ਫੀਫਾ ਵਰਲਡ ਕੱਪ: ਵੈਨਕੂਵਰ ਦੇ ਬੀ.ਸੀ. ਪਲੇਸ ਸਟੇਡੀਅਮ ''ਚ ਹੋਣਗੇ 7 ਮੁਕਾਬਲੇ

Friday, Apr 24, 2026 - 05:50 AM (IST)

ਫੀਫਾ ਵਰਲਡ ਕੱਪ: ਵੈਨਕੂਵਰ ਦੇ ਬੀ.ਸੀ. ਪਲੇਸ ਸਟੇਡੀਅਮ ''ਚ ਹੋਣਗੇ 7 ਮੁਕਾਬਲੇ

ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੇ ਮਹਾਨਗਰ ਵੈਨਕੂਵਰ ਵਿੱਚ ਸਥਿਤ ਬੀ.ਸੀ. ਪਲੇਸ ਸਟੇਡੀਅਮ ਨੂੰ ਫੀਫਾ ਵਰਲਡ ਕੱਪ ਦੇ ਮਹੱਤਵਪੂਰਨ ਮੈਚਾਂ ਦੀ ਮੇਜ਼ਬਾਨੀ ਲਈ ਤਿਆਰ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਕੁੱਲ 7 ਵਰਲਡ ਕੱਪ ਮੁਕਾਬਲੇ ਖੇਡੇ ਜਾਣਗੇ।

ਜ਼ਿਕਰਯੋਗ ਹੈ ਕਿ ਵੈਨਕੂਵਰ ਦਾ ਬੀ.ਸੀ. ਪਲੇਸ ਸਟੇਡੀਅਮ ਉੱਤਰੀ ਅਮਰੀਕਾ ਦੇ ਚੋਣਵੇਂ ਸਟੇਡੀਅਮਾਂ ਵਿੱਚੋਂ ਇੱਕ ਹੈ ਇਸ ਮੌਕੇ ਸਟੇਡੀਅਮ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਦਰਸ਼ਕਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।

ਟੂਰਨਾਮੈਂਟ ਦੌਰਾਨ ਦੁਨੀਆ ਭਰ ਤੋਂ ਹਜ਼ਾਰਾਂ ਫੁੱਟਬਾਲ ਪ੍ਰੇਮੀਆਂ ਦੇ ਵੈਨਕੂਵਰ ਪਹੁੰਚਣ ਦੀ ਚਰਚਾ ਹੈ, ਜਿਸ ਨਾਲ ਸਥਾਨਕ ਅਰਥਵਿਵਸਥਾ ਨੂੰ ਵੀ ਵੱਡਾ ਲਾਭ ਹੋਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਸ਼ਹਿਰ ਦੀ ਵਿਸ਼ਵ ਪੱਧਰੀ ਪਹਿਚਾਣ ਨੂੰ ਹੋਰ ਮਜ਼ਬੂਤੀ ਮਿਲੇਗੀ।


author

Inder Prajapati

Content Editor

Related News