ਮਾਲੀ 'ਚ ਬਾਗੀ ਫੌਜੀਆਂ ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਬਣਾਇਆ ਬੰਧਕ

Wednesday, Aug 19, 2020 - 04:15 AM (IST)

ਮਾਲੀ 'ਚ ਬਾਗੀ ਫੌਜੀਆਂ ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਬਣਾਇਆ ਬੰਧਕ

ਬਮਾਕੋ- ਮਾਲੀ ਦੇ ਰਾਸ਼ਟਰਪਤੀ ਇਬਰਾਹਿਮ ਬੋਬਾਕਾਰ ਕੇਤਾ ਨੂੰ ਬਾਗੀ ਫੌਜੀਆਂ ਨੇ ਗ੍ਰਿਫਤਾਰ ਕਰ ਲਿਆ ਹੈ। ਸਰਕਾਰ ਦੇ ਬੁਲਾਰੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਇੱਕਠੇ ਹੋ ਕੇ ਗੱਲਬਾਤ ਕਰਨ ਦੀ ਅਪੀਲ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਬਾਬੋ ਸੀਸੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। 
ਪੱਛਮੀ ਅਫਰੀਕਾ 'ਚ ਤਖਤਾ ਪਲਟ ਦੀ ਕੋਸ਼ਿਸ਼ ਮੰਗਲਵਾਰ ਦੀ ਸਵੇਰ ਨੂੰ ਰਾਜਧਾਨੀ ਬਮਾਕੋ ਨੇੜੇ ਇਕ ਫੌਜੀ ਕੈਂਪ 'ਤੇ ਫਾਇਰਿੰਗ ਨਾਲ ਸ਼ੁਰੂ ਹੋਈ ਤੇ ਨੌਜਵਾਨਾਂ ਨੇ ਸ਼ਹਿਰ ਦੀ ਸਰਕਾਰੀ ਇਮਾਰਤਾਂ ਨੂੰ ਅੱਗ ਲਾ ਦਿੱਤੀ। ਇਸ ਤੋਂ ਬਾਅਦ ਸਰਕਾਰ ਤੋਂ ਨਾਰਾਜ਼ ਫੌਜੀਆਂ ਨੇ ਸੀਨੀਅਰ ਕਮਾਂਡਰਾਂ ਨੂੰ ਵੀ ਬੰਧਕ ਬਣਾ ਲਿਆ ਤੇ ਨਾਲ ਹੀ ਬਮਾਕੋ ਤੋਂ 15 ਕਿਲੋਮੀਟਰ ਦੂਰ ਸਥਿਤ ਕਾਤੀ ਕੈਂਪ 'ਤੇ ਕਬਜ਼ਾ ਕਰ ਲਿਆ। 
ਰਾਸ਼ਟਰਪਤੀ ਤੋਂ ਅਸਤੀਫੇ ਦੀ ਮੰਗ 
ਅਫਰੀਕੀ ਸੰਘ ਤੇ ਸਥਾਨਕ ਸਮੂਹ ਈਕੋਵਾਸ ਨੇ ਇਸ ਬਗਾਵਤ ਦੀ ਨਿੰਦਾ ਕੀਤੀ ਹੈ। ਬਾਗੀ ਫੌਜੀ ਰਾਸ਼ਟਰਪਤੀ ਤੋਂ ਅਸਤੀਫੇ ਦੀ ਮੰਗ ਕਰ ਰਹੇ ਹਨ। ਇਕ ਰਿਪੋਰਟ ਮੁਤਾਬਕ ਬਾਗੀ ਫੌਜੀਆਂ ਦੀ ਅਗਵਾਈ ਕਾਤੀ ਕੈਂਪ ਦੇ ਡਿਪਟੀ ਹੈੱਡ ਕਰਨਲ ਮਲਿਕ ਡਿਆਓ ਤੇ ਕਮਾਂਡਰ ਜਨਰਲ ਸਾਦੀਓ ਕਮਾਰਾ ਨੇ ਕੀਤੀ। 
ਬਗਾਵਤ ਦਾ ਕਾਰਨ ਅਸਪਸ਼ਟ
ਕਾਤੀ ਕੈਂਪ 'ਤੇ ਕਬਜਾ ਕਰਨ ਤੋਂ ਬਾਅਦ ਬਾਗੀਆਂ ਨੇ ਰਾਜਧਾਨੀ ਵੱਲ ਮਾਰਚ ਕੀਤਾ। ਦੁਪਹਿਰ ਨੂੰ ਉਨ੍ਹਾਂ ਨੇ ਰਾਸ਼ਟਰਪਤੀ ਕੇਤਾ ਦੀ ਰਿਹਾਇਸ਼ 'ਤੇ ਹਮਲਾ ਕੀਤਾ ਤੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਗ੍ਰਿਫਤਾਰ ਕਰ ਲਿਆ। ਉਸ ਵੇਲੇ ਦੋਵੇਂ ਉਥੇ ਸੀ। ਅਜਿਹਾ ਕਰਨ ਦਾ ਕਾਰਨ ਸਪਸ਼ਟ ਨਹੀਂ ਹੈ। ਕੁੱਝ ਰਿਪੋਟਾਂ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਬਗਾਵਤ ਤਨਖਾਹ ਦੇ ਵਿਵਾਦ ਨੂੰ ਲੈ ਕੇ ਹੈ।  


author

Bharat Thapa

Content Editor

Related News