200 ਸਾਲਾਂ ਬਾਅਦ ਜਨਤਕ ਕੀਤਾ ਜਾਵੇਗਾ ਫਰਾਂਸ ਦੀ ਮਹਾਰਾਣੀ ਦਾ ਹੀਰਾ

Friday, Jun 15, 2018 - 04:49 AM (IST)

200 ਸਾਲਾਂ ਬਾਅਦ ਜਨਤਕ ਕੀਤਾ ਜਾਵੇਗਾ ਫਰਾਂਸ ਦੀ ਮਹਾਰਾਣੀ ਦਾ ਹੀਰਾ

ਜਿਨੇਵਾ — ਫਰਾਂਸ ਦੀ ਮਹਾਰਾਣੀ ਮੈਰੀ ਐਂਟੋਨੇਟ ਨਾਲ ਜੁੜਿਆ ਬੇਸ਼ਕੀਮਤੀ ਹੀਰਾ ਜਿਸ ਨੂੰ ਕਿਸੇ ਨੇ ਵੀ ਦੇਖਿਆ ਉਸ ਨੂੰ ਜਨਤਕ ਕੀਤਾ ਜਾਵੇਗਾ। ਇਹ ਹੀਰਾ 200 ਸਾਲ ਬਾਅਦ ਪਹਿਲੀ ਵਾਰ ਜਨਤਾ ਵਿਚਾਲੇ ਜਨਤਕ ਹੋਵੇਗਾ। ਇਸ ਤੋਂ ਇਲਾਵਾ ਇਸ ਹੀਰੇ ਦੀ ਨਿਲਾਮੀ ਵੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਹੀਰਾ ਫਰਾਂਸ ਦੀ ਮਹਾਰਾਣੀ ਮੈਰੀ ਐਂਟੋਨੇਟ ਦੇ ਸਭ ਤੋਂ ਪ੍ਰਸਿੱਧ ਅਤੇ ਕੀਮਤੀ ਹੀਰਿਆਂ 'ਚੋਂ ਇਕ ਹੀਰਾ ਹੈ। ਇਸ ਨੂੰ 2 ਸਦੀਆਂ ਤੋਂ ਜਨਤਾ ਨੇ ਇਸ ਹੀਰੇ ਨੂੰ ਨਹੀਂ ਦੇਖਿਆ ਹੈ। ਜਿਨੇਵਾ 'ਚ 12 ਨਵੰਬਰ ਨੂੰ ਇਸ ਹੀਰੇ ਦੀ ਨਿਲਾਮੀ ਕੀਤੀ ਜਾਵੇਗੀ, ਇਸ ਦੀ ਨਿਲਾਮੀ ਬੋਬ੍ਰੋਨ-ਪਰਮਾ ਫੈਮਿਲੀ ਕਰੇਗੀ।
ਜ਼ਿਕਰਯੋਗ ਹੈ ਕਿ ਫਰਾਂਸ ਦੀ ਕ੍ਰਾਂਤੀ ਦੌਰਾਨ ਮਹਾਰਾਣੀ ਮੈਰੀ ਐਂਟੋਨੇਟ ਦੀ ਪੇਂਟਿੰਗ 'ਚ ਮਹਾਰਾਣੀ ਨੂੰ ਇਹ ਹੀਰਾ ਪਾਇਆ ਦੇਖਿਆ ਗਿਆ ਹੈ, ਇਹ ਪੇਂਟਿੰਗ 18ਵੀਂ ਸਦੀ ਦੀ ਹੈ। ਅੱਜ ਇਸ ਹੀਰੇ ਦੀ ਵਿਕਰੀ ਦਾ ਐਲਾਨ ਕਰਦੇ ਹੋਏ ਦੱਸਿਆ ਗਿਆ ਹੈ ਕਿ ਇਸ ਹੀਰੇ ਨੂੰ 200 ਸਾਲਾਂ 'ਚ ਕਿਸੇ ਨੇ ਨਹੀਂ ਦੇਖਿਆ। ਇਹ ਹੀਰਾ 18ਵੀਂ ਸਦੀ ਦੇ ਇਤਿਹਾਸ ਨੂੰ ਦੁਹਰਾਉਂਦਾ ਹੈ, ਇਹ ਪੂਰਾ ਮੌਤੀਆਂ ਦਾ ਹਾਰ ਹੈ ਜਿਸ 'ਚ ਇਹ ਬੇਸ਼ਕੀਮਤੀ ਹੀਰਾ ਟੰਗਿਆ ਹੋਇਆ ਹੈ।
ਫ੍ਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ ਮੈਰੀ ਐਂਟੋਨੇਟ ਫਰਾਂਸ ਦੀ ਆਖਰੀ ਰਾਣੀ ਸੀ। ਰਾਣੀ ਦਾ ਜਨਮ ਆਸਟ੍ਰੀਆ ਦੇ ਆਰਕਡੁਚੇਸ 'ਚ ਹੋਇਆ ਸੀ। ਇਹ ਐਮਪ੍ਰੇਸ ਮਾਰੀਆ ਥੈਰੇਸਾ ਅਤੇ ਫ੍ਰਾਂਸਿਸ ਸਮਰਾਟ ਹਾਲੀ ਰੋਮਨ ਦੀ ਧੀ ਸੀ। ਇਨ੍ਹਾਂ ਦਾ ਵਿਆਹ 1770 'ਚ ਲੁਈਸ ਆਗਸਟੇ ਨਾਲ ਹੋਇਆ ਸੀ। 10 ਮਈ 1774 ਨੂੰ ਜਦੋਂ ਉਸ ਦੇ ਪਤੀ ਲੁਈਸ16ਵੇਂ ਦੇ ਰੂਪ 'ਚ ਤਖਤ 'ਤੇ ਚੱੜ ਗਏ ਤਾਂ ਉਨ੍ਹਾਂ ਨੇ ਫਰਾਂਸ ਦੀ ਰਾਣੀ ਦਾ ਅਹੁਦਾ ਹਾਸਲ ਕੀਤਾ।


Related News