ਇਟਲੀ ''ਚ ਰੁਜ਼ਗਾਰ ਦਰ ''ਚ ਵਾਧਾ, ਟੁੱਟਿਆ 45 ਸਾਲ ਦਾ ਰਿਕਾਰਡ

08/02/2022 1:59:33 PM

ਰੋਮ (ਭਾਸ਼ਾ): ਇਟਲੀ ਦੇ ਰਾਸ਼ਟਰੀ ਅੰਕੜਾ ਸੰਸਥਾਨ (ISTAT) ਦੁਆਰਾ ਜਾਰੀ ਅਸਥਾਈ ਅੰਕੜਿਆਂ ਅਨੁਸਾਰ ਦੇਸ਼ ਵਿੱਚ ਜੂਨ ਵਿੱਚ ਰੁਜ਼ਗਾਰ ਵਧ ਕੇ 18.1 ਮਿਲੀਅਨ ਤੱਕ ਪਹੁੰਚ ਗਿਆ, ਜੋ 1977 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ।ਸਮਾਚਾਰ ਏਜੰਸੀ ਸ਼ਿਨਹੂਆ ਨੇ ਆਈਐਸਟੀਏਟੀ ਦੇ ਹਵਾਲੇ ਨਾਲ ਕਿਹਾ ਕਿ ਇਟਲੀ ਵਿੱਚ ਜੂਨ ਵਿੱਚ ਰੁਜ਼ਗਾਰ ਦਰ 0.2 ਪ੍ਰਤੀਸ਼ਤ ਅੰਕ ਵੱਧ ਕੇ 60.1 ਪ੍ਰਤੀਸ਼ਤ ਹੋ ਗਈ, ਜੋ ਪਿਛਲੇ ਮਹੀਨੇ ਦੇ ਮੁਕਾਬਲੇ "1977 ਤੋਂ ਬਾਅਦ ਇੱਕ ਰਿਕਾਰਡ ਮੁੱਲ" ਨੂੰ ਦਰਸਾਉਂਦੀ ਹੈ, ਜਿਸ ਵਿੱਚ 86,000 ਹੋਰ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ।

ਇੰਸਟੀਚਿਊਟ ਨੇ ਕਿਹਾ ਕਿ ਇਸ ਸਮੂਹ ਵਿੱਚ 35-49 ਸਾਲ ਦੀ ਉਮਰ ਦੇ ਲੋਕਾਂ ਨੂੰ ਛੱਡ ਕੇ "ਦੋਵੇਂ ਲਿੰਗ ਅਤੇ ਸਾਰੇ ਉਮਰ ਸਮੂਹ" ਸ਼ਾਮਲ ਹਨ।ਇਸ ਦੇ ਨਾਲ ਹੀ ਇਟਲੀ ਵਿੱਚ ਜੂਨ ਵਿੱਚ ਬੇਰੁਜ਼ਗਾਰ ਅਤੇ ਅਕਿਰਿਆਸ਼ੀਲ ਲੋਕਾਂ ਦੀ ਗਿਣਤੀ ਵਿੱਚ 0.2 ਪ੍ਰਤੀਸ਼ਤ ਦੀ ਕਮੀ ਆਈ, ਇਸ ਸਮੂਹ ਵਿੱਚ ਖਾਸ ਤੌਰ 'ਤੇ ਔਰਤਾਂ ਅਤੇ 25 ਸਾਲ ਤੋਂ ਵੱਧ ਉਮਰ ਦੇ ਲੋਕ ਸਬੰਧਤ ਹਨ।
ਆਈਐਸਟੀਏਟੀ ਨੇ ਕਿਹਾ  ਕਿ ਇਟਲੀ ਵਿੱਚ ਬੇਰੋਜ਼ਗਾਰੀ ਦਰ 8.1 ਪ੍ਰਤੀਸ਼ਤ 'ਤੇ ਸਥਿਰ ਰਹੀ, ਜਦੋਂ ਕਿ ਬੇਰੁਜ਼ਗਾਰ ਨੌਜਵਾਨਾਂ ਦੀ ਦਰ 1.7 ਪ੍ਰਤੀਸ਼ਤ ਅੰਕ ਵਧ ਕੇ 23.1 ਪ੍ਰਤੀਸ਼ਤ ਹੋ ਗਈ।

ਪੜ੍ਹੋ ਇਹ ਅਹਿਮ ਖ਼ਬਰ-ਅਹਿਮ ਖ਼ਬਰ : ਕੈਨੇਡਾ 'ਚ ਹਨ 10 ਲੱਖ ਨੌਕਰੀਆਂ, ਜਾਣੋ ਪੂਰੀ ਸੂਚੀ ਜੋ ਤੁਹਾਨੂੰ ਦਿਵਾ ਸਕਦੀ ਹੈ PR

ਇਸ ਦੌਰਾਨ ਮਈ ਦੇ ਮੁਕਾਬਲੇ ਅਕਿਰਿਆਸ਼ੀਲ ਲੋਕਾਂ ਦੀ ਗਿਣਤੀ ਵਿੱਚ ਲਗਭਗ 91,000 ਦੀ ਗਿਰਾਵਟ ਆਈ, ਇਸ ਗਿਰਾਵਟ ਨਾਲ "ਦੋਵੇਂ ਲਿੰਗ ਅਤੇ 50 ਸਾਲ ਤੋਂ ਘੱਟ ਉਮਰ ਦੇ ਲੋਕਾ ਪ੍ਰਭਾਵਿਤ ਹੋਏ।ਕੁੱਲ ਮਿਲਾ ਕੇ ਅਕਿਰਿਆਸ਼ੀਲਤਾ ਦਰ 0.2 ਪ੍ਰਤੀਸ਼ਤ ਅੰਕ ਘਟ ਕੇ 34.5 ਪ੍ਰਤੀਸ਼ਤ ਹੋ ਗਈ।ਇਸ ਸਾਲ ਦੀ ਦੂਜੀ ਤਿਮਾਹੀ ਵਿੱਚ 15-64 ਸਾਲ ਦੀ ਉਮਰ ਦੇ ਬੇਰੋਜ਼ਗਾਰ ਅਤੇ ਅਕਿਰਿਆਸ਼ੀਲ ਲੋਕਾਂ ਵਿੱਚ ਕਮੀ ਦੇ ਨਾਲ ਇੱਕ ਸਕਾਰਾਤਮਕ ਰੁਝਾਨ ਵੀ ਦੇਖਿਆ ਗਿਆ।ਸਾਲਾਨਾ ਆਧਾਰ 'ਤੇ ਆਈਐਸਟੀਏਟੀ ਨੇ ਰਿਪੋਰਟ ਕੀਤੀ ਕਿ ਜੂਨ 2021 ਦੇ ਮੁਕਾਬਲੇ ਰੁਜ਼ਗਾਰ ਪ੍ਰਾਪਤ ਲੋਕਾਂ ਦੀ ਗਿਣਤੀ 1.8 ਪ੍ਰਤੀਸ਼ਤ (400,000 ਲੋਕ) ਵਧੀ ਹੈ ਅਤੇ ਰੁਜ਼ਗਾਰ ਦਰ ਵਿਚ1.6 ਪ੍ਰਤੀਸ਼ਤ ਅੰਕ ਵਾਧਾ ਹੋਇਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News