ਵਿਆਹ 'ਚ ਨੋਟਾਂ ਦੀ ਬਾਰਿਸ਼, ਹਵਾ 'ਚ ਉਡਾ 'ਤੇ 5 ਕਰੋੜ

Monday, Jan 13, 2025 - 09:35 AM (IST)

ਵਿਆਹ 'ਚ ਨੋਟਾਂ ਦੀ ਬਾਰਿਸ਼, ਹਵਾ 'ਚ ਉਡਾ 'ਤੇ 5 ਕਰੋੜ

ਇਸਲਾਮਾਬਾਦ:  ਪਾਕਿਸਤਾਨ ਵਿੱਚ ਇੱਕ ਅਜਿਹਾ ਵਿਆਹ ਹੋਇਆ ਹੈ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਸਲ ਵਿਚ ਇਸ ਵਿਆਹ ਵਿੱਚ ਪੈਸਿਆਂ ਦੀ ਬਾਰਿਸ਼ ਕੀਤੀ ਗਈ। ਇਸ ਦੌਰਾਨ 5 ਕਰੋੜ ਤੋਂ ਵੱਧ ਪਾਕਿਸਤਾਨੀ ਰੁਪਏ ਅਤੇ ਵਿਦੇਸ਼ੀ ਮੁਦਰਾਵਾਂ ਹਵਾ ਵਿਚ ਉਡਾ ਦਿੱਤੀਆਂ ਗਈਆਂ। ਪਾਕਿਸਤਾਨੀ ਮੀਡੀਆ ਆਉਟਲੈਟ ਐਕਸਪ੍ਰੈਸ ਟ੍ਰਿਬਿਊਨ ਨੇ ਇਹ ਜਾਣਕਾਰੀ ਦਿੱਤੀ। ਰਿਪੋਰਟ ਅਨੁਸਾਰ ਲਾੜੇ ਦੇ ਦੋਸਤਾਂ ਅਤੇ ਪਰਿਵਾਰ ਨੇ ਵਿਆਹ ਹਾਲ ਵਿੱਚ ਵਿਸ਼ੇਸ਼ ਕੰਟੇਨਰ ਮੰਗਵਾਏ, ਜਿਨ੍ਹਾਂ 'ਤੇ ਖੜ੍ਹੇ ਹੋ ਕੇ ਉਨ੍ਹਾਂ ਨੇ ਸਮਾਰੋਹ ਦੌਰਾਨ ਨੋਟ ਸੁੱਟੇ। ਇਹ ਵਿਆਹ ਸਮਾਗਮ ਪਾਕਿਸਤਾਨ ਦੇ ਪੰਜਾਬ ਦੇ ਸਿਆਲਕੋਟ ਜ਼ਿਲ੍ਹੇ ਵਿੱਚ ਹੋਇਆ।

