ਬ੍ਰਿਸਬੇਨ ''ਚ ਨੌਜਵਾਨ ਨੇ ਜਿੱਤੀ 10 ਮਿਲੀਅਨ ਡਾਲਰ ਦੀ ਲਾਟਰੀ

Saturday, Jan 23, 2021 - 12:56 PM (IST)

ਬ੍ਰਿਸਬੇਨ ''ਚ ਨੌਜਵਾਨ ਨੇ ਜਿੱਤੀ 10 ਮਿਲੀਅਨ ਡਾਲਰ ਦੀ ਲਾਟਰੀ

ਬ੍ਰਿਸਬੇਨ- ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੇ 30 ਸਾਲਾ ਇਕ ਵਿਅਕਤੀ ਦੀ ਰਾਤ ਨੂੰ ਉਸ ਸਮੇਂ ਨੀਂਦ ਉੱਡ ਗਈ ਜਦ ਉਸ ਨੇ ਦੇਖਿਆ ਕਿ ਉਸ ਦੀ (10 ਮਿਲੀਅਨ ਡਾਲਰ) 75 ਕਰੋੜ ਰੁਪਏ ਦੀ ਲਾਟਰੀ ਲੱਗੀ ਹੈ। ਉਸ ਨੇ ਦੱਸਿਆ ਕਿ ਰਾਤ ਸਮੇਂ ਉਸ ਦੀ ਜਾਗ ਖੁੱਲ੍ਹੀ ਤਾਂ ਉਹ ਈ-ਮੇਲ ਦੇਖਣ ਲੱਗ ਗਿਆ। ਇਸ ਵਿਚ ਇਕ ਮੇਲ ਪਾਵਰਬਾਲ ਲਾਟਰੀ ਵਲੋਂ ਸੀ। ਉਸ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਹ ਇੰਨੀ ਵੱਡੀ ਰਾਸ਼ੀ ਦਾ ਮਾਲਕ ਬਣ ਗਿਆ ਹੈ। ਫਿਲਹਾਲ ਇਸ ਵਿਅਕਤੀ ਦਾ ਨਾਂ ਸਾਂਝਾ ਨਹੀਂ ਕੀਤਾ ਗਿਆ। 

ਉਸ ਨੇ ਦੱਸਿਆ ਕਿ 21 ਜਨਵਰੀ ਨੂੰ ਘੋਸ਼ਿਤ ਹੋਏ ਨਤੀਜਿਆਂ ਵਿਚ ਉਸ ਦੀ 10 ਮਿਲੀਅਨ ਡਾਲਰ ਦੀ ਲਾਟਰੀ ਲੱਗੀ। ਉਸ ਨੇ ਦੱਸਿਆ ਕਿ ਉਹ ਲਾਟਰੀ ਤਾਂ ਪਾਉਂਦਾ ਰਹੇਗਾ ਪਰ ਨਾਲ ਦੇ ਨਾਲ ਨੌਕਰੀ ਵੀ ਕਰਦਾ ਰਹੇਗਾ। ਉਸ ਨੇ ਦੱਸਿਆ ਕਿ ਉਹ ਆਪਣੇ ਲਈ ਤੇ ਆਪਣੀ ਮਾਂ ਲਈ ਨਵਾਂ ਘਰ ਖਰੀਦੇਗਾ ਤੇ ਹੋਰ ਕਈ ਖੁਆਇਸ਼ਾਂ ਪੂਰੀਆਂ ਕਰੇਗਾ। 

ਵਿਅਕਤੀ ਨੇ ਦੱਸਿਆ ਕਿ ਅਜੇ ਉਸ ਨੂੰ ਸਭ ਕੁਝ ਸੁਫ਼ਨੇ ਵਰਗਾ ਲੱਗ ਰਿਹਾ ਹੈ ਤੇ ਅਜੇ ਉਹ ਨਿਸ਼ਚਿਤ ਨਹੀਂ ਕਰ ਪਾ ਰਿਹਾ ਕਿ ਉਹ ਇਸ ਇਨਾਮ ਰਾਸ਼ੀ ਨਾਲ ਕੀ-ਕੀ ਕਰੇਗਾ। 


author

Lalita Mam

Content Editor

Related News