ਟਰੰਪ ਦੇ ਅਹੁਦਾ ਸੰਭਾਲਣ ਤੋਂ ਇਕ ਹਫ਼ਤਾ ਪਹਿਲਾਂ ਬਾਈਡੇਨ ਪ੍ਰਸ਼ਾਸਨ ਨੇ ਨਾਗਮੱਲਈਆ ਦੇ ਕਾਤਲ ਨੂੰ ਕੀਤਾ ਸੀ ਰਿਹਾਅ
Wednesday, Sep 17, 2025 - 12:06 PM (IST)

ਨਿਊਯਾਰਕ/ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਕਿਹਾ ਕਿ ਡੱਲਾਸ ਵਿਚ ਇਕ ਭਾਰਤੀ ਮੂਲ ਦੇ ਹੋਟਲ ਮੈਨੇਜਰ ਦਾ ਬੇਰਹਿਮੀ ਨਾਲ ਕਤਲ ਕਦੇ ਨਾ ਹੁੰਦਾ ਜੇਕਰ ਸਾਬਕਾ ਬਾਈਡੇਨ ਪ੍ਰਸ਼ਾਸਨ ਨੇ ਦੋਸ਼ੀ ਨੂੰ ਦੇਸ਼ ’ਚ ਰਿਹਾਅ ਨਾ ਕੀਤਾ ਹੁੰਦਾ।
ਯੂ. ਐੱਸ. ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੇ ਸੋਮਵਾਰ ਨੂੰ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਇਕ ਹੋਟਲ ਮੈਨੇਜਰ ਦਾ ਕਤਲ ਕਿਊਬਾ ਤੋਂ ਆਏ ਇਕ ਗੈਰ-ਕਾਨੂੰਨੀ ਪ੍ਰਵਾਸੀ ਵੱਲੇ ਉਸ ਦੇ ਪਰਿਵਾਰ ਦੇ ਸਾਹਮਣੇ ਕੀਤਾ ਗਿਆ ਸੀ। ਕਿਊਬਾ ਨੇ ਇਸ ਅਪਰਾਧੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਇਸ ਲਈ ਬਾਈਡੇਨ ਪ੍ਰਸ਼ਾਸਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹੁਦਾ ਸੰਭਾਲਣ ਤੋਂ ਇਕ ਹਫ਼ਤਾ ਪਹਿਲਾਂ ਉਸ ਨੂੰ ਅਮਰੀਕਾ ਦੀਆਂ ਸੜਕਾਂ ’ਤੇ ਖੁੱਲਾ ਛੱਡ ਦਿੱਤਾ।
ਚੰਦਰ ਨਾਗਮੱਲਈਆ (50) ਦਾ ਕਤਲ ਉਸ ਦੇ ਸਾਥੀ ਯੋਰਡਾਨਿਸ ਕੋਬੋਸ-ਮਾਰਟੀਨੇਜ਼ ਨੇ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਡਾਊਨਟਾਊਨ ਸੂਇਟਸ ਮੋਟਲ ’ਚ ਕੀਤਾ ਸੀ। ਕੋਬੋਸ-ਮਾਰਟੀਨੇਜ਼ ਕਿਊਬਾ ਦਾ ਨਾਗਰਿਕ ਹੈ ਅਤੇ ਉਸ ਦਾ ਹਿੰਸਕ ਅਪਰਾਧਿਕ ਇਤਿਹਾਸ ਹੈ। ਸੰਘੀ ਏਜੰਸੀ ਨੇ ਕਿਹਾ ਕਿ ਅਪਰਾਧੀ ਅਤੇ ਗੈਰ-ਕਾਨੂੰਨੀ ਪ੍ਰਵਾਸੀ ਨੂੰ ਅਮਰੀਕਾ ’ਚ ਨਹੀਂ ਹੋਣਾ ਚਾਹੀਦਾ ਸੀ।