ਕੰਟੇਨਰ 'ਤੇ ਖੜ੍ਹੇ ਹੋ ਕੇ ਉਡਾਏ ਨੋਟ

ਰਿਪੋਰਟ ਅਨੁਸਾਰ ਜਿਵੇਂ ਹੀ ਵਿਆਹ ਦੀ ਬਰਾਤ ਪਿੰਡ ਤੋਂ ਬਾਹਰ ਨਿਕਲੀ, ਲਾੜੇ ਦੇ ਭਰਾਵਾਂ ਅਤੇ ਦੋਸਤਾਂ ਨੇ ਰਸਤੇ ਵਿੱਚ ਨੋਟ ਸੁੱਟਣੇ ਸ਼ੁਰੂ ਕਰ ਦਿੱਤੇ। ਜਦੋਂ ਬਰਾਤ ਵਿਆਹ ਹਾਲ ਵਿੱਚ ਪਹੁੰਚੀ ਤਾਂ ਉੱਥੇ ਵੀ ਇਹੀ ਸਿਲਸਿਲਾ ਜਾਰੀ ਰਿਹਾ। ਪੂਰੇ ਸਮਾਰੋਹ ਦੌਰਾਨ ਪੈਸੇ ਖੁੱਲ੍ਹ ਕੇ ਸੁੱਟੇ ਗਏ। ਜਿਵੇਂ ਹੀ ਨੋਟਾਂ ਨੂੰ ਉਡਾਏ ਜਾਣ ਦੀ ਖ਼ਬਰ ਫੈਲੀ, ਵਿਆਹ ਸਮਾਰੋਹ ਵਿੱਚ ਭਾਰੀ ਭੀੜ ਪਹੁੰਚਣੀ ਸ਼ੁਰੂ ਹੋ ਗਈ। ਕੰਟੇਨਰ 'ਤੇ ਖੜ੍ਹੇ ਹੋ ਕੇ ਨੋਟ ਸੁਟਣ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਰਿਪੋਰਟ ਵਿੱਚ ਦੱਸਿਆ ਗਿਆ ਕਿ ਬਹੁਤ ਸਾਰੇ ਲੋਕ ਉੱਥੇ ਇਸ ਲਈ ਪਹੁੰਚੇ ਸਨ ਤਾਂ ਜੋ ਉਹ ਨੋਟ ਇਕੱਠੇ ਕਰ ਸਕਣ। ਸਮਾਗਮ ਦੇ ਅੰਤ ਤੱਕ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਬਹੁਤ ਸਾਰਾ ਪੈਸਾ ਇਕੱਠਾ ਕਰ ਲਿਆ ਸੀ। ਇਟਲੀ ਵਿੱਚ ਰਹਿਣ ਵਾਲੇ ਪਾਕਿਸਤਾਨੀ ਲਾੜੇ ਅਤੇ ਸਪੇਨ ਅਤੇ ਕੈਨੇਡਾ ਤੋਂ ਉਸਦੇ ਦੋਸਤਾਂ ਨੇ ਇਸ ਦੌਰਾਨ ਲੋਕਾਂ ਵਿੱਚ ਬਹੁਤ ਸਾਰਾ ਪੈਸਾ ਵੰਡਿਆ।

 

 
 
 
 
 
 
 
 
 
 
 
 
 
 
 
 

A post shared by All About Pakistan (@all.about.pakistan)

ਪੜ੍ਹੋ ਇਹ ਅਹਿਮ ਖ਼ਬਰ- ਸ਼ਖ਼ਸ ਨੇ ਬਣਾਈ 12 ਫੁੱਟ ਲੰਬੀ 'ਚਾਦਰ ਦੇ ਆਕਾਰ ਦੀ' ਰੋਟੀ, ਵੀਡੀਓ ਵਾਇਰਲ

ਵਿਦੇਸ਼ਾਂ ਵਿੱਚ ਰਹਿਣ ਵਾਲੇ ਪਾਕਿਸਤਾਨੀਆਂ ਦਾ ਪਿੰਡ

ਸਿਆਲਕੋਟ ਦਾ ਬਿਖਰੀ ਵਾਲੀ ਪਿੰਡ ਪ੍ਰਵਾਸੀ ਪਾਕਿਸਤਾਨੀਆਂ ਦੇ ਪਿੰਡ ਵਜੋਂ ਮਸ਼ਹੂਰ ਹੈ। ਇਸ ਪਿੰਡ ਵਿੱਚ ਪਹਿਲਾਂ ਵੀ ਅਜਿਹੇ ਸ਼ਾਨਦਾਰ ਅਤੇ ਮਹਿੰਗੇ ਸਮਾਗਮ ਹੁੰਦੇ ਰਹੇ ਹਨ, ਜਿੱਥੇ ਲੋਕ ਵਿਆਹਾਂ ਦੌਰਾਨ ਪੈਸੇ ਸੁੱਟ ਕੇ ਆਪਣੀ ਦੌਲਤ ਦਾ ਪ੍ਰਦਰਸ਼ਨ ਕਰਨ ਲਈ ਮੁਕਾਬਲਾ ਕਰਦੇ ਹਨ। ਇੱਕ ਪਾਸੇ ਪਾਕਿਸਤਾਨ ਵਿੱਚ ਲੋਕ ਆਰਥਿਕ ਤੰਗੀ ਨਾਲ ਜੂਝ ਰਹੇ ਹਨ, ਦੂਜੇ ਪਾਸੇ ਅਜਿਹੇ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਹਨ ਜਿਸ ਵਿੱਚ ਲੋਕ ਕਰੰਸੀ ਨੋਟ ਫੂਕ ਕੇ ਆਪਣੀ ਦੌਲਤ ਦਾ ਪ੍ਰਦਰਸ਼ਨ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News