ਗਰਮੀ ਦੀਆਂ ਛੁੱਟੀਆਂ ਬਿਤਾਉਣ ਸਕਾਟਲੈਂਡ ਪੈਲੇਸ ਜਾਵੇਗੀ ਮਹਾਰਾਣੀ ਐਲਿਜ਼ਾਬੇਥ-ਦੂਜੀ

Monday, Jul 20, 2020 - 09:01 PM (IST)

ਗਰਮੀ ਦੀਆਂ ਛੁੱਟੀਆਂ ਬਿਤਾਉਣ ਸਕਾਟਲੈਂਡ ਪੈਲੇਸ ਜਾਵੇਗੀ ਮਹਾਰਾਣੀ ਐਲਿਜ਼ਾਬੇਥ-ਦੂਜੀ

ਲੰਡਨ (ਭਾਸ਼ਾ): ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਦੱਖਣ-ਪੂਰਬੀ ਇੰਗਲੈਂਡ ਸਥਿਤ ਵਿੰਡਸਰ ਵਿਚ ਤਕਰੀਬਨ ਇਕਾਂਤਵਾਸ ਵਿਚ ਰਹਿ ਰਹੀ ਮਹਾਰਾਣੀ ਐਲਿਜ਼ਾਬੇਥ-ਦੂਜੀ ਆਪਣੀਆਂ ਸਾਲਾਨਾ ਗਰਮੀ ਦੀਆਂ ਛੁੱਟੀਆਂ ਦੇ ਲਈ ਸਕਾਟਲੈਂਡ ਪੈਲੇਸ ਜਾਣ 'ਤੇ ਵਿਚਾਰ ਕਰ ਰਹੀ ਹੈ।

ਬ੍ਰਿਟਿਸ਼ ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ 94 ਸਾਲਾ ਮਹਾਰਾਣੀ ਤੇ ਉਨ੍ਹਾਂ ਦੇ ਪਤੀ 99 ਸਾਲਾ ਪ੍ਰਿੰਸ ਫਿਲਿਪ ਅਗਲੇ ਮਹੀਨੇ ਬਾਲਮੋਰਲ ਕੈਸਲ ਰਵਾਨਾ ਹੋਣਗੇ। ਐਬਰਡੀਨਸ਼ਾਇਰ ਵਿਚ 50 ਹਜ਼ਾਰ ਏਕੜ ਵਿਚ ਬਣੇ ਕੈਸਲ ਵਿਚ ਰਸਮੀ ਮਿਲਨ ਦੌਰਾਨ ਸ਼ਾਹੀ ਪਰਿਵਾਰ ਦੇ ਹੋਰ ਮੈਂਬਰ ਵੀ ਦੋ ਗਜ ਦੀ ਦੂਰੀ ਦਾ ਪਾਲਣ ਕਰਦੇ ਹੋਏ ਸ਼ਾਮਲ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਮਹਾਰਾਣੀ ਅਗਸਤ ਦੀ ਸ਼ੁਰੂਆਤ ਵਿਚ ਸਕਾਟਲੈਂਡ ਜਾਵੇਗੀ।


author

Baljit Singh

Content Editor

Related News