ਰਿਕਾਰਡ ਬਣਾਉਣ ਵਾਲੇ ਨੌਜਵਾਨ ਪਰਬਤਾਰੋਹੀ ਦਾ ਨੇਪਾਲ 'ਚ ਗਮਰਜੋਸ਼ੀ ਨਾਲ ਸਵਾਗਤ

Monday, Oct 14, 2024 - 06:37 PM (IST)

ਰਿਕਾਰਡ ਬਣਾਉਣ ਵਾਲੇ ਨੌਜਵਾਨ ਪਰਬਤਾਰੋਹੀ ਦਾ ਨੇਪਾਲ 'ਚ ਗਮਰਜੋਸ਼ੀ ਨਾਲ ਸਵਾਗਤ

ਕਾਠਮੰਡੂ (ਏਜੰਸੀ)- ਦੁਨੀਆ ਦੀਆਂ ਸਾਰੀਆਂ 14 ਚੋਟੀ ਦੀਆਂ ਚੋਟੀਆਂ 'ਤੇ ਚੜ੍ਹਨ ਵਾਲੇ ਸਭ ਤੋਂ ਘੱਟ ਉਮਰ ਦੇ ਪਰਬਤਾਰੋਹੀ ਬਣੇ ਸ਼ੇਰਪਾ ਕਿਸ਼ੋਰ ਦਾ ਸੋਮਵਾਰ ਨੂੰ ਨੇਪਾਲ 'ਚ ਇਕ ਨਾਇਕ ਵਾਂਗ ਸਵਾਗਤ ਕੀਤਾ ਗਿਆ। ਨੀਮਾ ਰਿੰਜੀ ਸ਼ੇਰਪਾ (18) ਨੇ ਪਿਛਲੇ ਹਫ਼ਤੇ ਚੀਨ ਵਿੱਚ ਸ਼ਿਸ਼ਪੰਗਮਾ ਸਿਖ਼ਰ ਦੀ 8,027 ਮੀਟਰ (26,335 ਫੁੱਟ) ਉੱਚੀ ਚੋਟੀ 'ਤੇ ਪਹੁੰਚ ਕੇ 8,000 ਮੀਟਰ (26,247 ਫੁੱਟ) ਤੋਂ ਵੱਧ ਉੱਚੀਆ ਚੋਟੀਆਂ 'ਤੇ ਚੜ੍ਹਨ ਦਾ ਆਪਣਾ ਮਿਸ਼ਨ ਪੂਰਾ ਕਰ ਲਿਆ। ਉਨ੍ਹਾਂ ਨੇ ਇੱਕ ਹੋਰ ਸ਼ੇਰਪਾ ਦਾ ਪਿਛਲਾ ਰਿਕਾਰਡ ਤੋੜਿਆ ਜੋ ਉਸ ਸਮੇਂ (ਰਿਕਾਰਡ ਬਣਾਉਣ ਵੇਲੇ) 30 ਸਾਲ ਦਾ ਸੀ।

ਇਹ ਵੀ ਪੜ੍ਹੋ: ਸਿੰਗਾਪੁਰ: ਭਾਰਤੀ ਨਾਗਰਿਕ ਨੂੰ ਖਾਤੇ 'ਚ ਗਲਤੀ ਨਾਲ ਜਮ੍ਹਾ ਹੋਏ ਪੈਸੇ ਵਾਪਸ ਨਾ ਕਰਨ 'ਤੇ ਜੇਲ੍ਹ

ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਨੇਪਾਲ ਦੇ ਸੈਰ-ਸਪਾਟਾ ਮੰਤਰੀ  ਬਦਰੀ ਪ੍ਰਸਾਦ ਪਾਂਡੇ, ਪਰਬਤਾਰੋਹੀ ਭਾਈਚਾਰੇ ਦੇ ਮੈਂਬਰਾਂ ਅਤੇ ਕੁਝ ਸ਼ੇਰਪਾਵਾਂ ਨੇ ਨੀਮਾ ਰਿੰਜੀ ਦਾ ਫੁੱਲਾਂ ਅਤੇ ਕੱਪੜੇ ਭੇਂਟ ਕਰਕੇ ਸਵਾਗਤ ਕੀਤਾ। ਨੀਮਾ ਰਿੰਜੀ ਨੇ ਪੱਤਰਕਾਰਾਂ ਨੂੰ ਕਿਹਾ, "ਮੈਂ ਬਹੁਤ ਖੁਸ਼ ਹਾਂ ਅਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਹਿਣਾ ਚਾਹੁੰਦਾ ਹਾਂ। ਇਹ ਇੱਕ ਮੁਸ਼ਕਲ ਟੀਚਾ ਸੀ, ਪਰ ਆਖਰਕਾਰ ਮੈਂ ਸਫਲ ਹੋ ਗਿਆ।" 

ਇਹ ਵੀ ਪੜ੍ਹੋ: ਇਮਰਾਨ ਖਾਨ ਦੀ ਪਾਰਟੀ ਦੇ ਕਰੀਬ 200 ਵਰਕਰ SCO ਸੰਮੇਲਨ ਤੋਂ ਪਹਿਲਾਂ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News