ਅਜਿਹੀਆਂ ਦਵਾਈਆਂ ਨਾਲ ਬੱਚਿਆਂ ''ਚ ਵਧ ਸਕਦਾ ਹੈ ਆਟਿਜ਼ਮ ਦਾ ਖਤਰਾ

Monday, Aug 06, 2018 - 06:02 PM (IST)

ਅਜਿਹੀਆਂ ਦਵਾਈਆਂ ਨਾਲ ਬੱਚਿਆਂ ''ਚ ਵਧ ਸਕਦਾ ਹੈ ਆਟਿਜ਼ਮ ਦਾ ਖਤਰਾ

ਵਾਸ਼ਿੰਗਟਨ— ਪ੍ਰਜਣਨ ਸਮਰਥਾ ਵਧਾਉਣ ਵਾਲੇ ਕੁਝ ਇਲਾਜਾਂ ਨਾਲ ਬੱਚਿਆਂ 'ਚ ਆਟਿਜ਼ਮ ਦਾ ਖਤਰਾ ਵਧ ਸਕਦਾ ਹੈ। ਇਕ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਅਮਰੀਕਾ ਦੇ ਮਾਊਂਟ ਸਿਨਾਈ ਹਸਪਤਾਲ ਤੇ ਸਵੀਡਨ ਦੇ ਕਰੋਲਿੰਸਕਾ ਇੰਸਟੀਚਿਊਟ ਦੇ ਖੋਜਕਾਰਾਂ ਨੇ 108,548 ਲੜਕਿਆਂ 'ਤੇ ਇਕ ਅਧਿਐਨ ਕੀਤਾ ਹੈ ਕਿਉਂਕਿ ਲੜਕਿਆਂ 'ਚ ਲੜਕੀਆਂ ਦੇ ਮੁਕਾਬਲੇ ਆਟਿਜ਼ਮ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਉਨ੍ਹਾਂ ਨੂੰ ਪਤਾ ਲੱਗਿਆ ਕਿ ਪ੍ਰੋਜੇਸਟੇਰੋਨ ਹਾਰਮੋਨ ਥੈਰੇਪੀ ਕਰਵਾਉਣ ਵਾਲਿਆਂ ਦੇ ਬੱਚਿਆਂ ਦੇ ਆਟਿਜ਼ਮ ਨਾਲ ਪੀੜਤ ਹੋਣ ਦਾ ਖਤਰਾ ਉਨ੍ਹਾਂ ਲੋਕਾਂ ਦੇ ਮੁਕਾਬਲੇ ਡੇਢ ਗੁਣਾ ਜ਼ਿਆਦਾ ਹੈ ਜੋ ਪ੍ਰਜਣਨ ਸਮਰਥਾ ਵਧਾਉਣ ਲਈ ਇਲਾਜ ਨਹੀਂ ਕਰਵਾਉਂਦੇ।
ਪ੍ਰੋਜੇਸਟੇਰੋਨ ਇਕ ਤਰ੍ਹਾਂ ਦਾ ਹਾਰਮੋਨ ਹੁੰਦਾ ਹੈ, ਜਿਸ ਦੀ ਲੋੜ ਮਾਨਸਿਕ ਵਿਕਾਸ ਦੇ ਲਈ ਹੁੰਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਆਟਿਜ਼ਮ ਲਈ ਜ਼ਿੰਮੇਦਾਰ ਤੰਤਰ ਨੂੰ ਸਰਗਰਮ ਕਰ ਦਿੰਦਾ ਹੈ। ਸਿਨਹੂਆ ਦੀ ਖਬਰ ਮੁਤਾਬਕ ਇਹ ਵੀ ਪਤਾ ਲੱਗਿਆ ਹੈ ਕਿ ਗਰਭਾਵਸਥਾ ਤੋਂ ਪਹਿਲਾਂ ਪ੍ਰੋਜੇਸਟੇਰੋਨ ਹਾਰਮੋਨ ਬਣਨ ਨਾਲ ਭਰੂਣ ਦੇ ਦਿਮਾਗ ਦੇ ਅਹਿਮ ਹਿੱਸੇ ਪ੍ਰਭਾਵਿਤ ਹੋ ਸਕਦੇ ਹਨ। ਹਾਲ ਦੇ ਸਾਲਾਂ 'ਚ ਆਟਿਜ਼ਮ ਦੇ ਵਿਕਾਸ ਨੂੰ ਪ੍ਰਭਾਵਿਤ ਕਰਨ ਲਈ ਜ਼ਿੰਮੇਵਾਰ ਕਾਰਕਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰਜਣਨ ਸਮਰਥਾ ਵਧਾਉਣ ਦੇ ਇਲਾਜਾਂ ਦਾ ਵਿਆਪਕ ਅਧਿਐਨ ਨਹੀਂ ਕੀਤਾ ਗਿਆ ਹੈ। ਕੁਝ ਅਧਿਐਨਾਂ ਦੇ ਅਨੁਸਾਰ ਪ੍ਰਜਣਨ ਸਮਰਥਾ ਵਧਾਉਣ ਦੇ ਇਲਾਜਾਂ ਦਾ ਆਟਿਜ਼ਮ ਨਾਲ ਕੋਈ ਸਬੰਧ ਨਹੀਂ ਹੈ।


Related News