ਭਾਰਤ ਦੀ ਮਦਦ ਨਾਲ ਨੇਪਾਲ ’ਚ ਮੰਦਰ ਦਾ ਨਵੀਨੀਕਰਨ ਸ਼ੁਰੂ

Saturday, Jul 31, 2021 - 05:28 PM (IST)

ਕਾਠਮੰਡੂ - ਨੇਪਾਲ ਦੇ ਹਿਰਣਯਵਰਣ ਮਹਾਵਿਹਾਰ ਅਤੇ ਡਿਜੀ ਛੇਨ ਮੰਦਰ ਦਾ ਭਾਰਤ ਦੀ ਮਦਦ ਨਾਲ ਨਵੀਨੀਕਰਨ ਸ਼ੁਰੂ ਕੀਤਾ ਗਿਆ। ਭਾਰਤੀ ਦੂਤਘਰ ਨੇ ਕਿਹਾ ਕਿ 181 ਮਿਲੀਅਨ ਨੇਪਾਲੀ ਰੁਪਏ ਦੀ ਲਾਗਤ ਨਾਲ ਮਹਾਵਿਹਾਰ (ਮੰਦਰ) ਦੀ ਮੁੜ ਉਸਾਰੀ ਕੀਤੀ ਜਾ ਰਹੀ ਹੈ। ਹਿਰਣਯਵਰਣ ਮਹਾਵਿਹਾਰ ਅਤੇ ਡਿਜੀ ਛੇਨ, ਲਲਿਤਪੁਰ ਦੀ ਮੁੜ ਉਸਾਰੀ ਦਾ ਕੰਮ ਸਥਾਨਕ ਭਾਈਚਾਰੇ ਵਲੋਂ ਛੇਮਾ ਪੂਜਾ ਕਰਨ ਤੋਂ ਬਾਅਦ ਸ਼ੁਰੂ ਹੋਇਆ। ਇਸ ਪੂਜਾ ਵਿਚ ਕਾਠਮੰਡੂ ਵਿਚ ਭਾਰਤੀ ਦੂਤਘਰ, ਕੇਂਦਰੀ ਪੱਧਰੀ ਪ੍ਰਾਜੈਕਟ ਇੰਪਲੀਮੈਂਟ ਇਕਾਈ ਅਤੇ ਨੇਪਾਲ ਸਰਕਾਰ ਦੇ ਅਧਿਕਾਰੀਆਂ ਨੇ ਭਾਗ ਲਿਆ।

ਹਿਰਣਯਵਰਣ ਮਹਾਵਿਹਾਰ ਲੋਕਪ੍ਰਿਯ ਰੂਪ ਨਾਲ ਸਵਰਣ ਮੰਦਰ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ ਜੋ ਪਾਟਨ ਦਰਬਾਰ ਸਕੁਆਇਰ ਦੇ ਯਾਦਗਾਰ ਖੇਤਰ ਲਲਿਤਪੁਰ ਵਿਚ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿਚ ਸ਼ਾਮਲ ਹੈ। ਇਹ ਪਾਟਨ ਦੇ ਸਭ ਤੋਂ ਮਹੱਤਵਪੂਰਨ ਬੌਧ ਮੱਠਾਂ ਵਿਚੋਂ ਇਕ ਹੈ। ਲਲਿਤਪੁਰ ਜ਼ਿਲ੍ਹੇ ਵਿਚ ਸੱਤ ਸਭਿਆਚਾਰਕ ਵਿਰਾਸਤ ਪ੍ਰੋਜੈਕਟਾਂ ਦਾ ਪੁਨਰ ਨਿਰਮਾਣ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚੋਂ ਪੰਜ ਪ੍ਰੋਜੈਕਟਾਂ 'ਤੇ ਕੰਮ ਜਾਰੀ ਹੈ।


cherry

Content Editor

Related News