ਮਿਜ਼ਾਈਲ ਪ੍ਰੀਖਣ ਨੂੰ ਲੈ ਕੇ ਚੀਨ ''ਤੇ ਭੜਕਿਆ ਪਲਾਊ! ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਨੂੰ ਇਕਜੁੱਟ ਹੋਣ ਦੀ ਅਪੀਲ

Friday, Sep 04, 2026 - 04:22 PM (IST)

ਮਿਜ਼ਾਈਲ ਪ੍ਰੀਖਣ ਨੂੰ ਲੈ ਕੇ ਚੀਨ ''ਤੇ ਭੜਕਿਆ ਪਲਾਊ! ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਨੂੰ ਇਕਜੁੱਟ ਹੋਣ ਦੀ ਅਪੀਲ

ਪਲਾਊ: ਪੈਸੀਫਿਕ ਆਈਲੈਂਡਜ਼ ਫੋਰਮ ਦੇ ਚੇਅਰਮੈਨ ਅਤੇ ਪਲਾਊ ਦੇ ਰਾਸ਼ਟਰਪਤੀ ਸੁਰੰਗੇਲ ਵ੍ਹਿੱਪਸ ਜੂਨੀਅਰ ਨੇ ਚੀਨ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਬੀਜਿੰਗ ਨੇ ਇਸ ਸਾਲ ਦੇ ਸ਼ੁਰੂ ਵਿੱਚ ਕੀਤੇ ਗਏ ਇੱਕ ਵਿਵਾਦਤ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਬਾਰੇ ਉਨ੍ਹਾਂ ਦੇ ਦੇਸ਼ ਨੂੰ ਸੂਚਿਤ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਹ ਮਿਜ਼ਾਈਲ ਪਲਾਊ ਦੇ ਹਵਾਈ ਖੇਤਰ ਵਿੱਚੋਂ ਲੰਘੀ ਸੀ।

ਰਾਸ਼ਟਰਪਤੀ ਵ੍ਹਿੱਪਸ ਨੇ ਜ਼ੋਰ ਦੇ ਕੇ ਕਿਹਾ ਕਿ ਬੀਜਿੰਗ ਨੂੰ ਪ੍ਰਭੂਸੱਤਾ ਅਤੇ ਪਾਰਦਰਸ਼ਤਾ ਦਾ ਸਨਮਾਨ ਕਰਨ ਦੇ ਨਾਲ-ਨਾਲ ਇੱਕ ਜ਼ਿੰਮੇਵਾਰ ਭਾਗੀਦਾਰ ਬਣਾਉਣ ਲਈ ਪੂਰੇ ਪ੍ਰਸ਼ਾਂਤ ਖੇਤਰ ਦੀ ਇਕਜੁੱਟ ਆਵਾਜ਼ ਬਹੁਤ ਜ਼ਰੂਰੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਮਾਰਸ਼ਲ ਆਈਲੈਂਡਜ਼ ਅਤੇ ਅਮਰੀਕਾ ਵਿਚਕਾਰ ਮਿਜ਼ਾਈਲ ਪ੍ਰੀਖਣਾਂ ਨੂੰ ਲੈ ਕੇ ਵਿਸ਼ੇਸ਼ ਸਮਝੌਤਾ ਹੈ, ਤਾਂ ਪ੍ਰਸ਼ਾਂਤ ਖੇਤਰ ਦੇ ਬਾਕੀ ਦੇਸ਼ਾਂ ਨਾਲ ਅਜਿਹਾ ਵਿਵਹਾਰ ਕਿਉਂ ਨਹੀਂ ਕੀਤਾ ਜਾਂਦਾ? ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ, "ਅਸੀਂ ਨਹੀਂ ਚਾਹੁੰਦੇ ਕਿ ਸਾਡਾ ਵਿਹੜਾ ਅਤੇ ਸਾਡੇ ਘਰ ਖਤਰੇ ਵਿੱਚ ਪੈਣ ਅਤੇ ਸਾਡਾ ਨਿਰਾਦਰ ਹੋਵੇ"।

