ਰੂਸ ''ਚ ਲਗਾਤਾਰ ਤੀਸਰੇ ਦਿਨ ਕੋਰੋਨਾ ਵਾਇਰਸ ਨਾਲ ਰਿਕਾਰਡ ਗਿਣਤੀ ''ਚ ਹੋਈ ਲੋਕਾਂ ਦੀ ਮੌਤ

Friday, Nov 19, 2021 - 07:36 PM (IST)

ਰੂਸ ''ਚ ਲਗਾਤਾਰ ਤੀਸਰੇ ਦਿਨ ਕੋਰੋਨਾ ਵਾਇਰਸ ਨਾਲ ਰਿਕਾਰਡ ਗਿਣਤੀ ''ਚ ਹੋਈ ਲੋਕਾਂ ਦੀ ਮੌਤ

ਮਾਕਸੋ-ਰੂਸ 'ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਨਾਲ ਲਗਾਤਾਰ ਤੀਸਰੇ ਦਿਨ ਰਿਕਾਰਡ ਗਿਣਤੀ 'ਚ ਲੋਕਾਂ ਦੀ ਮੌਤ ਹੋਈ। ਰੂਸ ਦੇ ਸਰਕਾਰੀ ਕੋਰੋਨਾ ਵਾਇਰਸ ਟਾਕਸ ਫੋਰਸ ਨੇ 1,254 ਮੌਤਾਂ ਦਰਜ ਕੀਤੀਆਂ ਜਦਕਿ ਵੀਰਵਾਰ ਨੂੰ 1251 ਅਤੇ ਬੁੱਧਵਾਰ ਨੂੰ 1247 ਮੌਤਾਂ ਦਰਜ ਕੀਤੀਆਂ ਗਈਆਂ। ਟਾਸਕ ਫੋਰਸ ਨੇ 37,156 ਨਵੇਂ ਮਾਮਲੇ ਵੀ ਦਰਜ ਕੀਤੇ।

ਇਹ ਵੀ ਪੜ੍ਹੋ : ਕੋਰੋਨਾ ਦਾ ਪਹਿਲਾ ਮਾਮਲਾ ਵੁਹਾਨ ਦੇ ਜੰਤੁ ਬਾਜ਼ਾਰ 'ਚ ਇਕ ਮਹਿਲਾ ਵਿਕਰੇਤਾ ਦਾ ਸੀ : ਅਧਿਐਨ

ਹਾਲ ਦੇ ਹਫ਼ਤਿਆਂ 'ਚ ਰੋਜ਼ਾਨਾ ਨਵੇਂ ਇਨਫੈਕਸ਼ਨ 'ਚ ਕਮੀ ਦਰਜ ਕੀਤੀ ਗਈ ਸੀ ਪਰ ਪਿਛਲੀ ਵਾਰ ਵਾਇਰਸ ਕਹਿਰ ਦੀ ਤੁਲਨਾ 'ਚ ਇਹ ਜ਼ਿਆਦਾ ਹੀ ਸੀ। ਟੀਕਾਕਰਨ ਦੀ ਘੱਟ ਦਰ ਅਤੇ ਲੋਕਾਂ ਵੱਲੋਂ ਸਾਵਧਾਨੀ ਵਰਤਣ 'ਚ ਘਾਟ ਦਰਮਿਆਨ ਇਨਫੈਕਸ਼ਨ 'ਚ ਵਾਧਾ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਪ੍ਰੈਲ 2020 ਅਤੇ ਇਸ ਸਾਲ ਸਤੰਬਰ ਦਰਮਿਆਨ ਕੋਵਿਡ-19 ਕਾਰਨ 4,62,000 ਲੋਕਾਂ ਦੀ ਮੌਤ ਹੋਈ।

ਇਹ ਵੀ ਪੜ੍ਹੋ : ਜਨਰਲ ਨਰਵਣੇ ਨੇ ਇਜ਼ਰਾਈਲ 'ਚ ਤਾਇਨਾਤ ਭਾਰਤੀ ਸ਼ਾਂਤੀ ਫੌਜੀਆਂ ਨਾਲ ਕੀਤੀ ਗੱਲਬਾਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News