ਪ੍ਰਦਰਸ਼ਨਾਂ ਕਾਰਨ 20 ਲੋਕਾਂ ਦੀ ਗਈ ਜਾਨ, ਪ੍ਰਸ਼ਾਸਨ ਨੇ ਮੁੜ ਲਗਾਇਆ ਕਰਫਿਊ
Tuesday, Sep 09, 2025 - 11:49 AM (IST)

ਕਾਠਮੰਡੂ- ਨੇਪਾਲ ਦੀ ਰਾਜਧਾਨੀ ਕਾਠਮੰਡੂ 'ਚ ਹਾਲਾਤ ਵਿਗੜਨ ਕਾਰਨ ਅਧਿਕਾਰੀਆਂ ਨੇ ਮੰਗਲਵਾਰ ਸਵੇਰੇ ਤੋਂ ਮੁੜ ਅਣਮਿੱਥੇ ਸਮੇਂ ਕਰਫ਼ਿਊ ਲਾਗੂ ਕਰ ਦਿੱਤਾ। ਇਹ ਕਦਮ ਸੋਸ਼ਲ ਮੀਡੀਆ ’ਤੇ ਲੱਗੇ ਪਾਬੰਦੀਆਂ ਦੇ ਖ਼ਿਲਾਫ਼ ਹੋਈਆਂ ਝੜਪਾਂ ਤੋਂ ਬਾਅਦ ਚੁੱਕਿਆ ਗਿਆ, ਜਿਨ੍ਹਾਂ 'ਚ 20 ਲੋਕਾਂ ਦੀ ਮੌਤ ਹੋ ਗਈ ਅਤੇ 300 ਤੋਂ ਵੱਧ ਜ਼ਖ਼ਮੀ ਹੋਏ।
ਇਹ ਵੀ ਪੜ੍ਹੋ : ਵੱਡੀ ਖ਼ਬਰ ; ਕਈ ਦੇਸ਼ਾਂ 'ਚ ਠੱਪ ਹੋਇਆ ਇੰਟਰਨੈੱਟ, ਟੁੱਟ ਗਈ ਫਾਈਬਰ ਆਪਟਿਕ ਕੇਬਲ
ਕਾਠਮੰਡੂ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਸਵੇਰੇ 8:30 ਵਜੇ ਤੋਂ ਅਗਲੀ ਸੂਚਨਾ ਤੱਕ ਕਰਫ਼ਿਊ ਜਾਰੀ ਰਹੇਗਾ। ਇਸ ਦੌਰਾਨ ਲੋਕਾਂ ਦੀ ਆਵਾਜਾਈ, ਰੈਲੀਆਂ, ਵਿਰੋਧ-ਪ੍ਰਦਰਸ਼ਨ, ਮੀਟਿੰਗਾਂ ਅਤੇ ਧਰਨਿਆਂ ’ਤੇ ਪਾਬੰਦੀ ਰਹੇਗੀ। ਹਾਲਾਂਕਿ, ਐਂਬੂਲੈਂਸਾਂ, ਫਾਇਰ ਬ੍ਰਿਗੇਡ, ਸਿਹਤ ਕਰਮੀਆਂ, ਯਾਤਰੀਆਂ ਅਤੇ ਮੀਡੀਆ ਨੂੰ ਸੁਰੱਖਿਆ ਕਰਮੀਆਂ ਨਾਲ ਸਮਨਵਯ ਕਰਕੇ ਆਉਣ-ਜਾਣ ਦੀ ਆਗਿਆ ਹੋਵੇਗੀ। ਭਕਤਪੁਰ ਜ਼ਿਲ੍ਹੇ 'ਚ ਵੀ ਕਈ ਇਲਾਕਿਆਂ ’ਚ ਕਰਫ਼ਿਊ ਲਗਾਇਆ ਗਿਆ ਹੈ, ਜਦਕਿ ਕਾਠਮੰਡੂ ਨਾਲ ਲੱਗਦੇ ਲਲਿਤਪੁਰ ਦੇ ਕੁਝ ਹਿੱਸਿਆਂ 'ਚ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ।
ਕਰਫ਼ਿਊ ਦੇ ਹੁਕਮਾਂ ਦੇ ਬਾਵਜੂਦ ਮੰਗਲਵਾਰ ਸਵੇਰੇ ਕਈ ਇਲਾਕਿਆਂ ਵਿੱਚ ਵਿਦਿਆਰਥੀਆਂ ਦੀ ਅਗਵਾਈ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਹੋਏ। ਕਲੰਕੀ ਅਤੇ ਬਾਨੇਸ਼ਵਰ, ਨਾਲ ਹੀ ਲਲਿਤਪੁਰ ਦੇ ਚਾਪਾਗਾਉਂ–ਥੇਚੋ ਇਲਾਕਿਆਂ ਤੋਂ ਵੀ ਪ੍ਰਦਰਸ਼ਨ ਦੀਆਂ ਖ਼ਬਰਾਂ ਆਈਆਂ। ਪ੍ਰਦਰਸ਼ਨਕਾਰੀਆਂ ਨੇ “ਵਿਦਿਆਰਥੀਆਂ ਨੂੰ ਨਾ ਮਾਰੋ” ਦੇ ਨਾਅਰੇ ਲਗਾਏ ਅਤੇ ਕਲੰਕੀ ’ਚ ਟਾਇਰ ਸਾੜ ਕੇ ਸੜਕਾਂ ਜਾਮ ਕਰ ਦਿੱਤੀਆਂ। ਕਰਫ਼ਿਊ ਕਾਰਨ ਲੋਕ ਦਹਿਸ਼ਤ 'ਚ ਆ ਗਏ ਅਤੇ ਜ਼ਰੂਰੀ ਸਮਾਨ ਖਰੀਦਣ ਲਈ ਕਰਿਆਨੇ ਤੇ ਦਵਾਈਆਂ ਦੀਆਂ ਦੁਕਾਨਾਂ ਵੱਲ ਦੌੜ ਪਏ। ਪਬਲਿਕ ਟ੍ਰਾਂਸਪੋਰਟ ਪੂਰੀ ਤਰ੍ਹਾਂ ਬੰਦ ਹੈ ਅਤੇ ਸਿੱਖਿਆ ਸੰਸਥਾਵਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8