ਚੀਨ ''ਚ ਚੱਲ ਰਹੀ ਅਸਲੀ Squid Game, ਇੰਝ ਵੇਚੇ ਜਾ ਰਹੇ ਹਨ ਕੈਦੀਆਂ ਦੇ ਅੰਗ
Monday, Oct 18, 2021 - 11:46 AM (IST)
ਬੀਜਿੰਗ (ਬਿਊਰੋ): ਦੁਨੀਆ ਭਰ ਵਿਚ ਇਸ ਵੇਲੇ ਨੈੱਟਫਲਿਕਸ ਦੀ ਸਕਵਿਡ ਗੇਮ (Squid Game) ਵੈੱਬ ਸੀਰੀਜ ਦੀ ਚਰਚਾ ਹੈ।ਦੱਖਣੀ ਕੋਰੀਆਈ ਹੌਰਰ ਡ੍ਰਾਮਾ ਦੇ ਇਸ ਸ਼ੋਅ ਵਿਚ ਕਰਜ਼ ਵਿਚ ਡੁੱਬੇ ਲੋਕਾਂ ਨੂੰ ਆਪਸ ਵਿਚ ਲੜਨ ਲਈ ਪੈਸਿਆਂ ਦਾ ਲਾਲਚ ਦਿੱਤਾ ਜਾਂਦਾ ਹੈ। ਇਸ ਖੂਨੀ ਲੜਾਈ ਵਿਚ ਇਕ-ਇਕ ਕਰਕੇ 455 ਲੋਕ ਮਾਰ ਜਾਂਦੇ ਹਨ ਅਤੇ ਇਕ ਵਿਅਕਤੀ ਨੂੰ 38.7 ਮਿਲੀਅਨ ਦੀ ਰਾਸ਼ੀ ਮਿਲਦੀ ਹੈ। ਇਸ ਵਿਚ ਮਨੁੱਖੀ ਅੰਗਾਂ ਦੀ ਤਸਕਰੀ ਦੀ ਖੇਡ ਨੂੰ ਦਿਖਾਇਆ ਗਿਆ ਹੈ। ਚੀਨ ਵਿਚ ਅਸਲੀ ਜੀਵਨ ਵਿਚ ਪੈਸਿਆਂ ਦੇ ਲਾਲਚ ਵਿਚ ਇਨਸਾਨਾਂ ਦੇ ਕਤਲ ਦੀ ਖੂਨੀ ਖੇਡ ਸਰਕਾਰਾਂ ਦੀ ਸ਼ੈਅ 'ਤੇ ਚੱਲ ਰਹੀ ਹੈ। ਹਾਲਾਤ ਇਹ ਹਨ ਕਿ ਤੁਹਾਡੇ ਲੀਵਰ, ਗੁਰਦੇ ਅਤੇ ਹੋਰ ਅੰਗ ਕਦੋਂ ਕੱਢ ਕੇ ਬਲੈਕ ਮਾਰਕੀਟ ਵਿਚ ਪਹੁੰਚ ਜਾਣਗੇ, ਤੁਹਾਨੂੰ ਪਤਾ ਵੀ ਨਹੀਂ ਲੱਗੇਗਾ।
ਮਨੁੱਖੀ ਅਧਿਕਾਰ ਸਮੂਹਾਂ ਦਾ ਦਾਅਵਾ ਹੈ ਕਿ ਚੀਨ ਵਿਚ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਨਿਰਦੇਸ਼ 'ਤੇ ਹਰੇਕ ਸਾਲ 1 ਲੱਖ ਅਸੰਤੁਸ਼ਟਾਂ ਅਤੇ ਰਾਜਨੀਤਕ ਕੈਦੀਆਂ ਦੇ ਦਿਲ, ਕਿਡਨੀ, ਲੀਵਰ ਅਤੇ ਅੱਖਾਂ ਦੀ ਪੁਤਲੀ ਕੱਢ ਲਈ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਮਨੁੱਖੀ ਅੰਗਾਂ ਦੀ ਤਸਕਰੀ ਦਾ ਨੈੱਟਵਰਕ ਚਲਾ ਰਹੀ ਹੈ ਅਤੇ ਅਜਿਹੇ ਲੋਕਾਂ ਦਾ ਵੱਡੇ ਪੱਧਰ 'ਤੇ ਕਤਲ ਕੀਤੇ ਜਾਣ ਦਾ ਆਦੇਸ਼ ਦਿੱਤਾ ਜਾਂਦਾ ਹੈ। ਇਸ ਸਾਲ ਜੂਨ ਮਹੀਨੇ ਵਿਚ ਸੰਯੁਕਤ ਰਾਸ਼ਟਰ ਦੇ ਸੁਤੰਤਰ ਮਾਹਰਾਂ ਦੀ ਟੀਮ ਨੇ ਚੀਨ ਵਿਚ ਘੱਟ ਗਿਣਤੀ ਸਮੂਹਾਂ ਦੇ ਲੋਕਾਂ ਦੇ ਸਰੀਰ ਤੋਂ ਜ਼ਰੂਰੀ ਅੰਗ ਕੱਢੇ ਜਾਣ 'ਤੇ ਚਿੰਤਾ ਜਤਾਈ ਸੀ।
