ਕੋਰੋਨਾ ਦਾ ਕਹਿਰ, ਫਰਾਂਸ 'ਚ ਰਿਕਾਰਡ 60 ਹਜ਼ਾਰ ਦੇ ਕਰੀਬ ਨਵੇਂ ਮਾਮਲੇ ਦਰਜ

Wednesday, Dec 08, 2021 - 10:04 AM (IST)

ਕੋਰੋਨਾ ਦਾ ਕਹਿਰ, ਫਰਾਂਸ 'ਚ ਰਿਕਾਰਡ 60 ਹਜ਼ਾਰ ਦੇ ਕਰੀਬ ਨਵੇਂ ਮਾਮਲੇ ਦਰਜ

ਪੈਰਿਸ (ਯੂਐਨਆਈ): ਫਰਾਂਸ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੀ ਲਾਗ ਦੇ 59,019 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਨਵੰਬਰ 2020 ਤੋਂ ਬਾਅਦ ਰੋਜ਼ਾਨਾ ਮਾਮਲਿਆਂ ਦੀ ਰਿਕਾਰਡ ਸੰਖਿਆ ਹੈ। ਫਰਾਂਸ ਦੇ ਸਿਹਤ ਮੰਤਰਾਲੇ ਨਾਲ ਸਬੰਧਤ ਫ੍ਰੈਂਚ ਪਬਲਿਕ ਹੈਲਥ ਏਜੰਸੀ ਮੁਤਾਬਕ ਇਸ ਸਮੇਂ ਦੌਰਾਨ 168 ਮਰੀਜ਼ਾਂ ਦੀ ਮੌਤ ਹੋ ਗਈ। ਨਵੇਂ ਮਾਮਲਿਆਂ ਨਾਲ ਜਿੱਥੇ ਸੰਕਰਮਿਤਾਂ ਦੀ ਗਿਣਤੀ 80,94, 445 ਹੋ ਗਈ ਹੈ, ਉੱਥੇ ਇਸ ਦੇ ਨਾਲ ਹੀ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1,20,891 ਹੋ ਗਈ ਹੈ। 

ਪੜ੍ਹੋ ਇਹ ਅਹਿਮ ਖਬਰ -ਆਸਟ੍ਰੇਲੀਆ 'ਚ ਬਣੇਗਾ ਧਰਤੀ ਦਾ 'ਬਲੈਕ ਬਾਕਸ', ਜਲਵਾਯੂ ਤਬਦੀਲੀ ਅਤੇ ਹੋਰ ਖਤਰਿਆਂ ਨੂੰ ਕਰੇਗਾ ਰਿਕਾਰਡ

ਦੇਸ਼ ਵਿੱਚ 12,714 ਐਕਟਿਵ ਕੇਸ ਹਨ। ਏਜੰਸੀ ਮੁਤਾਬਕ ਫਰਾਂਸ ਵਿੱਚ ਪਿਛਲੇ 24 ਘੰਟਿਆਂ ਵਿੱਚ 6,87,498 ਲੋਕਾਂ ਨੂੰ ਬੂਸਟਰ ਡੋਜ਼ ਦਿੱਤੀ ਗਈ ਹੈ। ਦੇਸ਼ ਭਰ ਵਿੱਚ 1 ਸਤੰਬਰ ਤੋਂ ਸ਼ੁਰੂ ਹੋਈ ਬੂਸਟਰ ਡੋਜ਼ ਮੁਹਿੰਮ ਤੋਂ ਬਾਅਦ ਹੁਣ ਤੱਕ ਕੁੱਲ 1,16,19,831 ਲੋਕਾਂ ਨੂੰ ਬੂਸਟਰ ਡੋਜ਼ ਦਿੱਤੀ ਜਾ ਚੁੱਕੀ ਹੈ। ਫਰਾਂਸ ਸਰਕਾਰ ਨੇ ਦੇਸ਼ ਵਿੱਚ ਕੋਰੋਨਾ ਦੀ ਨਵੀਂ ਲਹਿਰ ਨੂੰ ਰੋਕਣ ਲਈ ਨਵੇਂ ਉਪਾਵਾਂ ਦੇ ਹਿੱਸੇ ਵਜੋਂ ਨਾਈਟ ਕਲੱਬਾਂ ਨੂੰ ਚਾਰ ਹਫ਼ਤਿਆਂ ਲਈ ਬੰਦ ਕਰਨ ਅਤੇ ਸਕੂਲਾਂ ਵਿੱਚ ਫੇਸ ਮਾਸਕ ਦੀ ਵਰਤੋਂ ਕਰਨ ਅਤੇ ਬੱਚਿਆਂ ਲਈ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News