂ ਨੂੰ ਸ਼ਰਨਾਰਥੀ ਬਣਨ ਦੀ ਇਜਾਜ਼ਤ ਦਿੱਤੀ ਜਾਣਾ ਚਾਹੀਦੀ ਹੈ ਪਰ ਉਨ੍ਹਾਂ ਨੇ ਹਾਲ ਵਿਚ ਚੌਕਸ ਕੀਤਾ ਕਿ ਮਹੀਨੇ ਦੇ ਅਖੀਰ ਵਿਚ ਅਮਰੀਕੀ ਬਲਾਂ ਦੀ ਨਿਕਾਸੀ ਦੀ ਮੁਹਿੰਮ ਦੀ ਸਮਾਂ ਹੱਦ ਖਤਮ ਹੋਣ ਤੋਂ ਪਹਿਲਾਂ ਅਫਗਾਨਿਸਤਾਨ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਲੋਕ ਖਤਰਾ ਪੈਦਾ ਕਰ ਸਕਦੇ ਹਨ। ਟਰੰਪ ਨੇ ਪੁੱਛਿਆ ਕਿ ਜੋ ਬਾਈਡੇਨ ਕਿੰਨੇ ਅੱਤਵਾਦੀਆਂ ਨੂੰ ਦੇਸ਼ ਵਿਚ ਲਿਆਉਣਗੇ? ਰਿਪਲੀਕਨ ਪਾਰਟੀ ਨੇ ਬਾਈਡੇਨ ਦੇ ਸਾਹਮਣੇ ਆਏ ਪਹਿਲੇ ਵੱਡੇ ਵਿਦੇਸ਼ ਨੀਤੀ ਸੰਕਟ ਨਾਲ ਨਜਿੱਠਣ ਸਬੰਧੀ ਉਨ੍ਹਾਂ ਦੀ ਆਲੋਚਨਾ ਕੀਤੀ ਹੈ।


Aarti dhillon

Content Editor

Related News