ਰਾਹੁਲ ਨੇ ਭਾਜਪਾ ’ਤੇ ਫਿਰ ਵਿੰਨ੍ਹਿਆ ਨਿਸ਼ਾਨਾ, ਕਿਹਾ-ਇਹ ਹੌਸਲੇ ਤੇ ਕਾਇਰਤਾ ਵਿਚਕਾਰ ਹੈ ਲੜਾਈ

03/06/2023 1:26:08 AM

ਲੰਡਨ (ਭਾਸ਼ਾ)-ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਇਕ ਵਾਰ ਫਿਰ ਭਾਜਪਾ ’ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਉਹ ਆਪਣੀਆਂ ਆਲੋਚਨਾਵਾਂ ਤੋਂ ਨਹੀਂ ਡਰਦੇ। ਇਹ ਹੌਸਲੇ ਤੇ ਕਾਇਰਤਾ ਅਤੇ ਪ੍ਰੇਮ ਤੇ ਨਫ਼ਰਤ ਵਿਚਕਾਰ ਲੜਾਈ ਹੈ। ਬ੍ਰਿਟੇਨ ਦੀ ਇਕ ਹਫ਼ਤੇ ਲੰਮੀ ਯਾਤਰਾ ’ਤੇ ਆਏ ਰਾਹੁਲ ਗਾਂਧੀ ਇਸ ਸਮੇਂ ਲੰਡਨ ’ਚ ਹਨ ਅਤੇ ਉਨ੍ਹਾਂ ਨੇ ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਪ੍ਰਵਾਸੀ ਭਾਰਤੀਆਂ ਨਾਲ ਆਯੋਜਿਤ ਗੱਲਬਾਤ ’ਚ ਇਹ ਟਿੱਪਣੀ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਜਿੰਨਾ ਉਹ ਮੇਰੇ ’ਤੇ ਹਮਲਾ ਕਰਨਗੇ, ਮੇਰੇ ਲਈ ਓਨਾ ਚੰਗਾ ਹੋਵੇਗਾ ਕਿਉਂਕਿ ਮੈਂ ਉਨ੍ਹਾਂ ਨੂੰ ਬਿਹਤਰ ਸਮਝ ਸਕਾਂਗਾ। ਇਹ ਹੌਸਲੇ ਅਤੇ ਕਾਇਰਤਾ ਵਿਚਾਲੇ ਦੀ ਲੜਾਈ ਹੈ। ਇਹ ਸਨਮਾਨ ਅਤੇ ਬੇਇੱਜ਼ਤੀ ਵਿਚਾਲੇ ਦੀ ਲੜਾਈ ਹੈ। ਇਹ ਲੜਾਈ ਪ੍ਰੇਮ ਅਤੇ ਨਫ਼ਰਤ ਵਿਚਕਾਰ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਨੇ ਸੋਸ਼ਲ ਮੀਡੀਆ ’ਤੇ ਸਿੱਧੂ ਦੀ ਬਰਸੀ ਨੂੰ ਲੈ ਕੇ ਸਾਂਝੀ ਕੀਤੀ ਪੋਸਟ

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ‘ਭਾਰਤ ਜੋੜੋ ਯਾਤਰਾ’ ਨੇ ਪੂਰੇ ਦੇਸ਼ ਨੂੰ ਵਿਖਾਇਆ ਕਿ ਅਸਲ ਭਾਰਤ ਕੀ ਹੈ? ਉਨ੍ਹਾਂ ਕਿਹਾ ਕਿ ਭਾਰਤ ਦੇ ਮੁੱਲ ਕੀ ਹਨ? ਸਾਡਾ ਧਰਮ ਸਾਨੂੰ ਕੀ ਸਿਖਾਉਂਦਾ ਹੈ? ਸਾਡੀਆਂ ਵੱਖ-ਵੱਖ ਭਾਸ਼ਾਵਾਂ ਕੀ ਕਹਿੰਦੀਆਂ ਹਨ? ਸਾਡੇ ਵੱਖ-ਵੱਖ ਸੱਭਿਆਚਾਰ ਸਾਨੂੰ ਦੱਸਦੇ ਹਨ ਕਿ ਅਸੀਂ ਵੱਖ-ਵੱਖ ਵਿਚਾਰਾਂ ਵਾਲਾ ਇਕ ਰਾਸ਼ਟਰ ਹਾਂ। ਸਾਡੇ ’ਚ ਬਿਨਾਂ ਕਿਸੇ ਨਫ਼ਰਤ, ਬਿਨਾਂ ਕ੍ਰੋਧ ਅਤੇ ਬੇਇੱਜ਼ਤੀ ਦੇ ਭਾਈਚਾਰਕ ਤਰੀਕੇ ਨਾਲ ਇਕੱਠੇ ਰਹਿਣ ਦੀ ਸਮਰੱਥਾ ਹੈ।

ਇਹ ਖ਼ਬਰ ਵੀ ਪੜ੍ਹੋ : ਖ਼ੁਫ਼ੀਆ ਏਜੰਸੀਆਂ ਦੇ ਰਾਡਾਰ ’ਤੇ ਅੰਮ੍ਰਿਤਪਾਲ, ਵਿਦੇਸ਼ਾਂ ਤੋਂ ਹੋ ਰਹੀ ਫੰਡਿੰਗ ਦਾ ਵੇਰਵਾ ਹੋ ਰਿਹਾ ਤਿਆਰ

ਜੈਸ਼ੰਕਰ ਦੇ ਬਿਆਨ ’ਚ ਕਾਇਰਤਾ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਟਿੱਪਣੀ ਦੇ ਸੰਦਰਭ ’ਚ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਤੁਸੀਂ ਵਿਦੇਸ਼ ਮੰਤਰੀ ਦੇ ਬਿਆਨ ’ਤੇ ਗੌਰ ਕਰੋ ਤਾਂ ਉਨ੍ਹਾਂ ਕਿਹਾ ਕਿ ਚੀਨ ਸਾਡੇ ਤੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ। ਇਹ ਸੋਚਣਾ ਕਿ ਚੀਨ ਸਾਡੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ, ਮੈਂ ਉਸ ਦੇ ਖਿਲਾਫ ਕਿਵੇਂ ਲੜ ਸਕਦਾ ਹਾਂ ਤਾਂ ਇਸ ਵਿਚਾਰਧਾਰਾ ਦੀ ਜੜ੍ਹ ’ਚ ਕਾਇਰਤਾ ਹੈ।


Manoj

Content Editor

Related News