ਪੜ੍ਹੋ ਇਹ ਅਹਿਮ ਖਬਰ -ਅਫਗਾਨ ਸੰਸਦ 'ਚ AK-47 ਲੈ ਕੇ ਦਾਖਲ ਹੋਏ ਤਾਲਿਬਾਨੀ, ਨਿਰਮਾਣ 'ਚ ਭਾਰਤ ਨੇ ਖਰਚੇ ਲੱਖਾਂ ਰੁਪਏ (ਵੀਡੀਓ)
ਅੰਗਾਂ ਲਈ ਮੁਸਲਿਮ ਕੈਦੀਆਂ ਦਾ ਕੀਤਾ ਜਾ ਰਿਹਾ ਕਤਲ
ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਵਿਸ਼ਵਾਸਯੋਗ ਸੂਚਨਾ ਮਿਲੀ ਹੈ ਕਿ ਘੱਟ ਗਿਣਤੀ ਕੈਦੀਆਂ ਦਾ ਜ਼ਬਰੀ ਬਲੱਡ ਟੈਸਟ ਕਰਾਇਆ ਜਾਂਦਾ ਹੈ। ਫਿਰ ਉਹਨਾਂ ਦੇ ਅੰਗਾਂ ਦਾ ਐਕਸਰੇਅ ਅਤੇ ਅਲਟਰਾਸਾਊਂਡ ਆਦਿ ਕਰਾਇਆ ਜਾਂਦਾ ਹੈ। ਅਜਿਹਾ ਕਰਨ ਦੌਰਾਨ ਕੈਦੀਆਂ ਤੋਂ ਉਹਨਾਂ ਦੀ ਮਨਜ਼ੂਰੀ ਵੀ ਨਹੀਂ ਲਈ ਜਾਂਦੀ। ਉੱਥੇ ਹੋਰ ਕੈਦੀਆਂ ਦੀ ਇਸ ਤਰ੍ਹਾਂ ਦੀ ਜਾਂਚ ਨਹੀਂ ਕੀਤੀ ਜਾਂਦੀ। ਇਸ ਜਾਂਚ ਦੇ ਬਾਅਦ ਉਸ ਵਿਅਕਤੀ ਨੂੰ ਡਾਟਾਬੇਸ ਵਿਚ ਦਰਜ ਕਰ ਲਿਆ ਜਾਂਦਾ ਹੈ ਤਾਂ ਜੋ ਬਾਅਦ ਵਿਚ ਉਸ ਦੇ ਅੰਗਾਂ ਨੂੰ ਕੱਢ ਕੇ ਕਿਸੇ ਹੋਰ ਨੂੰ ਲਗਾਇਆ ਜਾ ਸਕੇ।
ਇਹਨਾਂ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਸਾਬਕਾ ਕੈਦੀਆਂ ਦੇ ਅਜਿਹੇ ਵੀ ਦੋਸ਼ ਹਨ ਕਿ ਸਭ ਤੋਂ ਜ਼ਿਆਦਾ ਦਿਲ, ਕਿਡਨੀ, ਲੀਵਰ ਅਤੇ ਅੱਖਾਂ ਕੱਢ ਲਈਆਂ ਜਾਂਦੀਆਂ ਹਨ। ਪਿਛਲੇ ਮਾਰਚ ਮਹੀਨੇ ਵਿਚ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਚੀਨ ਮੁਸਲਿਮ ਕੈਦੀਆਂ ਦਾ ਕਤਲ ਕਰ ਰਿਹਾ ਹੈ ਤਾਂ ਜੋ ਉਹਨਾਂ ਦੇ ਅੰਗਾਂ ਨੂੰ ਕੱਢ ਕੇ ਕੋਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇ।ਇਸ ਖੇਡ ਖ਼ਿਲਾਫ਼ ਮੁਹਿੰਮ ਚਲਾ ਰਹੀ ਪੱਤਰਿਕਾ ਬਿਟਰ ਵਿੰਟਰ ਨੇ ਲਿਖਿਆ ਕਿ ਚੀਨ ਵਿਚ ਬਹੁਤ ਘੱਟ ਸਮੇਂ ਵਿਚ ਮੇਲ ਖਾਂਦੇ ਅੰਗ ਮਿਲ ਗਏ, ਜਿਸ ਨਾਲ ਅੰਗਾਂ ਦੀ ਤਸਕਰੀ ਦਾ ਖਦਸ਼ਾ ਵੱਧ ਗਿਆ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।