ਇਸ ਸੰਮੇਲਨ ਵਿੱਚ ਹਿੱਸਾ ਲੈਣ ਪਹੁੰਚੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵੀ ਪਲਾਊ ਦੇ ਸਟੈਂਡ ਦਾ ਸਮਰਥਨ ਕੀਤਾ ਹੈ। ਅਲਬਾਨੀਜ਼ ਨੇ ਕਿਹਾ ਕਿ ਅਮਰੀਕਾ ਦੇ ਉਲਟ, ਚੀਨ ਨੇ ਇਸ ਮਿਜ਼ਾਈਲ ਪ੍ਰੀਖਣ ਬਾਰੇ "ਬਹੁਤ ਘੱਟ ਨੋਟਿਸ" ਦਿੱਤਾ ਸੀ। ਇਹ ਮਿਜ਼ਾਈਲ ਪ੍ਰਸ਼ਾਂਤ ਮਹਾਂਸਾਗਰ ਵਿੱਚ ਨੌਰੂ ਅਤੇ ਟੂਵਾਲੂ  ਦੇ ਨੇੜੇ ਜਾ ਕੇ ਡਿੱਗੀ, ਜੋ ਕਿ ਅੰਤਰਰਾਸ਼ਟਰੀ ਪੱਧਰ 'ਤੇ ਇਨ੍ਹਾਂ ਦੇਸ਼ਾਂ ਦੀ ਪ੍ਰਭੂਸੱਤਾ ਦਾ ਸਿੱਧਾ ਨਿਰਾਦਰ ਹੈ। ਅਲਬਾਨੀਜ਼ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਆਸਟ੍ਰੇਲੀਆ ਸਮੇਤ ਪੂਰੇ ਪ੍ਰਸ਼ਾਂਤ ਖੇਤਰ ਨੇ ਇਸ ਵਿਰੁੱਧ ਇੰਨੀ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।

 ਇਹ ਮਲਟੀ-ਡੇਅ ਸੰਮੇਲਨ ਪੂਰੀ ਤਰ੍ਹਾਂ ਆਸਟ੍ਰੇਲੀਆ ਅਤੇ ਚੀਨ ਵਿਚਾਲੇ ਖੇਤਰੀ ਪ੍ਰਭਾਵ ਬਣਾਉਣ ਦੀ "ਸਥਾਈ ਜੰਗ" ਦੇ ਪਰਛਾਵੇਂ ਹੇਠ ਰਿਹਾ। ਫਿਜੀ, ਵੈਨੂਆਟੂ, ਸਮੋਆ, ਕਿਰੀਬਾਤੀ ਅਤੇ ਸੋਲੋਮਨ ਟਾਪੂਆਂ ਦੇ ਨੇਤਾ ਇਸ ਬੈਠਕ ਵਿੱਚ ਸ਼ਾਮਲ ਨਹੀਂ ਹੋਏ, ਜਿਸ ਲਈ ਉਨ੍ਹਾਂ ਨੇ ਘਰੇਲੂ ਰਾਜਨੀਤਿਕ ਅਤੇ ਲੌਜਿਸਟਿਕ ਕਾਰਨਾਂ ਦਾ ਹਵਾਲਾ ਦਿੱਤਾ। ਹਾਲਾਂਕਿ, ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਵਿੰਸਟਨ ਪੀਟਰਜ਼ ਨੇ ਇਸ ਗੈਰ-ਹਾਜ਼ਰੀ ਨੂੰ "ਬਹੁਤ ਸ਼ੱਕੀ" ਦੱਸਿਆ ਹੈ, ਕਿਉਂਕਿ ਤਾਈਵਾਨ ਦੀ ਸ਼ਮੂਲੀਅਤ ਨੂੰ ਲੈ ਕੇ ਬੀਜਿੰਗ ਕਾਫ਼ੀ ਨਾਰਾਜ਼ ਸੀ।

ਦੂਜੇ ਪਾਸੇ, ਰਾਸ਼ਟਰਪਤੀ ਵ੍ਹਿੱਪਸ ਨੇ ਤਾਈਵਾਨ ਦੀ ਸ਼ਮੂਲੀਅਤ ਦਾ ਜ਼ੋਰਦਾਰ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਤਾਈਵਾਨ ਅਤੇ ਚੀਨ ਦੋਵੇਂ ਹੀ ਸਾਡੇ ਭਾਈਵਾਲ ਹਨ ਅਤੇ ਪਲਾਊ 1993 ਦੇ ਉਸ ਸਮਝੌਤੇ ਲਈ ਵਚਨਬੱਧ ਹੈ ਜਿਸ ਤਹਿਤ ਤਾਈਵਾਨ ਇਸ ਫੋਰਮ ਵਿੱਚ ਹਿੱਸਾ ਲੈਂਦਾ ਹੈ। ਵ੍ਹਿੱਪਸ ਨੇ ਕਿਹਾ, "ਪ੍ਰਸ਼ਾਂਤ ਖੇਤਰ ਦੀ ਏਕਤਾ ਇਸੇ ਗੱਲ ਵਿੱਚ ਹੈ ਕਿ ਅਸੀਂ ਇੱਕ ਦੂਜੇ ਦੀ ਪ੍ਰਭੂਸੱਤਾ ਅਤੇ ਸਾਂਝੇਦਾਰੀ ਦਾ ਸਨਮਾਨ ਕਰੀਏ, ਕਿਉਂਕਿ ਅਸੀਂ ਸਾਰੇ ਇੱਕ ਪਰਿਵਾਰ ਹਾਂ"।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News