ਕਤਰ :ਟ੍ਰੇਨਿੰਗ ਮਿਸ਼ਨ ਦੌਰਾਨ ਦੋ ਜੰਗੀ ਜਹਾਜ਼ਾਂ ਦੀ ਟੱਕਰ

Wednesday, Jul 10, 2019 - 03:08 PM (IST)

ਕਤਰ :ਟ੍ਰੇਨਿੰਗ ਮਿਸ਼ਨ ਦੌਰਾਨ ਦੋ ਜੰਗੀ ਜਹਾਜ਼ਾਂ ਦੀ ਟੱਕਰ

ਦੁਬਈ— ਕਤਰ ਦੇ ਰੱਖਿਆ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ 2 ਜੰਗੀ ਜਹਾਜ਼ ਟ੍ਰੇਨਿੰਗ ਸੈਸ਼ਨ ਦੌਰਾਨ ਆਪਸ 'ਚ ਟਕਰਾ ਗਏ ਹਨ। ਮੰਤਰਾਲੇ ਵਲੋਂ ਅਜੇ ਜਹਾਜ਼ਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ ਜੋ ਬੁੱਧਵਾਰ ਨੂੰ ਹਾਦਸੇ ਦੇ ਸ਼ਿਕਾਰ ਹੋਏ ਹਨ।

ਬਿਆਨ 'ਚ ਕਿਹਾ ਗਿਆ ਹੈ ਕਿ ਜਹਾਜ਼ਾਂ ਦੇ ਪਾਇਟ ਹਾਦਸੇ ਤੋਂ ਪਹਿਲਾਂ ਬਾਹਰ ਨਿਕਲਣ 'ਚ ਸਫਲ ਰਹੇ, ਇਸ ਕਾਰਨ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਅਰਬ 'ਚ ਇਕ ਛੋਟੇ ਜਿਹੇ ਰਾਸ਼ਟਰ ਕਤਰ ਦਾ ਸਿਆਸੀ ਟਕਰਾਅ ਕਾਰਨ ਉਸ ਦੇ ਨਾਲ ਦੇ ਚਾਰ ਰਾਸ਼ਟਰਾਂ ਵਲੋਂ ਬਾਈਕਾਟ ਕੀਤਾ ਗਿਆ ਹੈ। ਕਤਰ 'ਚ ਅਮਰੀਕਾ ਦਾ ਜ਼ਬਰਦਸਤ ਅਲ-ਉਦੇਦ ਏਅਰ ਬੇਸ ਵੀ ਹੈ, ਜਿਥੇ ਅਮਰੀਕੀ ਫੌਜੀਆਂ ਦੀ ਮੌਜੂਦਗੀ ਹੈ। ਅਮਰੀਕੀ ਏਅਰ ਫੋਰਸ ਦੇ ਲੈਫਟੀਨੈਂਟ ਕਰਨਲ ਕ੍ਰਿਸਟੀਨ ਡੀ. ਮਿਲੇਟੀ ਨੇ ਕਿਹਾ ਕਿ ਅਮਰੀਕੀ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਹੈ ਪਰ ਅਸੀਂ ਇਸ ਵੇਲੇ ਇਸ ਦੇ ਸਮਰਥਨ 'ਚ ਨਹੀਂ ਹਾਂ।


author

Baljit Singh

Content Editor

Related News