ਕੁਈਨਜ਼ਲੈਂਡ ''ਚ ਸਿਗਰਟਨੋਸ਼ੀ ਨੂੰ ਲੈ ਕੇ ਕਰਵਾਇਆ ਗਿਆ ਸਰਵੇ, ਲੋਕਾਂ ਨੇ ਦਿੱਤੀ ਆਪਣੀ ਰਾਇ

02/04/2017 12:55:49 PM

ਕੁਈਨਜ਼ਲੈਂਡ— ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ ''ਚ ਬੀਤੇ ਦਿਨੀਂ ਨੈਸ਼ਨਲ ਪਾਰਕਾਂ ਅਤੇ ਹੋਰ ਕੈਂਪ ਗਰਾਊਂਡਾਂ ''ਚ ਸਿਗਰਟ ਪੀਣ ''ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਾਈ ਗਈ ਸੀ ਅਤੇ ਇਹ ਵੀ ਕਿਹਾ ਗਿਆ ਸੀ ਕਿ ਜੋ ਵੀ ਵਿਅਕਤੀ ਸਿਗਰਟ ਪੀਂਦਾ ਫੜਿਆ ਜਾਂਦਾ ਹੈ ਉਸ ਤੋਂ 243 ਡਾਲਰ ਜੁਰਮਾਨਾ ਵਸੂਲਿਆ ਜਾਵੇਗਾ। ਇਸ ਪਾਬੰਦੀ ਤੋਂ ਬਾਅਦ ਕਈ ਲੋਕਾਂ ਨੇ ਇਸ ਗੱਲ ਦਾ ਸਮਰਥਨ ਕੀਤਾ। ਇਸ ਮੁੱਦੇ ਨੂੰ ਲੈ ਕੇ ਇਕ ਸਰਵੇ ਵੀ ਕਰਵਾਇਆ ਗਿਆ, ਜਿਸ ਨੂੰ ਲੈ ਕੇ ਲੋਕਾਂ ਨੇ ਆਪਣੀ-ਆਪਣੀ ਰਾਇ ਜ਼ਾਹਰ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਇਕੱਲੇ ਨੈਸ਼ਨਲ ਪਾਰਕਾਂ ''ਚ ਨਹੀਂ ਸਗੋਂ ਹੋਰ ਇਲਾਕਿਆਂ ''ਚ ਵੀ ਸਿਗਰਟਨੋਸ਼ੀ ''ਤੇ ਪਾਬੰਦੀ ਲਾਉਣੀ ਚਾਹੀਦੀ ਹੈ।
ਦੱਸਣ ਯੋਗ ਹੈ ਕਿ ਅੱਜ ਵਰਲਡ ਕੈਂਸਰ ਡੇਅ ਹੈ, ਜਿਸ ਦਾ ਮਕਸਦ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਹੁੰਦਾ ਹੈ। ਸਰਵੇ ''ਚ 58 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਸਾਲ 2001 ਤੋਂ ਬਾਅਦ ਜੰਮੇ ਨੌਜਵਾਨਾਂ ''ਤੇ ਸਿਗਰਟ ਪੀਣ ਅਤੇ ਤੰਬਾਕੂ ਖਾਣ ''ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣੀ ਚਾਹੀਦੀ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਨਾਲ ਗੈਰ-ਕਾਨੂੰਨੀ ਬਣਾਉਣਾ ਚਾਹੀਦਾ ਹੈ, ਤਾਂ ਕਿ ਆਉਣ ਵਾਲੀ ਪੀੜ੍ਹੀ ਨਸ਼ਿਆਂ ਦੇ ਦਲਦਲ ''ਚ ਨਾ ਫਸੇ ਅਤੇ ਉਨ੍ਹਾਂ ਦਾ ਭਵਿੱਖ ਬਿਹਤਰ ਹੋ ਸਕੇ। ਇਸ ਤੋਂ ਇਲਾਵਾ ਘਰਾਂ ਤੋਂ ਬਾਹਰ ਸ਼ਾਪਿੰਗ ਮਾਲ ਅਤੇ ਜਨਤਕ ਟਰਾਂਸਪੋਰਟ ''ਚ ਸਿਗਰਟ ਪੀਣ ''ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਦੋ-ਤਿਹਾਈ ਲੋਕਾਂ ਨੇ ਕਲੱਬਾਂ ''ਚ ਵੀ ਪੂਰੀ ਤਰ੍ਹਾਂ ਪਾਬੰਦੀ ਲਾਉਣ ਦਾ ਸਮਰਥਨ ਕੀਤਾ।

Tanu

News Editor

Related News