ਅਫਗਾਨਿਸਤਾਨ ''ਚ ਧਾਰਮਿਕ ਵਿਦਵਾਨ ਦਾ ਕਤਲ

Sunday, Dec 12, 2021 - 03:14 PM (IST)

ਅਫਗਾਨਿਸਤਾਨ ''ਚ ਧਾਰਮਿਕ ਵਿਦਵਾਨ ਦਾ ਕਤਲ

ਫਰਾਹ (ਏਐਨਆਈ): ਅਫਗਾਨਿਸਤਾਨ ਦੇ ਪੱਛਮੀ ਫਰਾਹ ਸੂਬੇ ਵਿੱਚ ਇੱਕ ਧਾਰਮਿਕ ਵਿਦਵਾਨ ਦਾ ਕਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।ਐਤਵਾਰ ਨੂੰ ਇੱਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। 

ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ: ਗੰਭੀਰ ਹਵਾ ਪ੍ਰਦੂਸ਼ਣ ਦੀ ਚਪੇਟ 'ਚ ਕਾਬੁਲ, ਸਰਕਾਰ ਨੇ ਜਤਾਈ ਚਿੰਤਾ

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਸੂਬੇ ਦੇ ਸੱਭਿਆਚਾਰ ਅਤੇ ਸੂਚਨਾ ਵਿਭਾਗ ਦੇ ਮੁਖੀ ਬਦਰੂਦੀਨ ਨੇ ਦੱਸਿਆ ਕਿ ਇਹ ਕਤਲ ਸ਼ਨੀਵਾਰ ਨੂੰ ਸੂਬਾਈ ਰਾਜਧਾਨੀ ਫਰਾਹ 'ਚ ਹੋਇਆ ਅਤੇ ਦੋਸ਼ੀ ਅਪਰਾਧ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।ਏਜੰਸੀ ਮੁਤਾਬਕ, ਉਹਨਾਂ ਨੇ ਇਹ ਵੀ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।


author

Vandana

Content Editor

Related News