ਦਿ ਹੰਡ੍ਰੇਡ ਲੀਗ ’ਚ ਰਾਸ਼ਿਦ ਖ਼ਾਨ ਨੇ ਚਿਹਰੇ ’ਤੇ ਬਣਾਇਆ ਅਫ਼ਗਾਨੀ ਰਾਸ਼ਟਰੀ ਝੰਡਾ, ਦੁਨੀਆ ਨੂੰ ਦਿੱਤਾ ਇਹ ਸੰਦੇਸ਼

08/22/2021 6:23:17 PM

ਇੰਗਲੈਂਡ/ਕਾਬੁਲ— ਅਫ਼ਗਾਨਿਸਤਾਨ ’ਚ ਤਾਲਿਬਾਨ ਨੇ ਆਪਣਾ ਕਬਜ਼ਾ ਕਰ ਲਿਆ ਹੈ। ਅਫ਼ਗਾਨਿਸਤਾਨ ’ਚ ਇਕਦਮ ਤਖ਼ਤਾ ਪਲਟਣ ਨਾਲ ਲੈੱਗ ਸਪਿਨਰ ਰਾਸ਼ਿਦ ਖ਼ਾਨ ਕਾਫ਼ੀ ਦੁਖੀ ਹਨ। ਅਫ਼ਗਾਨਿਸਤਾਨ ਤੋਂ ਸੋਸ਼ਲ ਮੀਡੀਆ ’ਤੇ ਤਬਾਹੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇੰਗਲੈਂਡ ’ਚ ਲੀਗ ਖੇਡ ਰਹੇ ਰਾਸ਼ਿਦ ਖ਼ਾਨ ਨੇ ਦੁਨੀਆ ਤੋਂ ਸ਼ਾਂਤੀ ਦਾ ਅਪੀਲ ਕੀਤੀ ਹੈ। ਇਸ ਦੇ ਲਈ ਉਨ੍ਹਾਂ ਨੇ ਖ਼ਾਸ ਤਰ੍ਹਾਂ ਦਾ ਸੰਦੇਸ਼ ਕ੍ਰਿਕਟ ਦੇ ਮੈਦਾਨ ’ਤੇ ਦਿੱਤਾ ਹੈ। ਉਸ ਦੇ ਇਸ ਸੰਦੇਸ਼ ਨੇ ਲੋਕਾਂ ਦੀ ਖ਼ੂਬ ਵਾਹਵਾਹੀ ਲੁੱਟੀ ਤੇ ਲੋਕ ਉਨ੍ਹਾਂ ਦੀ ਇਸ ਪਹਿਲ ਦੀ ਸ਼ਲਾਘਾ ਕਰ ਰਹੇ ਹਨ।
ਇਹ ਵੀ ਪੜ੍ਹੋ : IPL ਦੇ UAE ਦੇ ਪੜਾਅ ’ਚ ਨਹੀਂ ਖੇਡਣਗੇ ਬਟਲਰ, ਵਜ੍ਹਾ ਆਈ ਸਾਹਮਣੇ

ਦਰਅਸਲ ਇੰਗਲੈਂਡ ’ਚ ਦਿ ਹੰਡ੍ਰੇਡ ਲੀਗ ’ਚ ਖੇਡ ਰਹੇ ਰਾਸ਼ਿਦ ਖ਼ਾਨ ਜਦੋਂ ਮੈਦਾਨ ’ਤੇ ਉਤਰੇ ਤਾਂ ਉਨ੍ਹਾਂ ਨੇ ਆਪਣੇ ਚਿਹਰੇ ’ਤੇ ਅਫ਼ਗਾਨਿਸਤਾਨ ਦਾ ਰਾਸ਼ਟਰੀ ਝੰਡਾ ਬਣਾਇਆ ਹੋਇਆ ਸੀ। ਰਾਸ਼ਿਦ ਖ਼ਾਨ ਨੇ ਅਜਿਹਾ ਇਸ ਲਈ ਕੀਤਾ ਹੈ ਕਿਉਂਕਿ ਉਹ ਦੁਨੀਆ ਨੂੰ ਪਿਆਰ ਤੇ ਸ਼ਾਂਤੀ ਦਾ ਸੰਦੇਸ਼ ਦੇਣਾ ਚਾਹੁੰਦੇ ਹਨ ਕਿਉਂਕਿ ਅਫ਼ਗਾਨਿਸਤਾਨ ’ਚ ਤਾਲਿਬਾਨ ਲੜਾਕੇ ਬੇਕਸੂਰ ਲੋਕਾਂ ਨੂੰ ਮਾਰ ਰਹੇ ਹਨ। ਰਾਸ਼ਿਦ ਖ਼ਾਨ ਦੇ ਦੇਸ਼ ਪ੍ਰਤੀ ਇਸ ਜਜ਼ਬੇ ਨੂੰ ਲੋਕ ਸਲਾਮ ਕਰ ਰਹੇ ਹਨ।
ਇਹ ਵੀ ਪੜ੍ਹੋ : ਚੋਰੀ ਦਾ ਇਲਜ਼ਾਮ ਲੱਗਣ ਤੋਂ ਬਾਅਦ ਕਸ਼ਮੀਰ ਦੇ ਇਸ ਕ੍ਰਿਕਟਰ ਨੇ BCCI ਤੋਂ ਮੰਗੀ ਮਦਦ

ਰਾਸ਼ਿਦ ਖ਼ਾਨ ਨੇ ਅਜਿਹਾ ਪਹਿਲੀ ਵਾਰ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਰਾਸ਼ਿਦ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸ਼ੇਅਰ ਕੀਤੀ ਸੀ। ਰਾਸ਼ਿਦ ਖ਼ਾਨ ਨੇ ਲਿਖਿਆ ਸੀ ਕਿ ਆਓ ਅੱਜ ਅਸੀਂ ਆਪਣੇ ਰਾਸ਼ਟਰ ਨੂੰ ਮਹੱਤਵ ਦੇਣ ਲਈ ਕੁਝ ਸਮਾਂ ਕੱਢੀਏ ਤੇ ਸ਼ਹਾਦਤਾਂ ਨੂੰ ਕਦੀ ਨਾ ਭੁਲੀਏ। ਅਸੀਂ ਸ਼ਾਂਤੀਪੂਰਨ ਤੇ ਵਿਕਸਿਤ ਤਰੀਕੇ ਨਲ ਸੰਯੁਕਤ ਰਾਸ਼ਟਰ ਤੋਂ ਪ੍ਰਾਰਥਨਾ ਕਰ ਰਹੇ ਹਾਂ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News