ਮਹਾਰਾਣੀ ਏਲੀਜ਼ਾਬੇਥ ਅਗਲੇ 2 ਸਾਲਾ ''ਚ ਪ੍ਰਿੰਸ ਚਾਰਲਸ ਦੇ ਹਵਾਲੇ ਕਰੇਗੀ ਸੱਤਾ

07/11/2019 2:47:51 AM

ਲੰਡਨ - ਬ੍ਰਿਟੇਨ ਦੀ ਮਹਾਰਾਣੀ ਏਲੀਜ਼ਾਬੇਥ ਆਪਣੀਆਂ ਤਾਕਤਾਂ ਨੂੰ ਅਗਲੇ 2 ਸਾਲਾਂ 'ਚ ਪ੍ਰਿੰਸ ਚਾਰਲਸ ਦੇ ਹਵਾਲੇ ਕਰ ਦੇਵੇਗੀ। ਇਸ ਦੌਰਾਨ ਉਹ 95 ਸਾਲਾ ਦੀ ਹੋ ਜਾਵੇਗੀ। ਉਹ ਬੀਤੇ ਅਪ੍ਰੈਲ ਮਹੀਨੇ 'ਚ 93 ਸਾਲਾ ਦੀ ਹੋ ਗਈ ਸੀ ਅਤੇ ਅਗਲੇ 2 ਸਾਲਾ 'ਚ ਉਹ ਸਾਰੀਆਂ ਆਪਣੀਆਂ ਰਾਜਸ਼ਾਹੀ ਤਾਕਤਾਂ ਨੂੰ ਪ੍ਰਿੰਸ ਚਾਰਲਸ ਨੂੰ ਸੌਂਪ ਦੇਵੇਗੀ।
'ਦਿ ਰੇਗੇਂਸੀ ਐਕਟ' ਦੇ ਤਹਿਤ ਕੋਈ ਵੀ ਸ਼ਾਸ਼ਕ ਆਪਣੀਆਂ ਤਾਕਤਾਂ ਨੂੰ ਤਿਆਗ ਸਕਦਾ ਹੈ ਜੇਕਰ ਉਹ ਆਪਣੇ ਕਰੱਤਵ ਨਿਭਾਉਣ 'ਚ ਅਸਮਰਥ ਹੋਵੇ। ਤਾਕਤ ਦੇ ਸੌਂਪਣ ਦੇ ਬਾਵਜੂਦ ਏਲੀਜ਼ਾਬੇਥ ਦੇ ਸਾਹਮਣੇ ਰਾਜਸ਼ਾਹੀ ਟਾਈਟਲ ਰਹੇਗਾ ਪਰ ਚਾਰਲਸ ਜ਼ਿਆਦਾ ਜ਼ਿੰਮੇਵਾਰੀਆਂ ਨੂੰ ਨਿਭਾਉਣਗੇ। ਉਹ ਆਪਣੇ ਪਤੀ ਪ੍ਰਿੰਸ ਫਿੱਲੀਪ ਦੇ ਨਾਲ ਗਾਰਡੀਅਨ ਆਫ ਕੁਈਨ ਬਣ ਜਾਵੇਗੀ।

PunjabKesari

ਇਸ ਨੂੰ ਪਾਸ ਕਰਨ ਲਈ ਪ੍ਰਿੰਸ ਫਿੱਲੀਪ ਨੂੰ ਸੰਸਦ ਦੇ ਬੁਲਾਰੇ ਦੇ ਨਾਲ ਅਤੇ ਇਸ ਤੀਜੇ ਆਲਾ ਵਿਅਕਤੀ ਦੇ ਨਾਲ ਮਹਾਰਾਣੀ ਦੀ ਅਪੀਲ ਦੇ ਸਮਰਥਨ 'ਚ ਸਬੂਤ ਮੁਹੱਈਆ ਕਰਨੇ ਹੋਣਗੇ। ਰਾਇਲ ਲੇਖਕ ਫਿਲ ਦਾਮਪੀਅਰ ਨੇ ਆਖਿਆ ਕਿ ਇਥੇ ਗੱਲ ਹੋ ਰਹੀ ਹੈ ਕਿ ਜਦ ਮਹਾਰਾਣੀ 95 ਦੀ ਹੋ ਜਾਵੇਗੀ ਤਾਂ ਉਹ ਅਹੁਦਾ ਤਿਆਗ ਦੇਵੇਗੀ ਅਤੇ ਸੰਭਾਵਨਾ ਹੈ ਕਿ ਰੇਗੇਂਸੀ ਐਕਟ ਨੂੰ ਲਾਇਆ ਜਾਵੇਗਾ। ਉਹ ਮਹਾਰਾਣੀ ਬਣੀ ਰਹੇਗੀ ਪਰ ਪਿੰ੍ਰਸ ਚਾਰਲਸ ਉਨ੍ਹਾਂ ਦੀਆਂ ਜ਼ਿਆਦਾਤਰ ਜ਼ਿੰਮੇਵਾਰੀਆਂ ਦਾ ਭਾਰ ਆਪਣੇ ਸਿਰ ਲੈ ਲੈਣਗੇ।

PunjabKesari

ਉਨ੍ਹਾਂ ਅੱਗੇ ਕਿਹਾ ਕਿ ਪ੍ਰਿੰਸ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਸੰਸਦ ਦੇ ਸ਼ੁਰੂਆਤੀ ਸ਼ੈਸ਼ਨ ਅਤੇ ਰਾਸ਼ਟਰ ਮੰਡਲ ਕਾਨਫਰੰਸ 'ਚ ਭਾਸ਼ਣ ਨਾਲ ਇਸ ਦਾ ਸਬੂਤ ਦੇ ਦਿੱਤਾ ਹੈ। ਉਹ ਕਈ ਸਾਰੀਆਂ ਜ਼ਿੰੰਮੇਵਾਰੀਆਂ ਦਾ ਭਾਰ ਚੁੱਕ ਰਹੇ ਹਨ। ਮਹਾਰਾਣੀ ਏਲੀਜ਼ਾਬੇਥ ਬ੍ਰਿਟੇਨ ਰਾਜਸ਼ਾਹੀ ਦੀ ਸਭ ਤੋਂ ਲੰਬੇ ਸਮੇਂ ਤੱਕ ਸ਼ਾਸ਼ਨ ਕਰਨ ਵਾਲੀ ਮਜ਼ਬੂਤ ਮਹਿਲਾ ਹੈ। ਉਨ੍ਹਾਂ ਦੀ ਤਾਜ਼ਪੋਸ਼ੀ ਸਾਲ 1953 'ਚ ਹੋਈ ਸੀ।


Khushdeep Jassi

Content Editor

Related News