ਬ੍ਰਿਟੇਨ ਦੀ ਮਹਾਰਾਣੀ ਦੇ ਜਨਮਦਿਨ ਦਾ ਅਧਿਕਾਰਤ ਪ੍ਰੋਗਰਾਮ ਲਗਾਤਾਰ ਦੂਜੇ ਸਾਲ ਵੀ ਕੀਤਾ ਗਿਆ ਰੱਦ

Saturday, Mar 20, 2021 - 10:27 PM (IST)

ਬ੍ਰਿਟੇਨ ਦੀ ਮਹਾਰਾਣੀ ਦੇ ਜਨਮਦਿਨ ਦਾ ਅਧਿਕਾਰਤ ਪ੍ਰੋਗਰਾਮ ਲਗਾਤਾਰ ਦੂਜੇ ਸਾਲ ਵੀ ਕੀਤਾ ਗਿਆ ਰੱਦ

ਲੰਡਨ-ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਦਾ ਜਨਮਦਿਨ ਮਨਾਉਣ ਲਈ ਜੂਨ 'ਚ ਰੱਦ ਅਧਿਕਾਰਿਤ ਪ੍ਰੋਗਰਾਮ ਕੋਰੋਨਾ ਵਾਇਰਸ ਮਹਾਮਾਰੀ ਦੀ ਸਥਿਤੀ ਦੇ ਚੱਲਦੇ ਲਗਾਤਾਰ ਦੂਜੇ ਸਾਲ ਰੱਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਬਕਿੰਘਮ ਪੈਲੇਸ ਨੇ ਦਿੱਤੀ। ਮਹਾਰਾਣੀ ਐਲਿਜ਼ਾਬੈਥ ਦੂਜੀ 21 ਅਪ੍ਰੈਲ ਨੂੰ 95 ਸਾਲਾਂ ਦੀ ਹੋ ਜਾਵੇਗੀ। ਉਨ੍ਹਾਂ ਦਾ ਜਨਮਦਿਨ ਜੂਨ ਦੇ ਦੂਜੇ ਹਫਤੇ ਇਕ ਸਾਲਾਨਾ ਸ਼ਾਨਦਾਰ ਪ੍ਰੋਗਰਾਮ ਹੁੰਦਾ ਹੈ।

ਇਹ ਵੀ ਪੜ੍ਹੋ -ਪਾਕਿ 'ਚ ਕੋਰੋਨਾ ਦੇ ਮਾਮਲੇ ਵਧਣ ਕਾਰਣ ਬਾਜ਼ਾਰ-ਸ਼ਾਪਿੰਗ ਮਾਲ, ਦਫਤਰ ਅਤੇ ਰੈਸਟੋਰੈਂਟ ਕੀਤੇ ਗਏ ਬੰਦ

ਪਿਛਲੇ ਸਾਲ ਕੋਵਿਡ-19 ਮਹਾਮਾਰੀ ਦੇ ਚੱਲਦੇ ਲਾਗੂ ਤਾਲਾਬੰਦੀ ਦੌਰਾਨ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ ਅਤੇ ਇਸ ਦੀ ਥਾਂ 'ਤੇ ਵਿੰਡਸਰ ਕੈਸਲ 'ਚ ਛੋਟੀ ਪਰੇਡ ਆਯੋਜਿਤ ਹੋਈ ਸੀ। ਦੱਸਿਆ ਜਾਂਦਾ ਹੈ ਕਿ ਅਧਿਕਾਰੀ ਇਸ ਸਾਲ 12 ਜੂਨ ਨੂੰ ਉਸ ਤਰ੍ਹਾਂ ਦੇ ਪ੍ਰੋਗਰਾਮ ਦੀ ਯੋਜਨਾ ਬਣਾ ਰਹੇ ਹਨ। ਬਕਿੰਘਮ ਪੈਲੇਸ ਦੇ ਇਕ ਬਿਆਨ 'ਚ ਕਿਹਾ ਗਿਆ ਸਰਕਾਰ ਅਤੇ ਹੋਰ ਸੰਬੰਧਿਤ ਪੱਖਾਂ ਨਾਲ ਗੱਲਬਾਤ ਤੋਂ ਬਾਅਦ ਇਸ ਗੱਲ 'ਤੇ ਸਹਿਮਤੀ ਹੋਈ ਹੈ ਕਿ ਮਹਾਰਾਣੀ ਦਾ ਅਧਿਕਾਰਿਤ 'ਬਰਥਡੇ ਪਰੇਡ' ਜਿਸ ਨੂੰ 'ਟਰੂਪਿੰਗ ਦਿ ਕਲਰ' ਵੀ ਕਿਹਾ ਜਾਂਦਾ ਹੈ, ਇਸ ਸਾਲ ਮੱਧ ਲੰਡਨ 'ਚ ਰਵਾਇਤੀ ਤੌਰ 'ਤੇ ਆਯੋਜਿਤ ਨਹੀਂ ਹੋਵੇਗਾ।

ਇਹ ਵੀ ਪੜ੍ਹੋ -ਜਾਪਾਨ 'ਚ ਆਇਆ 7.2 ਦੀ ਤੀਬਰਤਾ ਨਾਲ ਤੇਜ਼ ਭੂਚਾਲ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News