'ਪਤਨੀ' ਰੇਹਮ ਨੇ ਖੋਲ੍ਹੇ ਇਮਰਾਨ ਦੀ ਅੱਯਾਸ਼ੀ ਦੇ ਕੱਚੇ ਚਿੱਠੇ, ਡਰੱਗਜ਼ ਤੇ ਭ੍ਰਿਸ਼ਟਾਚਾਰ 'ਤੇ ਕੀਤੇ ਹੈਰਾਨੀਜਨਕ ਖੁਲਾਸੇ

Thursday, Feb 03, 2022 - 09:47 PM (IST)

ਇਸਲਾਮਾਬਾਦ : ਕੰਗਾਲੀ ਦੇ ਬੁਰੇ ਦੌਰ 'ਚੋਂ ਗੁਜ਼ਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀਆਂ ਮੁਸ਼ਕਿਲਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪਾਕਿਸਤਾਨ ਵਿਚ ਚੋਣਾਂ 'ਚ ਕੁਝ ਹੀ ਦਿਨ ਰਹਿ ਗਏ ਹਨ। ਅਜਿਹੇ 'ਚ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੂੰ ਲੈ ਕੇ ਵਿਰੋਧੀ ਧਿਰ ਅਤੇ ਜਨਤਾ ਦੇ ਨਿਸ਼ਾਨੇ 'ਤੇ ਆਏ ਇਮਰਾਨ ਦੇ ਖ਼ਿਲਾਫ਼ ਹੁਣ ਉਨ੍ਹਾਂ ਦੀ ਸਾਬਕਾ ਪਤਨੀ ਰੇਹਮ ਖਾਨ ਦੀ ਕਿਤਾਬ ਮੁਸੀਬਤਾਂ ਦੇ ਪਹਾੜ ਲੈ ਆਈ ਹੈ। ਇਮਰਾਨ ਦੀ ਸਾਬਕਾ ਪਤਨੀ ਰੇਹਮ ਖਾਨ ਦੀ ਕਿਤਾਬ ਦੇ ਹੱਥ-ਲਿਖਤ ਅੰਸ਼ਾਂ ਦੇ ਲੀਕ ਹੋਣ ਤੋਂ ਮਹੀਨਿਆਂ ਬਾਅਦ ਉਸ ਦੀ ਕਿਤਾਬ ਆਖਿਰਕਾਰ ਵੀਰਵਾਰ ਨੂੰ ਛਪ ਕੇ ਸਾਹਮਣੇ ਆਈ। ਕਿਤਾਬ ਵਿਚ ਰੇਹਮ ਨੇ ਆਪਣੇ 10 ਮਹੀਨਿਆਂ ਦੇ ਵਿਆਹ ਬਾਰੇ ਡੂੰਘਾਈ ਨਾਲ ਲਿਖਦਿਆਂ ਉਸ ਸਮੇਂ ਦੇ ਰਾਜਨੀਤਕ ਮਾਹੌਲ ਅਤੇ ਇਮਰਾਨ ਖਾਨ ਦੀ ਅੱਯਾਸ਼ੀ ਤੇ ਭ੍ਰਿਸ਼ਟਾਚਾਰ ਦਾ ਕੱਚਾ ਚਿੱਠਾ ਖੋਲ੍ਹਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਦਿਲਚਸਪ ਗੱਲ ਇਹ ਹੈ ਕਿ ਉਸ ਨੇ ਕਿਤਾਬ ਵਿੱਚ ਇਹ ਵੀ ਲਿਖਿਆ ਹੈ ਕਿ ਕਿਵੇਂ ਇਮਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਆਪਣੇ ਭਵਿੱਖ ਬਾਰੇ ਅਕਸਰ ਗੱਲਾਂ ਕਰਦੇ ਸੀ ਅਤੇ ਕਿਵੇਂ ਉਹ ਉਸ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਦਾਹਰਣ ਦਿੰਦੇ ਸੀ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ "ਕੱਟੜਪੰਥੀ" ਵਿਚਾਰਾਂ ਦੇ ਬਾਵਜੂਦ ਸੱਤਾ ਵਿੱਚ ਆਏ ਸੀ। ਰੇਹਮ ਖਾਨ ਦਾ ਇਲਜ਼ਾਮ ਹੈ ਕਿ ਇਮਰਾਨ ਖਾਨ ਇਕ "ਫ੍ਰੀ-ਲੋਡਰ" ਸੀ, ਜੋ ਸਿਆਸਤਦਾਨਾਂ ਨੂੰ ਗੰਦੀਆਂ ਗਾਲ੍ਹਾਂ ਕੱਢਦਾ ਸੀ। ਭ੍ਰਿਸ਼ਟਾਚਾਰ ਦੀ ਹੱਦ 'ਤੇ ਉਹ ਲਿਖਦੀ ਹੈ ਕਿ ਕਿਵੇਂ ਇਮਰਾਨ ਦੇ ਘਰ 'ਚ ਸਬਜ਼ੀਆਂ ਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ "ਕਦੇ ਨਹੀਂ ਖਰੀਦੀਆਂ ਗਈਆਂ" ਅਤੇ ਜਹਾਂਗੀਰ ਤਾਰੀਨ, ਤਾਰਿਕ ਫਜ਼ਲ ਚੌਧਰੀ ਸਮੇਤ ਵੱਖ-ਵੱਖ ਨੇਤਾਵਾਂ ਦੁਆਰਾ ਤੋਹਫ਼ੇ ਵਜੋਂ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ : ਬਲੋਚਿਸਤਾਨ 'ਚ ਵਿਦਰੋਹੀਆਂ ਦਾ ਭਿਆਨਕ ਹਮਲਾ, 100 ਪਾਕਿਸਤਾਨੀ ਫੌਜੀਆਂ ਨੂੰ ਮਾਰਨ ਦਾ ਦਾਅਵਾ

