ਰਿਮੋਟ ਕੰਟਰੋਲਡ ਰੋਬੋਟ ਬਣੇ 6ਵੀਂ ਜਮਾਤ ਦੇ ਬੱਚੇ, ਇੰਝ ਪਹੁੰਚੇ ਸਕੂਲ

6/8/2020 1:39:02 PM

ਗੈਜੇਟ ਡੈਸਕ– ਕੋਰੋਨਾਵਾਇਰਸ ਕਾਰਨ ਦੁਨੀਆ ਭਰ ’ਚ ਲੋਕ ਲਾਕਡਾਉਨ ਦੇ ਨਿਯਮਾਂ ਦਾ ਪਲਨ ਕਰ ਰਹੇ ਹਨ ਅਤੇ ਸਕੂਲ ਵੀ ਬੰਦ ਹਨ। ਫਿਲੀਪੀਂਸ ਦੇ ਇਕ ਹਾਈ ਸਕੂਲ ’ਚ 6ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗ੍ਰੈਜੁਏਸ਼ਨ ਸੈਰੇਮਨੀ ਹਮੇਸ਼ਾ ਯਾਦ ਰਹੇਗੀ ਕਿਉਂਕਿ ਬੱਚੇ ਇਥੇ ਰੋਬੋਟ ਦੀ ਮਦਦ ਨਾਲ ਘਰ ਬੈਠੇ ਪਹੁੰਚੇ। ਬੀਤੀ 29 ਮਈ ਨੂੰ ਸਕੂਲ ਵਲੋਂ 6ਵੀਂ-ਗ੍ਰੇਡ ’ਚ ਪੜਨ ਵਾਲੇ ਵਿਦਿਆਰਥੀਆਂ ਲਈ ਸੋਸ਼ਲੀ ਡਿਸਟੈਂਟ ਗ੍ਰੇਜੁਏਸ਼ਨ ਸੈਰੇਮਨੀ ਰੱਖੀ ਗਈ। ਚਾਰ ਰੋਬੋਟਸ ਦੀ ਮਦਦ ਨਾਲ ਬੱਚੇ ਇਸ ਵਿਚ ਸ਼ਾਮਲ ਹੋਏ ਅਤੇ ਪਰਿਵਾਰ ਨੇ ਇਹ ਈਵੈਂਟ ਫੇਸਬੁੱਕ ਲਾਈਵ ’ਤੇ ਵੇਖਿਆ। 

PunjabKesari

ਦੁਨੀਆ ਭਰ ’ਚ ਸਕੂਲ ਅਤੇ ਦਫ਼ਤਰ ਬੰਦ ਹਨ, ਅਜਿਹੇ ’ਚ ਲੋਕ ਆਪਸ ’ਚ ਜੁੜਨ ਲਈ ਕ੍ਰਿਏਟਿਵ ਤਰੀਕੇ ਲੱਭ ਰਹੇ ਹਨ। ਢੇਰਾਂ ਉਪਭੋਗਤਾਵਾਂ ਵਲੋਂ ਵਰਚੁਅਲ ਟੂਲਸ ਦੀ ਮਦਦ ਵੀ ਲਈ ਜਾ ਰਹੀ ਹੈ। ਐਲੀਮੈਂਟਰੀ ਸਕੂਲ ਵਿਦਿਆਰਥੀਆਂ ਦੇ ਇਕ ਹੋਰ ਗਰੁੱਪ ਨੇ ਪ੍ਰਸਿੱਧ ਗੇਮ 'Minecraft' ਦੀ ਮਦਦ ਨਾਲ ਵਰਚੁਅਲ ਗ੍ਰੇਜੁਏਸ਼ਨ ਸੈਰੇਮਨੀ ’ਚ ਹਿੱਸਾ ਲਿਆ। ਯੂਨੀਵਰਸਿਟੀ ਆਫ ਪੈਂਸਲਵੇਨੀਆ ਦੇ ਵਿਦਿਆਰਥੀਆਂ ਨੇ ਵੀ ਇਸੇ ਸੈਰੇਮਨੀ ਤੋਂ ਪ੍ਰੇਰਿਤ ਹੋ ਕੇ Minecraft ਗੇਮ ’ਚ ਆਪਣਾ ਪੂਰਾ ਕੈਂਪਸ ਡਿਜ਼ਾਈਨ ਕੀਤਾ ਅਤੇ ਵਰਚੁਅਲ ਦੁਨੀਆ ’ਚ ਰਿਲੇ ਈਵੈਂਟ ਵੀ ਕੀਤਾ। 

