ਕਿਊਬਿਕ : ਕੈਨੇਡਾ-ਅਮਰੀਕਾ ਦੇ ਸਰਹੱਦ ''ਤੇ ਸ਼ਰਨਾਰਥੀਆਂ ਨੂੰ ਲੈ ਕੇ ਹੋਏ ਪ੍ਰਦਰਸ਼ਨ
Monday, May 21, 2018 - 12:51 AM (IST)

ਸੈਂਟ—ਕੈਨੇਡਾ-ਅਮਰੀਕਾ ਸਰਹੱਦ ਉੱਤੇ ਕਿਊਬਿਕ ਦੇ ਨੇੜੇ ਸ਼ਰਨਾਰਥੀਆਂ ਦੇ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਹੋਏ। ਇਸ ਦੌਰਾਨ ਇਕ ਜੱਥੇਬੰਦੀ ਜਿੱਥੇ ਸ਼ਰਨਾਰਥੀਆਂ ਦੇ ਹੱਕ 'ਚ ਪ੍ਰਦਰਸ਼ਨ ਕਰ ਰਹੀ ਸੀ ਤਾਂ ਦੂਜੀ ਜੱਥੇਬੰਦੀ ਨੇ ਸ਼ਰਨਾਰਥੀਆਂ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ। ਕਿਊਬਿਕ 'ਚ ਸੈਂਟ-ਬਰਨਾਰਡੇ-ਡੀ-ਲਾਕੋਲੇ ਕੈਨੇਡਾ-ਅਮਰੀਕਾ ਸਰਹੱਦ ਤੋਂ ਬੀਤੇ ਦੇ ਮਹੀਨਿਆਂ ਦੌਰਾਨ ਹਜ਼ਾਰਾਂ ਲੋਕਾਂ ਨੇ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕੀਤੀ ਹੈ। ਸੋਲੀਡੈਰਿਟੀ ਵਿਦਾਊਟ ਬਾਰਡਰ ਦੇ ਮੈਂਬਰਾਂ ਨੇ ਕਿਊਬਿਕ-ਨਿਊ ਯਾਰਕ ਦੇ ਸੈਂਟ-ਬਰਨਾਰਡ ਡੀ ਲਾਕੋਲੇ ਬਾਰਡਰ ਉੱਤੇ ਸ਼ਰਨਾਰਥੀਆਂ ਦੇ ਸਵਾਗਤ ਲਈ ਇਕੱਠ ਕੀਤਾ, ਜਦਕਿ ਦੂਜੇ ਸਮੂਹ ਸਟਾਰਮ ਅਲਾਇੰਸ ਨੇ ਸ਼ਨਰਨਾਰਥੀਆਂ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਕਈ ਪ੍ਰਦਰਸ਼ਨਕਾਰੀ ਰਾਇਲ, ਕੈਨੇਡੀਅਨ ਮਾਊਂਟਡ ਪੁਲਸ ਨਾਲ ਵੀ ਭਿੜੇ, ਜੋ ਕਿ ਉਨ੍ਹਾਂ ਨੂੰ ਸਰਹੱਦ ਵੱਲ ਅੱਗੇ ਵੱਧਣ ਤੋਂ ਰੋਕ ਰਹੀ ਸੀ। ਸੋਲੀਡੈਰਿਟੀ ਵਿਦਾਊਟ ਬਾਰਡਰ ਦੇ ਮੈਂਬਰਾਂ ਨੇ ਸਰਹੱਦਾਂ ਖੋਲ੍ਹਣ ਦਾ ਸੱਦਾ ਦਿੰਦਿਆਂ ਕਿਹਾ ਕਿ ਪਨਾਹ ਮੰਗਣ ਵਾਲਿਆਂ ਨੂੰ ਗੈਰ-ਕਾਨੂੰਨੀ ਇੰਮੀਗਰੇਸ਼ਨ ਵਜੋਂ ਪੇਸ਼ ਕਰਕੇ ਇਸ ਦਾ ਵਿਰੋਧ ਕਰਨ ਵਾਲੇ ਸੱਜੇ-ਪੱਖੀ ਸਮੂਹ ਸਟਾਰਮ ਅਲਾਇੰਸ ਦੀਆਂ ਨੀਤੀਆਂ ਉੱਤੇ ਪਾਬੰਦੀ ਲਾਈ ਜਾਵੇ। ਰਾਇਲ ਕੈਨੇਡੀਅਨ ਮਾਊਂਟਡ ਪੁਲਸ (ਆਰ.ਸੀ.ਐੱਮ.