ਬ੍ਰਾਜ਼ੀਲ ''ਚ ਮੀਂਹ ਨੇ ਮਚਾਈ ਤਬਾਹੀ, 185 ਲੋਕਾਂ ਦੀ ਮੌਤ ਤੇ ਕਈ ਲਾਪਤਾ
Wednesday, Feb 23, 2022 - 10:00 AM (IST)
ਬ੍ਰਾਸੀਲੀਆ (ਵਾਰਤਾ): ਬ੍ਰਾਜ਼ੀਲ ਦੇ ਉੱਤਰੀ ਪੈਟ੍ਰੋਪੋਲਿਸ ਸ਼ਹਿਰ ਰੀਓ ਡੀ ਜੇਨੇਰੀਓ ਵਿਚ ਭਾਰੀ ਮੀਂਹ ਦੇ ਨਾਲ ਆਏ ਹੜ੍ਹ ਅਤੇ ਉਸ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 185 ਹੋ ਗਈ ਹੈ। ਸਥਾਨਕ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਰੀਓ ਡੀ ਜੇਨੇਰੀਓ ਰਾਜ ਦੇ ਫਾਇਰ ਵਿਭਾਗ ਨੇ ਕਿਹਾ ਕਿ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੇ ਨਵੇਂ ਖ਼ਤਰੇ ਦੇ ਵਿਚਕਾਰ ਮੰਗਲਵਾਰ ਨੂੰ 400 ਤੋਂ ਵੱਧ ਬਚਾਅ ਕਰਮਚਾਰੀਆਂ ਨੂੰ ਆਪਣੇ ਬਚਾਅ ਕਾਰਜ ਨੂੰ ਮੁਅੱਤਲ ਕਰਨਾ ਪਿਆ।
ਪੜ੍ਹੋ ਇਹ ਅਹਿਮ ਖ਼ਬਰ- ਰੂਸ-ਯੂਕ੍ਰੇਨ ਵਿਵਾਦ 'ਚ ਬ੍ਰਿਟੇਨ ਦੀ ਐਂਟਰੀ, ਰੂਸ 'ਤੇ ਪਾਬੰਦੀਆਂ ਲਗਾਉਣ ਦੀ ਰੌਂਅ 'ਚ ਜਾਨਸਨ
ਜ਼ਿਕਰਯੋਗ ਹੈ ਕਿ 85 ਲੋਕ ਅਜੇ ਵੀ ਲਾਪਤਾ ਹਨ। ਰੀਓ ਡੀ ਜੇਨੇਰੀਓ ਦੇ ਗਵਰਨਰ ਕਲੌਡੀਓ ਕਾਸਤਰੋ ਨੇ ਕਿਹਾ ਕਿ 15 ਫਰਵਰੀ ਨੂੰ ਸਾਲ 1932 ਤੋਂ ਬਾਅਦ ਸਭ ਤੋਂ ਭਾਰੀ ਮੀਂਹ ਪਿਆ। ਮੰਗਲਵਾਰ ਨੂੰ ਇੱਥੇ ਦੁਕਾਨਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ, ਲੋਕਾਂ ਨੇ ਸ਼ਹਿਰ ਵਿੱਚ ਸਫਾਈ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਕੂੜਾ ਇਕੱਠਾ ਕਰਨ ਵਾਲੀ ਕੰਪਨੀ ਮੁਤਾਬਕ ਹੁਣ ਤੱਕ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਪੈਦਾ ਹੋਈ ਕਰੀਬ 620 ਟਨ ਮਿੱਟੀ ਅਤੇ ਮਲਬਾ ਹਟਾਇਆ ਜਾ ਚੁੱਕਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।