ਥਾਈਲੈਂਡ: ਕੱਟੜਪੰਥੀ ਵਿਧਰੋਹੀਆਂ ਨੇ 15 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ
Wednesday, Nov 06, 2019 - 05:24 PM (IST)

ਬੈਂਕਾਕ— ਥਾਈਲੈਂਡ ਦੇ ਦੱਖਣੀ ਯਾਲਾ ਸੂਬੇ 'ਚ ਸਥਿਤ ਇਕ ਮੁਸਲਿਮ ਵਧੇਰੇ ਗਿਣਤੀ ਇਲਾਕੇ 'ਚ ਮੰਗਲਵਾਰ ਦੇਰ ਰਾਤ ਸ਼ੱਕੀ ਕੱਟੜਪੰਥੀ ਵੱਖਵਾਦੀਆਂ ਨੇ 15 ਲੋਕਾਂ ਨੂੰ ਗੋਲੀ ਮਾਰ ਦਿੱਤੀ। ਅਧਿਕਾਰੀਆਂ ਮੁਤਾਬਕ ਸੁਰੱਖਿਆ ਚੌਕੀ ਨੂੰ ਹਮਲਾਵਰਾਂ ਵਲੋਂ ਨਿਸ਼ਾਨਾ ਬਣਾਇਆ ਗਿਆ ਸੀ। ਇਸ ਹਮਲੇ 'ਚ ਚਾਰ ਸੁਰੱਖਿਆ ਕਰਮਚਾਰੀ ਜ਼ਖਮੀ ਹੋਏ ਹਨ। ਪੁਲਸ ਨੇ ਜਦੋਂ ਇਨ੍ਹਾਂ ਹਮਲਾਵਰਾਂ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਨ੍ਹਾਂ ਲੋਕਾਂ ਨੇ ਬਚਣ ਲਈ ਸੜਕ 'ਤੇ ਧਮਾਕਾਖੇਜ਼ ਸਮੱਗਰੀ ਸੁੱਟ ਦਿੱਤੀ।
ਥਾਈਲੈਂਡ ਦੀ ਦੱਖਣੀ ਫੌਜ ਦੇ ਬੁਲਾਰੇ ਪ੍ਰਮੋਤ ਪ੍ਰੋਮ-ਇਨ ਨੇ ਦੱਸਿਆ ਕਿ ਬੀਤੇ ਕੁਝ ਸਾਲਾਂ 'ਚ ਇਹ ਦੇਸ਼ 'ਚ ਹੋਈ ਸਭ ਤੋਂ ਵੱਡੀ ਗੋਲੀਬਾਰੀ ਦੀ ਘਟਨਾ ਹੈ। ਉਨ੍ਹਾਂ ਨੇ ਦੱਸਿਆ ਕਿ ਹਮਲਾਵਰ ਆਪਣੇ ਨਾਲ ਐੱਮ-16 ਰਾਈਫਲ ਤੇ ਸ਼ਾਟਗਨ ਲੈ ਕੇ ਆਏ ਸਨ। ਇਸ ਹਮਲੇ 'ਚ 12 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਤਿੰਨ ਲੋਕਾਂ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਪ੍ਰਮੋਤ ਨੇ ਦੱਸਿਆ ਕਿ ਇਸ ਹਮਲੇ ਦੇ ਪਿੱਛੇ ਵਿਧਰੋਹੀਆਂ ਦਾ ਹੱਥ ਹੋ ਸਕਦਾ ਹੈ।