ਭੱਜ ਰਿਹੈ ਆਈ. ਐੱਸ. ਆਈ. ਐੱਸ., ਜਲਦ ਕਰਾਂਗੇ ਖਾਤਮਾ : ਟਰੰਪ

07/12/2017 11:20:32 PM

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਇਸਲਾਮਕ ਸਟੇਟ ਭੱਜ ਰਿਹਾ ਹੈ ਅਤੇ ਉਸ ਦਾ ਸੀਰੀਆ ਅਤੇ ਈਰਾਕ ਚੋਂ ਵੀ ਜਲਦ ਖਾਤਮਾ ਕਰ ਦਿੱਤਾ ਜਾਵੇਗਾ। ਟਰੰਪ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਈਰਾਕੀ ਬਲਾਂ ਨੇ ਅਮਰੀਕੀ ਅੰਤਰ-ਰਾਸ਼ਟਰੀ ਗਠਜੋੜ ਦੀ ਮਦਦ ਨਾਲ ਮੋਸੁਲ ਨੂੰ ਅੱਤਵਾਦੀ ਸੰਗਠਨ ਦੀ ਗਿਰਫ ਤੋਂ ਆਜ਼ਾਦ ਕਰਾ ਲਿਆ ਹੈ। ਅਮਰੀਕੀ ਰਾਸ਼ਟਰਪਤੀ ਨੇ ਟਵੀਟ ਕੀਤਾ, ''ਆਈ. ਐੱਸ. ਆਈ. ਐੱਸ. ਭੱਜ ਰਿਹਾ ਹੈ ਅਤੇ ਉਸ ਨੂੰ ਈਰਾਕ ਅਤੇ ਸੀਰੀਆ 'ਚੋਂ ਜਲਦ ਖਾਤਮ ਕਰ ਦਿੱਤਾ ਜਾਵੇਗਾ। ਟਰੰਪ ਨੇ ਮੰਗਲਵਾਰ ਨੂੰ ਈਰਾਕੀ ਪ੍ਰਧਾਨ ਮੰਤਰੀ ਹੈਦਰ ਅਲ ਆਬਦੀ ਨਾਲ ਗੱਲ ਕੀਤੀ ਅਤੇ ਈਰਾਕੀ ਸੁਰੱਖਿਆ ਬਲਾਂ ਵੱਲੋਂ ਮੋਸੁਲ ਨੂੰ ਆਜ਼ਾਦ ਕਰਾਏ ਜਾਣ 'ਤੇ ਵਧਾਈ ਦਿੱਤੀ।


Related News