ਦੁਨੀਆ ਦਾ ਨਕਸ਼ਾ ਬਦਲਣ ਦੀ ਤਿਆਰੀ, ਯੂਰਪ-ਰੂਸ-ਕੈਨੇਡਾ ਦਾ ਸਾਈਜ਼ ਹੋਵੇਗਾ ਛੋਟਾ
Saturday, Sep 05, 2026 - 07:59 AM (IST)
ਵਾਸ਼ਿੰਗਟਨ (ਇੰਟ.) : ਬਚਪਨ ਤੋਂ ਕਿਤਾਬਾਂ, ਟੀ. ਵੀ. ਅਤੇ ਇੰਟਰਨੈੱਟ ’ਤੇ ਅਸੀਂ ਦੁਨੀਆ ਦਾ ਜੋ ਨਕਸ਼ਾ ਦੇਖਦੇ ਆਏ ਹਾਂ, ਉਸ ਵਿਚ ਕਈ ਦੇਸ਼ਾਂ ਅਤੇ ਮਹਾਦੀਪਾਂ ਦਾ ਆਕਾਰ ਅਸਲ ਨਾਲੋਂ ਕਾਫ਼ੀ ਵੱਖਰਾ ਦਿਖਾਈ ਦਿੰਦਾ ਹੈ। ਹੁਣ ਇਸ ਨੂੰ ਬਦਲਣ ਦੀ ਕੋਸ਼ਿਸ਼ ਹੋ ਰਹੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਵਿਚ ਸ਼ਨੀਵਾਰ ਨੂੰ ਇਸ ਮਤੇ ’ਤੇ ਵੋਟਿੰਗ ਹੋਵੇਗੀ। ਇਸ ਵਿਚ ਅਜਿਹਾ ਵਿਸ਼ਵ ਨਕਸ਼ਾ ਅਪਣਾਉਣ ਦੀ ਗੱਲ ਹੈ, ਜਿਸ ਵਿਚ ਦੇਸ਼ਾਂ ਅਤੇ ਮਹਾਦੀਪਾਂ ਦਾ ਆਕਾਰ ਜ਼ਮੀਨ ’ਤੇ ਉਨ੍ਹਾਂ ਦੇ ਅਸਲੀ ਆਕਾਰ ਦੇ ਨੇੜੇ ਦਿਸੇ। ਜੇਕਰ ਇਹ ਮਤਾ ਪਾਸ ਹੋ ਜਾਂਦਾ ਹੈ ਤਾਂ ਦੁਨੀਆ ਦਾ ਨਕਸ਼ਾ ਕਾਫ਼ੀ ਬਦਲ ਜਾਵੇਗਾ।
ਇਹ ਵੀ ਪੜ੍ਹੋ : ਨਾਈਜੀਰੀਆ : ਤੇਲ ਚੋਰੀ ਕਰਨ ਦੇ ਚੱਕਰ 'ਚ 37 ਲੋਕਾਂ ਦੀ ਗਈ ਜਾਨ ! ਜ਼ਹਿਰੀਲੀ ਗੈਸ ਬਣੀ ਵਜ੍ਹਾ
ਅਫ਼ਰੀਕਾ ਅਤੇ ਦੱਖਣੀ ਅਮਰੀਕਾ ਵੱਡੇ ਦਿਖਾਈ ਦੇਣਗੇ, ਜਦਕਿ ਗ੍ਰੀਨਲੈਂਡ, ਯੂਰਪ ਅਤੇ ਕੈਨੇਡਾ ਮੌਜੂਦਾ ਨਕਸ਼ੇ ਦੇ ਮੁਕਾਬਲੇ ਛੋਟੇ ਨਜ਼ਰ ਆਉਣਗੇ। ਇਸ ਬਦਲਾਅ ਦੀ ਮੁਹਿੰਮ ਕੁਝ ਅਫ਼ਰੀਕੀ ਦੇਸ਼ਾਂ ਨੇ ਸ਼ੁਰੂ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਨਕਸ਼ੇ ਵਿਚ ਅਫ਼ਰੀਕਾ ਨੂੰ ਉਸ ਦੇ ਅਸਲੀ ਆਕਾਰ ਤੋਂ ਕਾਫ਼ੀ ਛੋਟਾ ਦਿਖਾਇਆ ਜਾਂਦਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
