ਆ ਰਿਹਾ ''ਸੁਪਰ ਤੂਫ਼ਾਨ'' ! ਪ੍ਰਸ਼ਾਸਨ ਨੇ ਸਕੂਲ ਬੰਦ ਕਰਨ ਦੇ ਦਿੱਤੇ ਹੁਕਮ, ਲੋਕਾਂ ਨੂੰ ਘਰਾਂ ''ਚ ਰਹਿਣ ਦੀ ਅਪੀਲ
Tuesday, Sep 23, 2025 - 03:22 PM (IST)

ਇੰਟਰਨੈਸ਼ਨਲ ਡੈਸਕ- ਦੁਨੀਆ ਦੇ ਸਭ ਤੋਂ ਖ਼ਤਰਨਾਕ ਤੂਫ਼ਾਨਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਸੁਪਰ ਤੂਫ਼ਾਨ 'ਰਗਾਸਾ' (Ragasa) ਫਿਲੀਪੀਨਜ਼ ‘ਚ ਭਾਰੀ ਤਬਾਹੀ ਮਚਾਉਣ ਤੋਂ ਬਾਅਦ ਹੁਣ ਦੱਖਣੀ ਚੀਨ ਅਤੇ ਹਾਂਗਕਾਂਗ ਵੱਲ ਵਧ ਰਿਹਾ ਹੈ।
ਫਿਲੀਪੀਨਜ਼ ਵਿੱਚ ਇਸ ਤੂਫ਼ਾਨ ਨਾਲ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ, ਪੰਜ ਲੋਕ ਲਾਪਤਾ ਹਨ ਅਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਇਸ ਤੂਫ਼ਾਨ ਤੋਂ ਬਚਾਅ ਲਈ ਤਕਰੀਬਨ 17,500 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ- ਐਨੀ ਖ਼ਤਰਨਾਕ ਡੌਂਕੀ ! ਜਹਾਜ਼ ਦਾ ਟਾਇਰ ਫੜ 2600 ਕਿੱਲੋਮੀਟਰ ਦੂਰ ਪਹੁੰਚ ਗਿਆ ਮੁੰਡਾ
ਉੱਤਰੀ ਇਲਾਕਿਆਂ ਵਿੱਚ ਤੇਜ਼ ਹਵਾਵਾਂ (215 ਕਿਮੀ ਪ੍ਰਤੀ ਘੰਟਾ ਤੱਕ, ਝਟਕੇ 295 ਕਿਮੀ ਪ੍ਰਤੀ ਘੰਟਾ) ਅਤੇ ਭਾਰੀ ਮੀਂਹ ਕਾਰਨ ਹੜ੍ਹ ਅਤੇ ਲੈਂਡਸਲਾਈਡ ਦਾ ਖ਼ਤਰਾ ਪੈਦਾ ਹੋ ਗਿਆ ਹੈ ਤੇ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਵੀ ਠੱਪ ਹੋ ਗਈ ਹੈ, ਜਿਸ ਕਾਰਨ ਕਈ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।
ਹੁਣ ਇਹ ਤੂਫ਼ਾਨ ਹਾਂਗਕਾਂਗ ਅਤੇ ਚੀਨ ਦੇ Guangdong ਸੂਬੇ ਵੱਲ ਵੱਧ ਰਿਹਾ ਹੈ। ਇਥੇ ਸਰਕਾਰ ਨੇ ਕਈ ਸ਼ਹਿਰਾਂ ਦੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਅਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਹਵਾਈ ਅਤੇ ਰੇਲ ਸੇਵਾਵਾਂ ‘ਚ ਵੀ ਕਾਫ਼ੀ ਵਿਘਨ ਪਿਆ ਹੈ। ਇੱਥੇ ਪ੍ਰਸ਼ਾਸਨ ਨੇ 4 ਲੱਖ ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੇ ਹੁਕਮ ਦਿੱਤੇ ਹਨ।
ਰਗਾਸਾ ਤੂਫ਼ਾਨ ਦੀ ਤਾਕਤ ਪਿਛਲੇ ਸਾਲਾਂ ਦੇ ਤਬਾਹਕੁੰਨ ਤੂਫ਼ਾਨਾਂ ਜਿਵੇਂ ਮੰਗਕਹੁਟ (Mangkhut) ਅਤੇ ਹੇਟੋ (Hato) ਦੀ ਯਾਦ ਦਿਵਾ ਰਹੀ ਹੈ। ਸਰਕਾਰ ਅਤੇ ਰਾਹਤ ਏਜੰਸੀਆਂ ਨੇ ਬਚਾਅ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ ਅਤੇ ਐਮਰਜੈਂਸੀ ਕੇਂਦਰ ਖੋਲ੍ਹੇ ਦਿੱਤੇ ਗਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e