ਕੁਦਰਤ ਜਾਂ ਵਿਗਿਆਨ? ਇਕ ਵਾਰ ਫਿਰ ਆਸਮਾਨ ''ਚ ਦਿਖਾਈ ਦਿੱਤੇ ਇਕ ਤੋਂ ਵੱਧ ਸੂਰਜ

Monday, Oct 19, 2020 - 09:12 AM (IST)

ਬੀਜਿੰਗ- ਚੀਨ ਦੇ ਸ਼ਹਿਰ ਮੋਹੇ ਵਿਚ 16 ਅਕਤੂਬਰ ਨੂੰ ਤਿੰਨ ਸੂਰਜ ਇਕੱਠੇ ਦਿਖਾਈ ਦਿੱਤੇ ਹਨ। ਇਹ ਝੂਠ ਨਹੀਂ ਹੈ ਸਗੋਂ ਸੱਚ ਹੈ। ਇਹ ਦ੍ਰਿਸ਼ ਇਕ-ਦੋ ਮਿੰਟਾਂ ਲਈ ਨਹੀਂ ਸਗੋਂ 3 ਘੰਟਿਆਂ ਤੱਕ ਦੇਖਿਆ ਗਿਆ। ਇਸ ਤੋਂ ਪਹਿਲਾਂ ਚੀਨ, ਰੂਸ, ਅਮਰੀਕਾ ਤੇ ਕੈਨੇਡਾ ਵਿਚ ਵੀ 2, 3 ਅਤੇ 5 ਸੂਰਜ ਇਕੱਠੇ ਦਿਖਾਈ ਦਿੱਤੇ ਸਨ। ਇਹ ਘਟਨਾਵਾਂ ਸੱਚ ਹਨ। ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਚੀਨੀ ਵਿਗਿਆਨੀਆਂ ਨੇ ਕੁਝ ਅਜਿਹਾ ਕੀਤਾ ਹੋਵੇਗਾ ਕਿ ਆਸਮਾਨ ਵਿਚ 3 ਸੂਰਜ ਦਿਖਾਈ ਦਿੱਤੇ ਪਰ ਮਾਹਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਅਜਿਹਾ ਚੀਨ ਵਿਚ ਹੀ ਨਹੀਂ ਸਗੋਂ ਹੋਰ ਦੇਸ਼ਾਂ ਵਿਚ ਵੀ ਹੋ ਚੁੱਕਾ ਹੈ। ਪਹਿਲਾਂ ਇਹ ਨਜ਼ਾਰਾ ਸਿਰਫ 5-7 ਮਿੰਟ ਲਈ ਹੀ ਦੇਖਣ ਨੂੰ ਮਿਲਦਾ ਸੀ ਪਰ ਹੁਣ ਇਹ ਲਗਾਤਾਰ 3 ਘੰਟਿਆਂ ਤੱਕ ਦੇਖਿਆ ਗਿਆ ਹੈ। 

PunjabKesari
'ਪੀਪਲਜ਼ ਡੇਲੀ ਚਾਈਨਾ' ਨੇ ਇਸ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਲੋਕਾਂ ਨੇ ਵੀ ਸੋਸ਼ਲ ਮੀਡੀਆ 'ਤੇ ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਮਾਹਰਾਂ ਨੇ ਦੱਸਿਆ ਕਿ ਅਸਲ ਵਿਚ ਇਹ 'ਸਨ ਡਾਗ' ਹਨ ਭਾਵ ਇਹ ਕੁਦਰਤੀ ਘਟਨਾ ਉਦੋਂ ਵਾਪਰਦੀ ਹੈ ਜਦੋਂ ਧਰਤੀ ਦੇ ਵਾਤਾਵਰਣ ਵਿਚ ਬਰਫ ਦੇ ਕ੍ਰਿਸਟਲ ਬਣ ਜਾਂਦੇ ਹਨ। ਸੂਰਜ ਚੜ੍ਹਨ ਜਾਂ ਉਤਰਨ ਸਮੇਂ 'ਸਨ ਡਾਗ' ਬਣਦਾ ਹੈ। ਇਹ ਕ੍ਰਿਸਟਲ ਸੂਰਜ ਦੇ ਸੱਜੇ ਤੇ ਖੱਬੇ ਪਾਸੇ 22 ਡਿਗਰੀ 'ਤੇ ਬਣ ਜਾਂਦੇ ਹਨ। ਜਦ ਸੂਰਜ ਦੀਆਂ ਕਿਰਣਾਂ ਇਨ੍ਹਾਂ ਕਣਾਂ ਨਾਲ ਟਕਰਾਉਂਦੀਆਂ ਹਨ ਤਾਂ ਉਹ ਸੂਰਜ ਦੀ ਰੌਸ਼ਨੀ ਨੂੰ ਪ੍ਰਤੀਬਿੰਬਤ ਕਰਦੀ ਹੈ ਤੇ ਚਮਕਦੇ ਹੋਏ ਸੂਰਜ ਦਿਖਾਈ ਦਿੰਦੇ ਹਨ। ਇਸ ਸਭ ਲਈ ਤਾਪਮਾਨ ਵਿਚ ਕਾਫੀ ਕਮੀ ਚਾਹੀਦੀ ਹੁੰਦੀ ਹੈ। ਖਾਸ ਕਰਕੇ ਜ਼ੀਰੋ ਤੋਂ ਵੀ 20 ਡਿਗਰੀ ਸੈਲਸੀਅਸ ਘੱਟ ਭਾਵ -20 ਡਿਗਰੀ ਸੈਲਸੀਅਸ।

ਚੀਨ ਵਿਚ ਕੁਝ ਮਿੰਟਾਂ ਲਈ ਅਜਿਹੇ ਸੂਰਜ ਪਹਿਲਾਂ ਵੀ ਦਿਖਾਈ ਦਿੱਤੇ ਸਨ। ਫਰਵਰੀ 2020 ਵਿਚ ਚੀਨ ਦੇ ਮੰਗੋਲੀਆ ਵਿਚ 5 ਸੂਰਜ ਚਮਕਦੇ ਦਿਖਾਈ ਦਿੱਤੇ ਸਨ। 31 ਦਸੰਬਰ, 2019 ਵਿਚ ਚੀਨ ਦੇ ਜਿਲਿਨ ਸੂਬੇ ਦੇ ਫੂਯੂ ਸ਼ਹਿਰ ਵਿਚ 3 ਸੂਰਜ ਦਿਖਾਈ ਦਿੱਤੇ ਸਨ। ਇਹ 20 ਕੁ ਮਿੰਟ ਤੱਕ ਦਿਖਾਈ ਦਿੱਤੇ ਸਨ। ਅਮਰੀਕਾ ਤੇ ਕੈਨੇਡਾ ਵਿਚ 2017 ਵਿਚ ਦੋ ਸੂਰਜ ਇਕੱਠੇ ਦਿਖਾਈ ਦਿੱਤੇ ਸਨ। ਬਹੁਤੇ ਵਿਗਿਆਨੀ ਇਸ ਨੂੰ ਵਿਗਿਆਨੀ ਘਟਨਾ ਇਸ ਲਈ ਕਹਿ ਰਹੇ ਹਨ ਕਿਉਂਕਿ ਚੀਨ ਦਾ ਦਾਅਵਾ ਹੈ ਕਿ ਉਹ ਇਕ ਨਕਲੀ ਸੂਰਜ ਬਣਾ ਚੁੱਕਾ ਹੈ।


Lalita Mam

Content Editor

Related News