''ਕੈਨੇਡਾ ਟੈਬਲਲੋਇਡ'' ਮੈਗਜ਼ੀਨ ਦੇ ਵਿਸਾਖੀ ਅੰਕ ਦਾ ਰਿਲੀਜ਼ ਸਮਾਗਮ ਕਰਵਾਇਆ

Wednesday, Apr 22, 2026 - 06:09 PM (IST)

''ਕੈਨੇਡਾ ਟੈਬਲਲੋਇਡ'' ਮੈਗਜ਼ੀਨ ਦੇ ਵਿਸਾਖੀ ਅੰਕ ਦਾ ਰਿਲੀਜ਼ ਸਮਾਗਮ ਕਰਵਾਇਆ

ਵੈਨਕੂਵਰ, (ਮਲਕੀਤ ਸਿੰਘ)-'ਕੈਨੇਡਾ ਟੈਬਲੋਇਡ' ਮੈਗਜ਼ੀਨ ਦਾ ਅਪ੍ਰੈਲ 2026 ਵੈਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਦੇ ਸੰਬੰਧ ਵਿੱਚ ਰਿਫਲੈਕਸ਼ਨ ਬੈਕੁੱਟ ਹਾਲ 'ਚ ਕਰਵਾਏ ਇੱਕ ਸਮਾਗਮ 'ਚ ਵੱਖ-ਵੱਖ ਸਿਆਸੀ ਤੇ ਸਮਾਜਿਕ ਸ਼ਖਸੀਅਤਾਂ ਤੋਂ ਇਲਾਵਾ ਵੀ ਮੀਡੀਆ ਨਾਲ ਜੁੜੀਆਂ ਹਸਤੀਆਂ ਨੇ ਸ਼ਿਰਕਤ ਕੀਤੀ।  ਇਸ ਮੌਕੇ ਪ੍ਰਮੁੱਖ ਸਿਆਸੀ ਸ਼ਖਸੀਅਤਾਂ 'ਚ ਸਰੀ ਨਿਊਟਨ ਤੋਂ ਪੰਜਾਬੀ ਸੰਸਦ ਮੈਂਬਰ ਸੁੱਖ ਧਾਲੀਵਾਲ, ਮੰਤਰੀ ਜਗਰੂਪ ਬਰਾੜ, ਮੇਅਰ ਬਰੈਂਡਾ ਲੌਕ, ਵਿਧਾਇਕ ਸਟੀਵ ਕੂਲਰ, ਵਿਧਾਇਕ ਪੀਟਰ ਮਿਲੋਬਰ, ਲਿਡਾ ਐਨਸ, ਮਛੇਲ ਬੋਸ, ਮਾਈਕ ਸਟਾਰਚੁੱਕ, ਕੌਂਸਲਰ ਜੱਸੀ ਜੌਹਲ, ਜੈਸੀ ਦੁਸਾਂਝ ਆਦਿ ਹਾਜ਼ਰ ਸਨ।
ਇਸ ਸਮਾਗਮ 'ਚ ਹਾਜ਼ਰ ਮੀਡੀਆ ਤੇ ਸਮਾਜਕ ਹਸਤੀਆਂ 'ਚ ਸੁਖਵਿੰਦਰ ਸਿੰਘ ਚੋਹਲਾ, ਅੰਮ੍ਰਿਤਪਾਲ ਸਿੰਘ ਢੋਟ, ਹਰਪ੍ਰੀਤ ਕੌਰ ਜੋਸ਼ਨ, ਸੀ.ਜੇ. ਸਿੱਧੂ, ਡਾ. ਸੰਦੀਪ ਸਿੰਘ ਦੇ ਨਾਮ ਜ਼ਿਕਰਯੋਗ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਮਨਕਟਾਲਾ, ਗਗਨ ਨਾਹਲ, ਜਗਦੀਪ ਕੈਲੇ, ਵਿਸ਼ੂ ਮਹਿਤਾ, ਜਿੰਮੀ ਜੋਸ਼ੀ ਅਤੇ ਸਤਵੀਰ ਕੌਰ ਜੱਸੜ ਹਾਜ਼ਰ ਸਨ। ਅਖੀਰ ਮੈਗਜ਼ੀਨ ਦੇ ਮੁੱਖ ਸੰਪਾਦਕ ਜਸਵਿੰਦਰ ਸਿੰਘ ਦਿਲਾਵਰੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News