ਏਅਰ ਸਟਰਾਈਕ ਦੇ ਸਬੂਤ ਮੰਗਣ ਵਾਲਿਆਂ ਦੀ ਦੇਸ਼ਭਗਤੀ ’ਤੇ ਸਵਾਲੀਆ ਨਿਸ਼ਾਨ : ਸੰਘ
Saturday, Mar 09, 2019 - 09:01 PM (IST)

ਵਾਸ਼ਿੰਗਟਨ (ਯੂ.ਐਨ.ਆਈ)-ਰਾਸ਼ਟਰੀ ਸਵੈਅਮ ਸੇਵਕ ਸੰਘ ਦੇ ਸਹਿ-ਸਰਕਾਰਯਵਾਹ ਦੱਤਾਤ੍ਰੇਯ ਹੋਸਬੋਲੇ ਨੇ ਅੱਜ ਕਿਹਾ ਕਿ ਜਿਹੜੇ ਲੋਕ ਸਰਕਾਰ ਕੋਲੋ ਏਅਰਸਟਰਾਈਕ ਦੇ ਸਬੂਤ ਮੰਗ ਰਹੇ ਹਨ, ਉਨਾਂ ਦੀ ਦੇਸ਼ਭਗਤੀ ਸਵਾਲਾਂ ਦੇ ਘੇਰੇ ਵਿਚ ਹੈ। ਸੰਘ ਦੀ ਅਖਿਲ ਭਾਰਤੀ ਪ੍ਰਤੀਨਿਧ ਸਭਾ ਦੀ ਮੀਟਿੰਗ ਦੇ ਸਿਲਸਿਲੇ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹੋਸਬੋਲੇ ਨੇ ਇਹ ਵਿਚਾਰ ਪ੍ਰਗਟਾਏ। ਉਨਾਂ ਕਿਹਾ ਕਿ ਪੁਲਵਾਮਾ ਹਮਲੇ ਪਿਛੋਂ ਕੇਂਦਰ ਸਰਕਾਰ ਨੇ ਸ਼ਲਾਘਾਯੋਗ ਕਾਰਵਾਈ ਕੀਤੀ ਹੈ।