ਹਾਈ ਸਕੂਲ ''ਚ ਮੁੰਡੇ ਨੇ ਵਿਦਿਆਰਥੀਆਂ ਨੂੰ ਮਾਰ ''ਤੀਆਂ ਗੋਲੀਆਂ

Friday, Sep 12, 2025 - 11:58 AM (IST)

ਹਾਈ ਸਕੂਲ ''ਚ ਮੁੰਡੇ ਨੇ ਵਿਦਿਆਰਥੀਆਂ ਨੂੰ ਮਾਰ ''ਤੀਆਂ ਗੋਲੀਆਂ

ਡੈਨਵਰ (ਏਜੰਸੀ)- ਅਮਰੀਕਾ ਦੇ ਡੈਨਵਰ ਦੇ ਇੱਕ ਹਾਈ ਸਕੂਲ ਵਿੱਚ ਇੱਕ ਵਿਦਿਆਰਥੀ ਨੇ ਆਪਣੇ ਸਹਿਪਾਠੀਆਂ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਗੋਲੀਬਾਰੀ ਵਿਚ 2 ਵਿਦਿਆਰਥੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਕੋਲੋਰਾਡੋ ਦੇ ਐਵਰਗ੍ਰੀਨ ਹਾਈ ਸਕੂਲ ਵਿੱਚ ਵਾਪਰੀ, ਜੋ ਕਿ ਡੈਨਵਰ ਤੋਂ ਲਗਭਗ 30 ਮੀਲ ਪੱਛਮ ਵਿੱਚ ਰੌਕੀ ਮਾਊਂਟੇਨ ਦੀ ਤਲਹਟੀ ਵਿੱਚ ਸਥਿਤ ਹੈ। ਗੋਲੀਬਾਰੀ ਦੀ ਸੂਚਨਾ ਦੁਪਹਿਰ 12:30 ਵਜੇ ਦੇ ਕਰੀਬ ਮਿਲੀ। ਜੇਫਰਸਨ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਦੀ ਮਹਿਲਾ ਬੁਲਾਰਾ ਜੈਕੀ ਕੈਲੀ ਨੇ ਕਿਹਾ ਕਿ ਸਕੂਲ ਦੀ ਇਮਾਰਤ ਦੇ ਅੰਦਰ ਅਤੇ ਬਾਹਰ ਗੋਲੀਆਂ ਚਲਾਈਆਂ ਗਈਆਂ ਅਤੇ ਪੁਲਸ 5 ਮਿੰਟਾਂ ਦੇ ਅੰਦਰ ਮੌਕੇ 'ਤੇ ਪਹੁੰਚ ਗਈ ਅਤੇ ਹਮਲਾਵਰ ਨੂੰ ਲੱਭ ਲਿਆ।

ਇਹ ਵੀ ਪੜ੍ਹੋ: ਵੱਡੀ ਖਬਰ; ਉਭਰਦੀ ਸਟਾਰ ਖਿਡਾਰਣ ਦੀ ਸੜਕ ਹਾਦਸੇ 'ਚ ਮੌਤ, ਟ੍ਰੇਨਿੰਗ ਲਈ ਜਾ ਰਹੀ ਸੀ ਸਟੇਡੀਅਮ

PunjabKesari

ਕੈਲੀ ਨੇ ਕਿਹਾ ਕਿ ਨੇੜਲੇ ਇਲਾਕਿਆਂ ਦੇ 100 ਤੋਂ ਵੱਧ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। 1999 ਵਿੱਚ ਇਸੇ ਕਾਉਂਟੀ ਦੇ ਕੋਲੰਬਾਈਨ ਹਾਈ ਸਕੂਲ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ 14 ਲੋਕ ਮਾਰੇ ਗਏ ਸਨ। ਸੇਂਟ ਐਂਥਨੀ ਹਸਪਤਾਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੇਵਿਨ ਕੁਲੀਨਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸ਼ੁਰੂ ਵਿੱਚ ਗੰਭੀਰ ਹਾਲਤ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਦੀ ਉਮਰ ਦਾ ਅਜੇ ਪਤਾ ਨਹੀਂ ਹੈ। ਸਕੂਲ ਵਿੱਚ 900 ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨ ਅਤੇ ਇਹ ਜੰਗਲ ਨਾਲ ਘਿਰਿਆ ਹੋਇਆ ਹੈ। ਸਥਾਨਕ ਨਿਵਾਸੀ ਡੌਨ ਸਾਈਗਨ ਨੇ ਕਿਹਾ ਕਿ 18 ਵਿਦਿਆਰਥੀਆਂ ਨੇ ਉਸਦੇ ਘਰ ਵਿੱਚ ਪਨਾਹ ਲਈ।

ਇਹ ਵੀ ਪੜ੍ਹੋ: ਵੱਡੀ ਖਬਰ; ਵਿਦੇਸ਼ੀ ਧਰਤੀ 'ਤੇ ਫਿਰ ਡੁੱਲਿਆ ਭਾਰਤੀ ਖੂਨ, ਬੇਰਹਿਮੀ ਨਾਲ ਕੀਤਾ ਗਿਆ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News