ਕੋਰੋਨਾ ਆਫਤ : ਨਿਊ ਸਾਊਥ ਵੇਲਜ਼ ਨਾਲ ਲੱਗਦੀ ਸਰਹੱਦ ਕੁਈਨਜ਼ਲੈਂਡ ਕਰੇਗਾ ਬੰਦ

Wednesday, Aug 05, 2020 - 04:37 PM (IST)

ਕੋਰੋਨਾ ਆਫਤ : ਨਿਊ ਸਾਊਥ ਵੇਲਜ਼ ਨਾਲ ਲੱਗਦੀ ਸਰਹੱਦ ਕੁਈਨਜ਼ਲੈਂਡ ਕਰੇਗਾ ਬੰਦ

ਕੈਨਬਰਾ (ਭਾਸ਼ਾ): ਆਸਟ੍ਰੇਲੀਆਈ ਰਾਜ ਕੁਈਨਜ਼ਲੈਂਡ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਦੱਖਣ-ਪੂਰਬੀ ਰਾਜਾਂ ਤੋਂ ਕੋਰੋਨਾਵਾਇਰਸ ਦਾ ਪ੍ਰਸਾਰ ਰੋਕਣ ਦੇ ਲਈ ਨਿਊ ਸਾਊਥ ਵੇਲਜ਼ (ਐਨਐਸਡਬਲਯੂ) ਅਤੇ ਆਸਟ੍ਰੇਲੀਆਈ ਰਾਜਧਾਨੀ ਖੇਤਰ (ACT) ਦੀ ਸਰਹੱਦ ਬੰਦ ਦੀ ਮਿਆਦ ਦਾ ਵਿਸਥਾਰ ਕਰਨਗੇ। 

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਕੋਰੋਨਾਵਾਇਰਸ ਦੇ ਮ੍ਰਿਤਕਾਂ ਦਾ ਅੰਕੜਾ 6,000 ਦੇ ਪਾਰ

ਮੈਲਬੌਰਨ ਵਿਚ ਇੱਕ ਬੇਮਿਸਾਲ ਪ੍ਰਕੋਪ ਦੇ ਦੌਰਾਨ ਕੁਈਨਜ਼ਲੈਂਡ ਨੇ ਆਪਣੀ ਸਰਹੱਦ ਪਹਿਲਾਂ ਹੀ ਵਿਕਟੋਰੀਆ ਲਈ ਬੰਦ ਕਰ ਦਿੱਤੀ ਹੈ ਜੋ ਕਿ ਆਸਟ੍ਰੇਲੀਆ ਦੀ ਮਹਾਮਾਰੀ ਦੀ ਦੂਜੀ ਲਹਿਰ ਦਾ ਕੇਂਦਰ ਬਣ ਚੁੱਕਾ ਹੈ।ਬੀਬੀਸੀ ਦੀ ਰਿਪੋਰਟ ਮੁਤਾਬਕ, ਚਾਰ ਹਫਤਿਆਂ ਦੀ ਤਾਲਾਬੰਦੀ ਦੇ ਬਾਵਜੂਦ ਵਿਕਟੋਰੀਆ ਵਿਚ ਬੁੱਧਵਾਰ ਨੂੰ 725 ਨਵੇਂ ਮਾਮਲੇ ਦਰਜ ਹੋਏ। ਸਿਡਨੀ - ਐਨਐਸਡਬਲਯੂ ਦੀ ਰਾਜਧਾਨੀ ਅਤੇ ਆਸਟ੍ਰੇਲੀਆ ਦੇ ਸਭ ਤੋਂ ਵੱਡਾ ਸ਼ਹਿਰ ਵਿਚ ਹਰ ਹਫਤੇ ਔਸਤਨ ਲਗਭਗ 80 ਇਨਫੈਕਸ਼ਨਾਂ ਦਾ ਪੱਧਰ ਰਿਹਾ ਹੈ, ਜੋ ਕਮਿਊਨਿਟੀ ਟ੍ਰਾਂਸਮਿਸ਼ਨ ਦੇ ਵਿਸਫੋਟ ਦੀ ਚਿੰਤਾ ਨੂੰ ਵਧਾਉਂਦਾ ਹੈ।ਇਹ ਹੁਣ ਤੱਕ ਦੂਜੀ ਤਾਲਾਬੰਦੀ ਵਿਚ ਪਰਤਣ ਤੋਂ ਬਚਿਆ ਹੈ ਪਰ ਹਾਲ ਹੀ ਵਿਚ ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਬੇਰੁੱਤ ਧਮਾਕਾ : ਘੱਟੋ-ਘੱਟ 100 ਲੋਕਾਂ ਦੀ ਮੌਤ, ਦੋ ਹਫਤੇ ਦੀ ਐਮਰਜੈਂਸੀ ਦਾ ਐਲਾਨ


author

Vandana

Content Editor

Related News