ਕੁਈਨਜਲੈਂਡ ਸੂਬੇ ਦੀ ਪ੍ਰੀਮੀਅਰ ਤੇ ਲਾਰਡ ਮੇਅਰ ਟੋਕੀਓ ਤੋਂ ਪਰਤਣ ਮਗਰੋਂ ਕੁਆਰੰਟੀਨ ''ਚ

Monday, Jul 26, 2021 - 01:01 PM (IST)

ਕੁਈਨਜਲੈਂਡ ਸੂਬੇ ਦੀ ਪ੍ਰੀਮੀਅਰ ਤੇ ਲਾਰਡ ਮੇਅਰ ਟੋਕੀਓ ਤੋਂ ਪਰਤਣ ਮਗਰੋਂ ਕੁਆਰੰਟੀਨ ''ਚ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਕੁਈਨਜਲੈਂਡ ਸੂਬੇ ਦੀ ਪ੍ਰੀਮੀਅਰ ਅਨਾਸ਼ਤਾਸੀਆ ਪਲਾਸਕਜ਼ੁਕ ਟੋਕੀਓ ਵਿਚ 2032 ਓਲੰਪਿਕ ਖੇਡਾਂ ਦੀ ਬ੍ਰਿਸਬੇਨ ਲਈ ਮੇਜ਼ਬਾਨੀ ਦੀ ਸਫਲ ਬੋਲੀ ਤੋਂ ਬਾਅਦ ਐਤਵਾਰ ਨੂੰ ਵਾਪਸ ਬ੍ਰਿਸਬੇਨ ਪਰਤਣ 'ਤੇ 14 ਦਿਨ ਲਈ ਹੋਟਲ ਵਿੱਚ ਕੁਆਰੰਟੀਨ ਵਿੱਚ ਚਲੇ ਗਈ।ਜਿਥੇ ਪ੍ਰੀਮੀਅਰ ਨੂੰ ਆਪਣਾ 52ਵਾਂ ਜਨਮ ਦਿਨ ਵੀ ਆਪਣੇ ਪਰਿਵਾਰ ਤੋ ਬਿਨ੍ਹਾਂ ਹੀ ਸਾਦੇ ਢੰਗ ਨਾਲ ਮਨਾਉਣਾ ਪਿਆ। 

ਪੜ੍ਹੋ ਇਹ ਅਹਿਮ ਖਬਰ -ਇੰਡੋਨੇਸ਼ੀਆ 'ਚ ਕੋਰੋਨਾ ਦਾ ਬੱਚਿਆਂ 'ਤੇ ਕਹਿਰ, ਇਕ ਹਫ਼ਤੇ 'ਚ 100 ਤੋਂ ਵੱਧ ਮਾਸੂਮਾਂ ਦੀ ਮੌਤ

ਪਲਾਸਕਜ਼ੁਕ ਹੋਟਲ ਵਿੱਚ ਲੋੜੀਂਦੇ 14 ਦਿਨ ਬਿਤਾਏਗੀ ਅਤੇ ਉਨ੍ਹਾਂ ਵਲੋਂ ਪਹਿਲਾਂ ਹੀ ਵਾਅਦਾ ਕੀਤਾ ਸੀ ਕਿ ਉਹ ਕੁਆਰੰਟੀਨ ਵਿੱਚ ਰਹਿੰਦਿਆਂ ਸਰਕਾਰੀ ਕੰਮਕਾਜ ਕਰਦੀ ਰਹੇਗੀ।ਇਸੇ ਤਰ੍ਹਾਂ ਬ੍ਰਿਸਬੇਨ ਦੇ ਲਾਰਡ ਮੇਅਰ ਐਡਰਿਅਨ ਸ਼੍ਰਾਈਨਰ ਵੀ ਬੋਲੀ ਦੇ ਹਿੱਸੇ ਵਜੋਂ ਟੋਕਿਓ ਵਿੱਚ ਪ੍ਰਤੀਨਿਧੀ ਮੰਡਲ ਵਿੱਚ ਸ਼ਾਮਲ ਸਨ ਅਤੇ ਐਤਵਾਰ ਨੂੰ ਪ੍ਰੀਮੀਅਰ ਨਾਲ ਵਾਪਸ ਬ੍ਰਿਸਬੇਨ ਪਰਤਣ 'ਤੇ ਉਹ ਵੀ 14 ਦਿਨ ਲਈ ਹੋਟਲ ਕੁਆਰੰਟੀਨ ਵਿੱਚ ਚਲੇ ਗਏ।ਇਸ ਮੌਕੇ ਕਾਰਜਕਾਰੀ ਪ੍ਰੀਮੀਅਰ ਸਟੀਵਨ ਮਾਈਲਜ਼ ਨੇ ਐਤਵਾਰ ਨੂੰ ਆਪਣੇ ਬਿਆਨ 'ਚ ਕਿਹਾ ਕਿ ਕੁਈਨਜਲੈਂਡ ਸੂਬੇ ਦੀ ਪ੍ਰੀਮੀਅਰ ਪਲਾਸਕਜ਼ੁਕ ਆਪਣੀ 14 ਦਿਨ ਹੋਟਲ ਕੁਆਰੰਟੀਨ ਕਾਨੂੰਨ ਦੀ ਪਾਲਣਾ ਉਸੇ ਤਰ੍ਹਾਂ ਕਰੇਗੀ ਜਿਸ ਤਰ੍ਹਾਂ ਦੇਸ਼ ਦੇ ਦੂਸਰੇ ਆਮ ਨਾਗਰਿਕ ਕਰਦੇ ਹਨ। ਇਥੇ ਗੌਰਤਲਬ ਹੈ ਕਿ ਆਸਟ੍ਰੇਲੀਆ ਦਾ ਸ਼ਹਿਰ ਬ੍ਰਿਸਬੇਨ 2032 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ।


author

Vandana

Content Editor

Related News