ਰਮਨਦੀਪ ਸੋਢੀ ਦਾ 'ਸ਼ਾਈਨਿੰਗ ਸਿੱਖ ਯੂਥ ਆਫ ਇੰਡੀਆ' ਦੀ ਸੂਚੀ 'ਚ ਨਾਮ ਦਰਜ, ਪੱਤਰਕਾਰ ਭਾਈਚਾਰੇ 'ਚ ਖ਼ੁਸ਼ੀ ਦੀ ਲਹਿਰ

05/31/2021 5:49:48 PM

ਸਿਡਨੀ (ਸਨੀ ਚਾਂਦਪੁਰੀ/ਮਨਦੀਪ ਸੈਣੀ/ਸੁਰਿੰਦਰ ਖ਼ੁਰਦ): ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਿਤਾਬ ''ਸ਼ਾਈਨਿੰਗ ਸਿੱਖ ਯੂਥ ਆਫ ਇੰਡੀਆ' ਦੀ ਸੂਚੀ ਵਿੱਚ ਜਗਬਾਣੀ ਦੇ ਉੱਘੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਦਾ ਨਾਮ ਸ਼ਾਮਿਲ ਹੋਣ ਤੇ ਆਸਟ੍ਰੇਲੀਆ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਕਿਤਾਬ ਵਿੱਚ ਸਿੱਖ ਨੌਜਵਾਨ ਮੁੰਡੇ ਅਤੇ ਕੁੜੀਆਂ ਜੋ ਕਿ ਵੱਖੋ-ਵੱਖ ਕਿੱਤਿਆਂ ਵਿੱਚ ਨਾਮਣਾ ਖੱਟ ਚੁੱਕੇ ਹਨ ਨੂੰ ਸ਼ਾਮਿਲ ਕੀਤਾ ਗਿਆ ਹੈ।

PunjabKesari

ਰਮਨਦੀਪ ਸੋਢੀ ਪਿਛਲੇ ਲੰਮੇ ਸਮੇਂ ਤੋਂ ਜਗਬਾਣੀ ਲਈ ਮੁੱਖ ਪੱਤਰਕਾਰ ਵੱਜੋਂ ਕੰਮ ਕਰ ਰਹੇ ਹਨ।ਇਸ ਮੌਕੇ ਮੈਲਬੌਰਨ ਪ੍ਰੈਸ ਕਲੱਬ ਦੇ ਮੈਂਬਰਾਂ ਵੱਲੋਂ ਰਮਨਦੀਪ ਸੋਢੀ ਨੂੰ ਵਧਾਈ ਦਿੰਦਿਆਂ ਕਿਹਾ ਗਿਆ ਕਿ ਰਮਨਦੀਪ ਸੋਢੀ ਦਾ ਸਮਾਜਿਕ ਮੁੱਦਿਆਂ 'ਤੇ ਬੇਬਾਕੀ ਨਾਲ ਸਰਕਾਰਾਂ ਨੂੰ ਪ੍ਰਸ਼ਨ ਕਰਨਾ ਅਤੇ ਲੋਕਾਂ ਦੀਆਂ ਸਮੱਸਿਆਂ ਨੂੰ ਨਿਰੋਲ ਹੋ ਕੇ ਸਰਕਾਰ ਅੱਗੇ ਲਿਆਉਣਾ ਕਾਬਿਲੇ-ਤਾਰੀਫ ਹੈ। ਉਹਨਾਂ ਦੇ ਕੰਮ ਅਤੇ ਮਿਹਨਤ ਨੌਜਵਾਨ ਪੱਤਰਕਾਰਾਂ ਲਈ ਪ੍ਰੇਰਣਾਦਾਇਕ ਹਨ। ਇਸ ਮੌਕੇ ਬ੍ਰਿਸਬੇਨ ਪ੍ਰੈਸ ਕਲੱਬ ਦੇ ਮੈਂਬਰਾਂ ਨੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਲੋਕਾਂ ਦੀ ਆਵਾਜ਼ ਬਣਨਾ ਬਹੁਤ ਮੁਸ਼ਕਲ ਕੰਮ ਹੈ। ਸਾਨੂੰ ਮਾਣ ਹੈ ਕਿ ਇਸ ਕੰਮ ਨੂੰ ਰਮਨਦੀਪ ਸੋਢੀ ਵਰਗੇ ਨਿਡਰ ਪੱਤਰਕਾਰ ਬਾਖੂਬੀ ਨਿਭਾਅ ਰਹੇ ਹਨ ਅਤੇ ਹੋਰਾਂ ਲਈ ਮਾਰਗ ਦਰਸ਼ਕ ਦਾ ਕੰਮ ਕਰ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਯੂਕੇ: ਕੋਰੋਨਾ ਮਹਾਮਾਰੀ ਦੌਰਾਨ ਗਰੀਬਾਂ ਦੀ ਸਹਾਇਤਾ ਕਰਨ ਵਾਲੇ ਭਾਰਤੀ ਨੂੰ ਮਿਲਿਆ ਸਨਮਾਨ

ਇੱਥੇ ਜ਼ਿਕਰਯੋਗ ਹੈ ਕਿ 'ਸ਼ਾਈਨਿੰਗ ਸਿੱਖ ਯੂਥ ਆੱਫ ਇੰਡੀਆ ਕਿਤਾਬ ਪਟਿਆਲ਼ਾ ਯੁਨੀਵਰਸਿਟੀ ਦੇ ਪ੍ਰਬੰਧਕੀ ਅਫਸਰ ਡਾ. ਪ੍ਰਭਲੀਨ ਸਿੰਘ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਜੋ ਕਿ ਸਿੱਖ ਨੌਜਵਾਨ ਜਿਹਨਾਂ ਨੌਜਵਾਨ ਅਵਸਥਾ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਦੇ ਨਾਮ ਸ਼ਾਮਲ ਹਨ।ਇਸ ਸੂਚੀ ਵਿੱਚ 100 ਸਿੱਖ ਨੌਜਵਾਨ ਮੁੰਡੇ-ਕੁੜੀਆਂ ਦਾ ਨਾਮ ਸ਼ਾਮਿਲ ਹੈ। ਇਸ ਮੌਕੇ ਰਮਨਦੀਪ ਸੋਢੀ ਨੂੰ ਨਿਊਜ਼ੀਲੈਂਡ ਦੇ ਪੱਤਰਕਾਰ ਭਾਈਚਾਰੇ ਵੱਲੋਂ ਵੀ ਵਿਸ਼ੇਸ਼ ਤੌਰ 'ਤੇ ਵਧਾਈ ਸੰਦੇਸ਼ ਭੇਜੇ ਗਏ ਹਨ। ਰਮਨਦੀਪ ਸੋਢੀ ਦੀ ਇਸ ਪ੍ਰਾਪਤੀ ਲਈ ਪੰਜਾਬ ਦੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਵਧਾਈ ਦਿੱਤੀ।


Vandana

Content Editor

Related News