ਪੀ.) ਨੇ ਕਿਹਾ ਕਿ ਬੀਤੇ ਜਨਵਰੀ ਅਤੇ ਅਪ੍ਰੈਲ ਦੌਰਾਨ ਲਾਕੋਲੇ ਤੋਂ ਕੁਝ ਕਿਲੋਮੀਟਰ ਦੂਰ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਜੋਂ ਪ੍ਰਸਿੱਧ ਇਸ ਲਾਂਘੇ ਨੂੰ ਪਾਰ ਕਰਕੇ 7300 ਲੋਕਾਂ ਨੇ ਕੈਨੇਡਾ ਕੋਲੋਂ ਪਨਾਹ ਦੀ ਮੰਗ ਕੀਤੀ ਹੈ। ਪਿਛਲੇ ਸਾਲ ਸ਼ਰਨਾਰਥੀ ਵਜੋਂ ਦਾਅਵਾ ਪੇਸ਼ ਕਰਨ ਲਈ 19 ਹਜ਼ਾਰ ਲੋਕਾਂ ਨੇ ਕਿਊਬਿਕ ਆਉਣ ਲਈ ਸਰਹੱਦ ਪਾਰ ਕੀਤੀ।
ਕਿਊਬਿਕ 'ਚ ਸੈਂਟ-ਬਰਨਾਰਡੇ-ਡੀ ਲਾਕੋਲੇ ਕੈਨੇਡਾ-ਅਮਰੀਕਾ ਸਰਹੱਦ ਉੱਤੇ ਹੋਏ ਪ੍ਰਦਰਸ਼ਨ ਦੌਰਾਨ ਸਟਾਰਮ ਅਲਾਇੰਸ ਦੇ ਮੈਂਬਰਾਂ ਨੇ ਸ਼ਰਨਾਰਥੀਆਂ ਦੇ ਮੁੱਦੇ ਨੂੰ ਲੈ ਕੇ ਫੈਡਰਲ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਮੰਗ ਕੀਤੀ ਕਿ ਗੈਰ-ਕਾਨੂੰਨੀ ਇੰਮੀਗਰੇਸ਼ਨ ਨੂੰ ਬੰਦ ਕੀਤਾ ਜਾਵੇ। ਸ਼ਰਨਾਰਥੀ ਹਮਾਇਤੀ ਸਮੂਹ ਨੇ ਐਂਟੀ-ਇੰਮੀਗਰੇਸ਼ਨ ਪ੍ਰਦਰਸ਼ਕਾਰੀਆਂ ਨੂੰ ਰੋਕਣ ਲਈ 15 ਜਾਮ ਕਰ ਦਿੱਤੇ। ਐਸ ਕਿਊ ਦੇ ਅਫਸਰਾਂ ਨੇ ਸੜਕ ਉੱਤੇ ਪੈਦਲ ਚੱਲਣ ਵਾਲਿਆਂ ਦੀ ਮੌਜੂਦਗੀ ਦਾ ਹਵਾਲਾ ਦਿੰਦੇ ਹੋਏ ਉੱਤਰ ਵੱਲ ਜਾਣ ਵਾਲੀ ਦਿਸ਼ਾ ਉੱਤੇ ਹਾਈਵੇਅ ਨੂੰ ਬੰਦ ਕਰ ਦਿੱਤਾ। ਇਸ ਦੌਰਾਨ ਇਕੱਠ ਨੂੰ ਗੈਰ-ਕਾਨੂੰਨੀ ਐਲਾਨ ਦਿੱਤਾ ਗਿਆ ਅਤੇ ਭੀੜ ਨੂੰ ਖਿਲਾਰਨ ਦੇ ਹੁਕਮ ਦਿੱਤੇ ਗਏ। ਐਸਕਿਊ ਦੇ ਬੁਲਾਰੇ ਇਨਗਰਿਡ ਅਸਲਿਨ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਉਹ ਕਾਰਕੁੰਨ ਜੱਗੀ ਸਿੰਘ ਹੈ ਜਾਂ ਨਹੀਂ। ਪੁਲਸ ਨੇ ਦੋਵਾਂ ਸਮੂਹਾਂ ਨੂੰ ਰੋਕਣ ਲਈ ਬੈਰੀਅਰ ਲਗਾ ਦਿੱਤੇ। ਇਸ ਦੌਰਾਨ ਸੋਲੀਡੈਰਿਟੀ ਐਕਰਾਸ ਬਾਰਡਰ ਦੇ ਮੈਂਬਰ ਆਰੋਨ ਲਾਕੋਫ ਨੇ ਕਿਹਾ ਕਿ ਨਸਲੀਆਂ ਦਾ ਸਵਾਗਤ ਨਹੀਂ ਕੀਤਾ ਜਾਵੇਗਾ ਅਤੇ ਅਸੀਂ ਚਾਹੁਦੇ ਹਾਂ ਕਿ ਕੈਨੇਡਾ ਅਤੇ ਕਿਊਬਿਕ ਸ਼ਰਨਾਰਥੀਆਂ ਲਈ ਸਰਹੱਦਾਂ ਖੋਲ੍ਹ ਦੇਣ। ਸਰਹੱਦ ਪਾਰ ਕਰਨ ਵਾਲੇ ਹਰ ਸ਼ਰਨਾਰਥੀ ਦਾ ਦਿਲੋਂ ਸਵਾਗਤ ਕੀਤਾ ਜਾਵੇ।