ਕੈਨੇਡਾ ਫੈਡਰਲ ਚੋਣਾ: ਰਾਜਵੀਰ ਸਿੰਘ ਢਿੱਲੋ ਨੇ ਚੋਣ ਮੁਹਿੰਮ ਨੂੰ ਮਘਾਇਆ, ਘਰ-ਘਰ ਜਾ ਕੇ ਵੋਟਰਾਂ ਤੋਂ ਮੰਗਿਆ ਸਾਥ
Tuesday, Apr 22, 2025 - 10:16 AM (IST)

ਵੈਨਕੂਵਰ (ਮਲਕੀਤ ਸਿੰਘ)- ਸਰੀ ਸੈਂਟਰ ਸੰਸਦੀ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਰਾਜਵੀਰ ਸਿੰਘ ਢਿੱਲੋ ਵੱਲੋਂ ਚੋਣ ਮੁਹਿੰਮ ਨੂੰ ਮਘਾਉਂਦਿਆਂ ਆਪਣੇ ਸਮਰਥਕਾਂ ਸਮੇਤ ਹਲਕੇ ਦੇ ਵੋਟਰਾਂ ਨਾਲ ਡੋਰ-ਟੂ-ਡੋਰ ਸੰਪਰਕ ਕਰ ਕੇ ਉਨ੍ਹਾਂ ਤੋਂ ਚੋਣਾਂ 'ਚ ਸਹਿਯੋਗ ਦੀ ਮੰਗ ਕੀਤੀ ਗਈ।
ਇਸੇ ਸਬੰਧ ਵਿੱਚ ਸਰੀ-ਪੈਨੋਰੋਮਾ ਤੋਂ ਕੰਜ਼ਰਵੇਟਿਵ ਦੇ ਵਿਧਾਇਕ ਬ੍ਰਾਇਨ ਟੈਪਰ ਅਤੇ ਉਨ੍ਹਾਂ ਦੀ ਪਤਨੀ ਅਰੋਨਾ ਟੈਪਰ ਨੇ ਆਪਣੇ ਸਾਥੀਆਂ ਸਮੇਤ ਢਿੱਲੋਂ ਦੇ ਕਿੰਗ ਜੌਰਜ ਸਥਿਤ ਚੋਣ ਦਫ਼ਤਰ ਦਾ ਦੌਰਾ ਕੀਤਾ ਤੇ ਉੱਥੋਂ ਹਾਜ਼ਰਾਂ ਸਮਰਥਕਾਂ ਦੀ ਹੌਸਲਾ ਅਫ਼ਜਾਈ ਕੀਤੀ ਤੇ ਉਨ੍ਹਾਂ ਨੂੰ ਕੰਜ਼ਰਵੇਟਿਵ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ- ਜਦੋਂ ਸਜ਼ਾ ਸੁਣ ਮੁਲਜ਼ਮ ਨੇ ਜੱਜ ਨੂੰ ਹੀ ਦੇ'ਤੀ ਧਮਕੀ- 'ਤੂੰ ਮੈਨੂੰ ਬਾਹਰ ਮਿਲ...'
ਇਸ ਮੌਕੇ ਬੋਲਦਿਆਂ ਟੈਪਰ ਨੇ ਮੌਜੂਦਾ ਲਿਬਰਲ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਤੇ ਉਨ੍ਹਾਂ ਨੇ ਸਮੂਹ ਕੈਨੇਡੀਅਨ ਲੋਕਾਂ ਨੂੰ ਕੈਨੇਡਾ ਦੀ ਭਲਾਈ ਲਈ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰਾਂ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ। ਇਸ ਮੌਕੇ ਕੰਜ਼ਰਵੇਟਿਵ ਉਮੀਦਵਾਰ ਰਾਜਵੀਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਬਿਲਾਸਪੁਰੀਆ, ਬੂਟਾ ਸਿੰਘ, ਜਗਦੀਪ ਸੰਧੂ, ਰਣਜੀਤ ਗਿੱਲ, ਗੈਰੀ ਪੁਰੇਵਾਲ, ਮਾਊਸਿਸ, ਇਕਬਾਲ ਸੰਧੂ, ਬਲਬੀਰ ਢੱਟ, ਜਤਿੰਦਰ ਬਰਾੜ, ਨਵਰੂਪ ਸਿੰਘ ਅਤੇ ਰਿਕੀ ਬਾਜਵਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- '...ਤਾਂ ਰਾਸ਼ਟਰਪਤੀ ਸ਼ਾਸਨ ਲਗਵਾ ਦੇਈਏ ?' ਸੁਪਰੀਮ ਕੋਰਟ ਨੇ ਕੀਤੀ ਸਖ਼ਤ ਟਿੱਪਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e