Nepal: ਰਾਮ ਸਹਾਏ ਯਾਦਵ ਬਣੇ ਨੇਪਾਲ ਦੇ ਨਵੇਂ ਉਪ ਰਾਸ਼ਟਰਪਤੀ, ਵੋਟਾਂ ਦੇ ਵੱਡੇ ਫਰਕ ਨਾਲ ਦਰਜ ਕੀਤੀ ਜਿੱਤ

03/17/2023 8:16:09 PM

ਇੰਟਰਨੈਸ਼ਨਲ ਡੈਸਕ : ਨੇਪਾਲ ਦੇ ਮਧੇਸ਼ ਖੇਤਰ ਦੇ ਨੇਤਾ ਰਾਮ ਸਹਾਏ ਯਾਦਵ ਸ਼ੁੱਕਰਵਾਰ ਨੂੰ ਦੇਸ਼ ਦੇ ਤੀਜੇ ਉਪ ਰਾਸ਼ਟਰਪਤੀ ਚੁਣੇ ਗਏ ਹਨ। ਨੇਪਾਲ ਦੇ 8 ਦਲਾਂ ਨੇ ਸੱਤਾਧਾਰੀ ਗੱਠਜੋੜ ਦੇ ਸਮਰਥਨ ਵਾਲੇ ਉਮੀਦਵਾਰ ਰਾਮ ਸਹਾਏ ਯਾਦਵ ਨੇ ਸੀਪੀਐੱਨ-ਯੂਐੱਮਐੱਲ ਦੀ ਅਸ਼ਟ ਲਕਸ਼ਮੀ ਸ਼ਾਕਿਆ ਅਤੇ ਜਨਮਤ ਪਾਰਟੀ ਦੀ ਮਮਤਾ ਝਾਅ ਨੂੰ ਹਰਾਇਆ। ਮੀਡੀਆ ਰਿਪੋਰਟਾਂ ਮੁਤਾਬਕ ਰਾਮ ਸਹਾਏ ਯਾਦਵ ਨੇ 184 ਸੰਘੀ ਅਤੇ 329 ਸੂਬਾਈ ਸੰਸਦ ਮੈਂਬਰਾਂ 'ਚੋਂ 30,328 ਵੋਟਾਂ ਹਾਸਲ ਕੀਤੀਆਂ।

ਇਹ ਵੀ ਪੜ੍ਹੋ : ਅਫਰੀਕੀ ਦੇਸ਼ ਮਲਾਵੀ 'ਚ ਤੂਫਾਨ ਫ੍ਰੈਡੀ ਨੇ 300 ਤੋਂ ਵੱਧ ਲੋਕਾਂ ਦੀ ਲਈ ਜਾਨ, ਹੁਣ ਮੰਡਰਾ ਰਿਹਾ ਹੜ੍ਹ ਦਾ ਖ਼ਤਰਾ

ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਆਪਣੀ ਪਾਰਟੀ ਤੋਂ ਇਲਾਵਾ ਨੇਪਾਲੀ ਕਾਂਗਰਸ, ਸੀਪੀਐੱਨ-ਮਾਓਵਾਦੀ ਕੇਂਦਰ ਅਤੇ ਸੀਪੀਐੱਨ-ਯੂਨੀਫਾਈਡ ਸੋਸ਼ਲਿਸਟ ਨੇ ਉਨ੍ਹਾਂ ਨੂੰ ਵੋਟ ਦਿੱਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਅਸ਼ਟ ਲਕਸ਼ਮੀ ਸ਼ਾਕਿਆ ਨੂੰ 104 ਸੰਘੀ ਅਤੇ 169 ਸੂਬਾਈ ਸੰਸਦ ਮੈਂਬਰਾਂ ਦੀਆਂ ਵੋਟਾਂ ਮਿਲੀਆਂ ਅਤੇ ਮਮਤਾ ਝਾਅ ਨੂੰ 23 ਸੰਘੀ ਅਤੇ 15 ਸੂਬਾਈ ਸੰਸਦ ਮੈਂਬਰਾਂ ਦੀਆਂ ਵੋਟਾਂ ਮਿਲੀਆਂ। ਰਾਮ ਸਹਾਏ ਨੰਦ ਬਹਾਦਰ ਪੁਨ ਦੀ ਥਾਂ ਲੈਣਗੇ। ਉਹ ਮਧੇਸੀ ਨੇਤਾ ਹਨ। ਨੇਪਾਲ ਦੇ ਦੱਖਣੀ ਤਰਾਈ ਖੇਤਰ ਵਿੱਚ ਮਧੇਸੀ ਭਾਈਚਾਰਾ ਜ਼ਿਆਦਾਤਰ ਭਾਰਤੀ ਮੂਲ ਦਾ ਹੈ।

ਇਹ ਵੀ ਪੜ੍ਹੋ : ਇਸ ਹਵਾਈ ਅੱਡੇ ਨੇ ਫਿਰ ਜਿੱਤਿਆ ਦੁਨੀਆ ਦੇ ਬੈਸਟ ਏਅਰਪੋਰਟ ਦਾ ਖਿਤਾਬ, ਦੇਖੋ ਟਾਪ 10 ਦੀ ਸੂਚੀ

ਜਿੱਤਣ ਲਈ ਚਾਹੀਦੀਆਂ 26,315 ਵੋਟਾਂ

ਫੈਡਰਲ ਪਾਰਲੀਮੈਂਟ ਦੇ 332 ਵੋਟਰਾਂ ਅਤੇ ਸੂਬਾਈ ਅਸੈਂਬਲੀਆਂ ਦੇ 550 ਵੋਟਰਾਂ ਦੀਆਂ ਵੋਟਾਂ ਦਾ ਕੁਲ ਵਜ਼ਨ 52,628 ਹੈ। ਇਸ ਤਰ੍ਹਾਂ ਇਕ ਉਮੀਦਵਾਰ ਨੂੰ ਚੋਣ ਜਿੱਤਣ ਲਈ ਘੱਟੋ-ਘੱਟ 26,315 ਵੋਟਾਂ ਦੀ ਲੋੜ ਹੁੰਦੀ ਹੈ। 2008 ਵਿੱਚ ਦੇਸ਼ 'ਚ ਸੰਘੀ ਜਮਹੂਰੀ ਗਣਤੰਤਰ ਪ੍ਰਣਾਲੀ ਅਪਣਾਉਣ ਤੋਂ ਬਾਅਦ ਇਹ ਤੀਜੀ ਉਪ ਰਾਸ਼ਟਰਪਤੀ ਦੀ ਚੋਣ ਹੈ। ਉਪ ਰਾਸ਼ਟਰਪਤੀ ਦਾ ਕਾਰਜਕਾਲ 5 ਸਾਲ ਹੁੰਦਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News