PunjabKesari

ਖ਼ਾਲੀ ਰਿਹਾ ਪੂਰਾ ਸੈਰੇਮਨੀ ਹਾਲ
ਜਪਾਨ ਦੀ ਬੀ.ਬੀ.ਟੀ. ਯੂਨੀਵਰਸਿਟੀ ’ਚ ਵੀ ਇਸੇ ਤਰ੍ਹਾਂ ਵਿਦਿਆਰਥੀਆਂ ਨੇ ਰੋਬੋਟਸ ਦੀ ਮਦਦ ਨਾਲ ਗ੍ਰੈਜੁਏਸ਼ਨ ਸੈਰੇਮਨੀ ਕਰਨ ਦਾ ਮਨ ਬਣਾਇਆ। ਮਨੀਲਾ ਦੇ ਇਸ ਕਾਲਜ ’ਚ ਵਿਦਿਆਰਥੀਆਂ ਨੇ 'Newme' ਰੋਬੋਟਸ ਦੀ ਮਦਦ ਲਈ ਅਤੇ ਜ਼ੂਮ ਪਲੇਟਫਾਰਮ ਨਾਲ ਵਰਚੁਅਲ ਗ੍ਰੈਜੁਏਸ਼ਨ ਸੈਰੇਮਨੀ ਆਯੋਜਿਤ ਕੀਤੀ। ਖਾਸ ਗੱਲ ਹੈ ਇਹ ਹੈ ਕਿ ਫਿਲੀਪੀਂਸ ’ਚ 6ਵੀਂ-ਗ੍ਰੇਡ ਦੇ ਵਿਦਿਆਰਥੀ ਜਦੋਂ ਇਸ ਤਰ੍ਹਾਂ ਸੈਰੇਮਨੀ ’ਚ ਸ਼ਾਮਲ ਹੋਏ ਤਾਂ ਪੂਰਾ ਹਾਲ ਖ਼ਾਲੀ ਸੀ ਅਤੇ ਸਾਰਿਆਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਘਰ ਬੈਠ ਕੇ ਵੇਖ ਰਹੇ ਸਨ ਅਤੇ ਤਾੜੀਆਂ ਵਜਾ ਰਹੇ ਸਨ। 

PunjabKesari

ਸੈਂਕੜੇ ਵਿਦਿਆਰਥੀ ਹੋਏ ਗ੍ਰੈਜੁਏਟ
ਪੂਰੇ ਈਵੈਂਟ ਲਈ ਕੁਝ ਅਧਿਆਪਕ ਅਤੇ ਸਟਾਫ ਸਕੂਲ ਪਹੁੰਚਿਆ ਹੋਇਆਸੀ ਜਿਨ੍ਹਾਂ ਵਲੋਂ ਤਸਵੀਰਾਂ ਖਿੱਚ ਕੇ ਸਾਂਝੀਆਂ ਕੀਤੀਆਂ ਗਈਆਂ ਹਨ। ਰੋਬੋਟਸ ਨਾਲ ਕੁਨੈਕਟਿਡ ਟੈਬਲੇਟ ’ਤੇ ਸਾਰੇ ਵਿਦਿਆਰਥੀਆਂ ਦੀਆਂ ਪਹਿਲਾਂ ਤੋਂ ਰਿਕਾਰਡ ਕੀਤੀਆਂ ਗਈਆਂ ਵੀਡੀਓਜ਼ ਚਲਾਈਆਂ ਗਈਆਂ। ਇਸ ਤੋਂ ਇਲਾਵਾ ਵੱਡੀ ਸਕਰੀਨ ’ਤੇ ਮੇਅਰ ਦੀ ਇਕ ਵੀਡੀਓ ਵੀ ਚਲਾਈ ਗਈ। ਵਾਰੀ-ਵਾਰੀ ਜਦੋਂ ਵਿਦਿਆਰਥੀ ਰੋਬੋਟਸ ਦੀ ਮਦਦ ਨਾਲ ਸਟੇਜ ’ਤੇ ਗਏ ਤਾਂ ਉਨ੍ਹਾਂ ਦੇ ਚਿਹਰੇ ਟੈਬਲੇਟ ਦੀ ਸਕਰੀਨ ’ਤੇ ਵਿਖਾਈ ਦਿੱਤੇ। ਇਸ਼ ਦੀ ਮਦਦ ਨਾਲ ਕਰੀਬ 179 ਵਿਦਿਆਰਥੀ ਸੈਰੇਮਨੀ ਦਾ ਹਿੱਸਾ ਬਣ ਸਕੇ। 


Rakesh

Content Editor Rakesh