ਇਮਰਾਨ ਖਾਨ ਕਾਲਾ ਜਾਦੂ ਕਰਦੇ ਸਨ। ਰੇਹਮ ਖਾਨ ਨੇ ਕਿਤਾਬ ਵਿੱਚ ਇਕ ਘਟਨਾ ਦਾ ਵਰਣਨ ਕਰਦਿਆਂ ਲਿਖਿਆ ਹੈ, ਜਿਸ ਵਿੱਚ ਉਸ ਨੇ ਕਥਿਤ ਤੌਰ 'ਤੇ ਇਮਰਾਨ ਨੂੰ ਆਪਣੇ ਨੰਗੇ ਸਰੀਰ 'ਤੇ ਕਾਲੀ ਦਾਲ ਰਗੜਦੇ ਦੇਖਿਆ ਸੀ। ਰੇਹਮ ਖਾਨ ਨੇ ਕਿਤਾਬ 'ਚ ਇਮਰਾਨ ਦੇ ਕਥਿਤ ਨਸ਼ੇ ਨੂੰ ਲੈ ਕੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਉਹ ਲਿਖਦੀ ਹੈ ਕਿ ਉਸ ਨੇ ਆਪਣੇ ਪਤੀ ਨੂੰ ਬਾਥਰੂਮ ਵਿੱਚ ਹੈਰੋਇਨ ਅਤੇ ਕੋਕੀਨ ਵਰਗੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਰੰਗੇ ਹੱਥੀਂ ਫੜਿਆ। ਰੇਹਮ ਦਾ ਦਾਅਵਾ ਹੈ ਕਿ ਉਸ ਦੇ ਸਾਬਕਾ ਪਤੀ ਦੇ ਸਮਲਿੰਗੀ ਸੰਬੰਧ ਵੀ ਸਨ। ਇਮਰਾਨ ਦੇ ਕਰੀਬੀ ਦੋਸਤ ਮੋਬੀ ਦਾ ਨਾਂ ਲੈਂਦਿਆਂ ਉਹ ਕਹਿੰਦੀ ਹੈ ਕਿ ਦੋਵੇਂ ਪੁਰਸ਼ "ਲਿਵ-ਇਨ ਰਿਲੇਸ਼ਨਸ਼ਿਪ" ਵਿੱਚ ਸਨ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਸਵਾਤ ਘਾਟੀ 'ਚ ਮਿਲਿਆ 2000 ਸਾਲ ਪੁਰਾਣਾ ਬੋਧੀ ਮੰਦਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harnek Seechewal

Content Editor

Related News