ਬ੍ਰੈਗਜ਼ਿਟ: ਮਹਾਰਾਣੀ ਏਲਿਜ਼ਾਬੇਥ ਨੇ ਸਵਿਕਾਰ ਕੀਤੀ ਬਿ੍ਰਟਿਸ਼ ਸੰਸਦ ਮੁਅੱਤਲ ਕਰਨ ਦੀ ਮੰਗ

08/28/2019 8:07:30 PM

ਲੰਡਨ— ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਅੱਜ ਰਾਣੀ ਏਲਿਜ਼ਾਬੇਥ ਦੂਜੀ ਨੂੰ ਮੰਗ ਕੀਤੀ ਸੀ ਕਿ ਉਹ ਸਤੰਬਰ ਦੇ ਦੂਜੇ ਹਫਤੇ ਬਿ੍ਰਟੇਨ ਦੀ ਸੰਸਦ ਨੂੰ ਮੁਅੱਤਲ ਕਰ ਦੇਣ ਤਾਂ ਕਿ ਸੰਸਦ ਨੂੰ ਬ੍ਰੈਗਜ਼ਿਟ ਸੌਦੇ ਨੂੰ ਰੋਕਣ ਲਈ ਸੰਸਦ ਮੈਂਬਰਾਂ ਨੂੰ ਕੁਝ ਸਮਾਂ ਹੋਰ ਮਿਲ ਸਕੇ। ਬਿ੍ਰਟਿਸ਼ ਪ੍ਰਧਾਨ ਮੰਤਰੀ ਦੀ ਇਸ ਮੰਗ ਨੂੰ ਰਾਣੀ ਏਲਿਜ਼ਾਬੇਥ ਨੇ ਸਵਿਕਾਰ ਕਰ ਲਿਆ ਹੈ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਿ੍ਰਟਿਸ਼ ਪ੍ਰਧਾਨ ਮੰਤਰੀ ਬੋਰਿਸ ਨੇ ਸੰਸਦ ਮੈਂਬਰਾਂ ਨੂੰ ਕਿਹਾ ਸੀ ਕਿ ਅੱਜ ਸਵੇਰੇ ਮੈਂ ਮਹਾਰਾਣੀ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਮੌਜੂਦਾ ਪਾਰਲੀਮੈਂਟਰੀ ਸੈਸ਼ਨ ਨੂੰ 14 ਅਕਤੂਬਰ ਤੱਕ ਟਾਲਣ ਦੀ ਅਪੀਲ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਜਾਨਸਨ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ 17 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਪਾਰਲੀਮੈਂਟ ਦੇ ਮਹੱਤਵਪੂਰਨ ਸੈਸ਼ਨ ਦੌਰਾਨ ਯੂਰਪੀ ਸੰਘ, ਬ੍ਰੈਗਜ਼ਿਟ ਤੇ ਦੂਜੇ ਮੁੱਦਿਆਂ ’ਤੇ ਚਰਚਾ ਲਈ ਦੋਵਾਂ ਪੱਖਾਂ ਨੂੰ ਪੂਰਾ ਸਮਾਂ ਮਿਲੇਗਾ।   


Baljit Singh

Content Editor

Related News