ਮਹਾਰਾਣੀ ਏਲੀਜ਼ਾਬੇਥ ਪ੍ਰਿੰਸ ਹੈਰੀ ਤੇ ਮੇਗਨ ਨੂੰ ਬਦਲਾਅ ਲਈ ਸਮਾਂ ਦੇਣ ''ਤੇ ਹੋਈ ਰਾਜ਼ੀ

01/13/2020 11:40:42 PM

ਲੰਡਨ - ਬ੍ਰਿਟੇਨ ਦੀ ਮਹਾਰਾਣੀ ਏਲੀਜ਼ਾਬੇਥ-2 ਪ੍ਰਿੰਸ ਹੈਰੀ ਅਤੇ ਮੇਗਨ ਨੂੰ ਬਦਲਾਅ ਲਈ ਸਮਾਂ ਦੇਣ 'ਤੇ ਰਾਜ਼ੀ ਹੋ ਗਈ ਹੈ। ਦੱਸ ਦਈਏ ਕਿ ਸ਼ਾਹੀ ਜੋੜੇ ਨੇ ਸ਼ਾਹੀ ਪਰਿਵਾਰ ਤੋਂ ਵੱਖ ਹੋਣ ਅਤੇ ਭਵਿੱਖ 'ਚ ਆਪਣੇ ਸਮਾਂ ਬ੍ਰਿਟੇਨ ਅਤੇ ਉੱਤਰੀ ਅਮਰੀਕਾ 'ਚ ਵੱਖ-ਵੱਖ ਕੰਮਾਂ 'ਚ ਬਿਤਾਉਣ ਦਾ ਫੈਸਲਾ ਕੀਤਾ ਹੈ।

ਇਸ ਤੋਂ ਪਹਿਲਾਂ ਬ੍ਰਿਟੇਨ ਦੀ ਮਹਾਰਾਣੀ ਏਲੀਜ਼ਾਬੇਥ-2 ਨੇ ਸੋਮਵਾਰ ਨੂੰ ਨਾਰਫੋਕ ਦੇ ਸ਼ੈਨਿਡ੍ਰਿੰਘਮ ਅਸਟੇਟ 'ਚ ਪ੍ਰਿੰਸ ਹੈਰੀ ਨੂੰ ਮਿਲਣ ਲਈ ਬੁਲਾਇਆ ਸੀ, ਜਿਸ ਨਾਲ ਉਨ੍ਹਾਂ ਦੀ ਅਤੇ ਪਤਨੀ ਮੇਗਨ ਮਰਕੇਲ ਦੀ ਭੂਮਿਕਾ 'ਤੇ ਚਰਚਾ ਕੀਤਾ ਜਾ ਸਕੇ। ਇਹ ਬੈਠਕ ਅਜਿਹੇ ਸਮੇਂ 'ਚ ਹੋ ਰਹੀ ਹੈ ਜਦ ਹੈਰੀ ਅਤੇ ਮੇਗਨ ਨੇ ਇਹ ਐਲਾਨ ਕਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਹ ਸ਼ਾਹੀ ਪਰਿਵਾਰ ਦੀ ਭੂਮਿਕਾ ਤੋਂ ਵੱਖ ਹੋ ਰਹੇ ਹਨ।

ਕਈ ਅੰਗ੍ਰੇਜ਼ੀ ਵੈੱਬਸਾਈਟਾਂ ਮੁਤਬਕ ਅਜਿਹੀ ਉਮੀਦ ਹੈ ਕਿ ਇਹ ਗੱਲਬਾਤ ਉਹ ਅਗਲਾ ਕਦਮ ਤੈਅ ਕਰੇਗੀ, ਜਿਸ ਨਾਲ ਸ਼ਾਹੀ ਪਰਿਵਾਰ ਦੇ ਨਾਲ ਜੋੜੇ ਦੇ ਨਵੇਂ ਰਿਸ਼ਤੇ ਨੂੰ ਪਰਿਭਾਸ਼ਤ ਕੀਤਾ ਜਾ ਸਕੇ। ਇਹ ਮਹਾਰਾਣੀ ਦੀ ਉਸ ਇੱਛਾ ਦੇ ਅਨੁਰੂਪ ਹੈ, ਜੋ ਜਲਦ ਤੋਂ ਜਲਦ ਇਸ ਮਾਮਲੇ ਨੂੰ ਹੱਲ ਕਰਨਾ ਚਾਹੁੰਦੀ ਹੈ। ਮੇਗਨ ਆਪਣੇ 8 ਮਹੀਨਿਆਂ ਦੇ ਪੁੱਤਰ ਆਰਚੀ ਦੇ ਨਾਲ ਕੈਨੇਡਾ 'ਚ ਹੈ। ਸੋਮਵਾਰ ਨੂੰ ਹੋਣ ਵਾਲੀ ਬੈਠਕ ਨੂੰ ਸ਼ੈਨਡ੍ਰਿੰਘਮ ਸਮਿਟ ਆਖਿਆ ਗਿਆ ਹੈ। ਇਹ ਪ੍ਰਿੰਸ ਹੈਰੀ ਦੀ ਸ਼ਾਹੀ ਭੂਮਿਰਾ ਤੋਂ ਵੱਖ ਹੋਣ ਦਾ ਐਲਾਨ ਕਰਨ ਤੋਂ ਬਾਅਦ ਪਹਿਲਾ ਮੌਕਾ ਹੋਵੇਗਾ ਜਦ 93 ਸਾਲਾ ਮਹਾਰਾਣੀ ਦੀ ਉਨ੍ਹਾਂ ਨਾਲ ਆਹਮਣੇ-ਸਾਹਮਣੇ ਬੈਠ ਕੇ ਮੁਲਾਕਾਤ ਕਰੇਗੀ।


Khushdeep Jassi

Content Editor

Related News