ਏਲੀਅਨਜ਼ ਦਾ ਚੀਨ ''ਤੇ ਅਟੈਕ ! 8 ਵਿਗਿਆਨੀਆਂ ਦੀ ਮੌਤ ''ਤੇ ਉੱਠੇ ਸਵਾਲ
Friday, Apr 24, 2026 - 04:01 PM (IST)
ਇੰਟਰਨੈਸ਼ਨਲ ਡੈਸਕ : ਚੀਨ 'ਚ ਪਿਛਲੇ ਦੋ ਸਾਲਾਂ ਦੌਰਾਨ ਹਥਿਆਰਾਂ ਤੇ ਡਰੋਨ ਪ੍ਰੋਜੈਕਟਾਂ ਨਾਲ ਜੁੜੇ 8 ਪ੍ਰਮੁੱਖ ਵਿਗਿਆਨੀਆਂ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦਾ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਇਹ ਰਿਪੋਰਟ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਅਮਰੀਕਾ ਨੇ ਵੀ ਆਪਣੇ 10 ਵਿਗਿਆਨੀਆਂ ਦੀ ਹੋਈ ਸ਼ੱਕੀ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾਕ੍ਰਮ ਨੇ ਦੁਨੀਆ ਭਰ 'ਚ ਇਹ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਕੀ ਇਨ੍ਹਾਂ ਦੋਵਾਂ ਮਹਾਸ਼ਕਤੀਆਂ ਵਿਚਕਾਰ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਕੋਈ 'ਸਾਈਲੈਂਟ ਵਾਰ' ਸ਼ੁਰੂ ਹੋ ਚੁੱਕੀ ਹੈ।
ਅਹਿਮ ਪ੍ਰਾਜੈਕਟਾਂ ਨਾਲ ਜੁੜੇ ਸਨ ਇਹ ਵਿਗਿਆਨੀ
ਰਿਪੋਰਟਾਂ ਅਨੁਸਾਰ 2023 ਤੋਂ 2025 ਦੇ ਦਰਮਿਆਨ ਮਾਰੇ ਗਏ ਇਹ ਵਿਗਿਆਨੀ ਚੀਨ ਦੀ ਹਾਇਪਰਸੋਨਿਕ ਮਿਜ਼ਾਈਲ, ਡਰੋਨ ਤਕਨਾਲੋਜੀ ਤੇ ਸਪੇਸ ਮਾਨੀਟਰਿੰਗ ਵਰਗੇ ਬੇਹੱਦ ਗੁਪਤ ਤੇ ਅਹਿਮ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਸਨ। ਮਰਨ ਵਾਲਿਆਂ ਵਿੱਚ ਸਪੇਸ ਮਾਨੀਟਰਿੰਗ ਨਾਲ ਜੁੜੇ ਝਾਂਗ ਜਿਆਓਕਸਿਨ (ਮੌਤ 2024, ਸੜਕ ਹਾਦਸਾ) ਅਤੇ ਡਰੋਨ ਤਕਨਾਲੋਜੀ ਦੇ ਮਾਹਿਰ ਲੀਯੂ ਡੋਨਘਾਓ ਸ਼ਾਮਲ ਹਨ। ਇਸ ਤੋਂ ਇਲਾਵਾ, ਹਾਇਪਰਸੋਨਿਕ ਪ੍ਰਾਜੈਕਟ ਨਾਲ ਜੁੜੇ ਫਾਂਗ ਡੇਇੰਗ ਦੀ ਮੌਤ ਅਫਰੀਕਾ ਦੌਰੇ ਦੌਰਾਨ ਹੋਈ, ਜਦਕਿ 49 ਸਾਲਾ ਲੀ ਮਿਨਯੋਂਗ ਦੀ ਮੌਤ ਅਚਾਨਕ ਹੋ ਗਈ। ਕੁੱਝ ਵਿਗਿਆਨੀਆਂ ਦੀ ਮੌਤ ਦਾ ਕਾਰਨ ਅਣਪਛਾਤੀਆਂ ਬੀਮਾਰੀਆਂ ਦੱਸਿਆ ਜਾ ਰਿਹਾ ਹੈ।
ਅਮਰੀਕਾ ਵਿੱਚ ਵੀ 10 ਵਿਗਿਆਨੀਆਂ ਦੀ ਮੌਤ
ਖੁਲਾਸੇ ਮੁਤਾਬਕ, ਅਮਰੀਕਾ ਵਿੱਚ ਵੀ ਪਿਛਲੇ 3 ਸਾਲਾਂ ਦੌਰਾਨ 10 ਵਿਗਿਆਨੀ ਸ਼ੱਕੀ ਹਾਲਾਤਾਂ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ, ਜੋ ਕਿ ਪਰਮਾਣੂ ਪ੍ਰੋਜੈਕਟਾਂ ਨਾਲ ਜੁੜੇ ਹੋਏ ਸਨ। ਵ੍ਹਾਈਟ ਹਾਊਸ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਜਾਂਚ ਦੇ ਹੁਕਮ ਦਿੱਤੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਮੌਤਾਂ ਪਿੱਛੇ ਹਾਲੇ ਤੱਕ ਕੋਈ ਠੋਸ ਕਾਰਨ ਸਾਹਮਣੇ ਨਹੀਂ ਆਇਆ ਹੈ ਅਤੇ ਨਾ ਹੀ ਚੀਨ ਜਾਂ ਅਮਰੀਕਾ ਵੱਲੋਂ ਇਸ ਬਾਰੇ ਕੋਈ ਸਪੱਸ਼ਟ ਬਿਆਨ ਜਾਰੀ ਕੀਤਾ ਗਿਆ ਹੈ। ਮਾਹਿਰਾਂ ਅਨੁਸਾਰ, ਵਿਗਿਆਨੀਆਂ ਦੀ ਇਸ ਤਰ੍ਹਾਂ ਹੋ ਰਹੀ ਮੌਤ ਇੱਕ ਵੱਡੇ ਅੰਤਰਰਾਸ਼ਟਰੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
