ਰੇਲਵੇ ਬੋਰਡ ਦੇ ਮੈਂਬਰ ਰਟੋਲ ਦਾ ਕੈਨੇਡਾ ਪੁੱਜਣ ’ਤੇ ਸ਼ਾਨਦਾਰ ਸੁਆਗਤ

Monday, Jul 15, 2024 - 11:07 AM (IST)

ਰੇਲਵੇ ਬੋਰਡ ਦੇ ਮੈਂਬਰ ਰਟੋਲ ਦਾ ਕੈਨੇਡਾ ਪੁੱਜਣ ’ਤੇ ਸ਼ਾਨਦਾਰ ਸੁਆਗਤ

ਵੈਨਕੂਵਰ (ਮਲਕੀਤ ਸਿੰਘ) - ਮਾਝੇ ਨਾਲ ਸਬੰਧਿਤ ਸੀਨੀਅਰ ਸਿਆਸੀ ਆਗੂ ਅਤੇ ਉੱਤਰ ਰੇਲਵੇ ਬੋਰਡ ਦੇ ਮੈਂਬਰ ਗੁਰਮਿੰਦਰ ਸਿੰਘ ਰਟੋਲ ਕੈਨੇਡਾ ਫੇਰੀ ਦੌਰਾਨ ਸੇਵਾਮੁਕਤ ਅਧਿਆਪਕ ਦਵਿੰਦਰ ਸਿੰਘ ਰਸੂਲਪੁਰ ਦੇ ਗ੍ਰਹਿ ਵਿਖੇ ਪੁੱਜੇ। ਇਸ ਮੌਕੇ ’ਤੇ ਉਨ੍ਹਾਂ ਦੇ ਸਨਮਾਨ ’ਚ ਰੱਖੀ ਡਿਨਰ ਪਾਰਟੀ ’ਚ ਮਾਝੇ ਨਾਲ ਸਬੰਧਿਤ ਕੁਝ ਪਰਿਵਾਰ ਉਨ੍ਹਾਂ ਨੂੰ ਮਿਲਣ ਲਈ ਉਚੇਚੇ ਤੌਰ ’ਤੇ ਪੁੱਜੇ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਉੱਘੇ ਰਿਆਲਟਰ ਪ੍ਰੈਟੀ ਰਸੂਲਪੁਰ, ਲਾਡੀ ਸੰਧੂ, ਰਵੀ ਰਟੌਲ, ਲਾਡੀ ਰਟੌਲ, ਪੁਖਰਾਜ ਗੋਹਲਵੜ, ਇੰਦਰਜੀਤ ਰੋਮੀ, ਰਾਜ ਸੰਧੂ ਅਤੇ ਪੰਜਾਬੀ ਫ਼ਿਲਮ ਅਦਾਕਾਰ ਤਰੁਣ ਮਾਨ ਵੀ ਹਾਜ਼ਰ ਸਨ। 
 

 


 


author

Harinder Kaur

Content Editor

Related News