ਕਤਰ ਨੇ 'ਓਪੇਕ' ਤੋਂ ਬਾਹਰ ਨਿਕਲਣ ਦਾ ਕੀਤਾ ਐਲਾਨ

Monday, Dec 03, 2018 - 04:58 PM (IST)

ਕਤਰ ਨੇ 'ਓਪੇਕ' ਤੋਂ ਬਾਹਰ ਨਿਕਲਣ ਦਾ ਕੀਤਾ ਐਲਾਨ

ਦੋਹਾ (ਬਿਊਰੋ)— ਕਤਰ ਨੇ ਪ੍ਰਮੁੱਖ ਕੱਚਾ ਤੇਲ ਉਤਪਾਦਕ ਦੇਸ਼ਾਂ ਦੇ ਸਮੂਹ ਓਪੇਕ (OPEC) ਤੋਂ ਅਗਲੇ ਮਹੀਨੇ ਬਾਹਰ ਨਿਕਲਣ ਦਾ ਫੈਸਲਾ ਲਿਆ ਹੈ। ਕਤਰ ਨੇ ਇਹ ਫੈਸਲਾ ਗੈਸ ਉਤਪਾਦਨ 'ਤੇ ਧਿਆਨ ਕੇਂਦਰਿਤ ਕਰਨ ਲਈ ਲਿਆ ਹੈ। ਕਤਰ ਦੇ ਊਰਜਾ ਮੰਤਰੀ ਸਾਦ ਅਲ-ਕਾਬੀ ਨੇ ਸੋਮਵਾਰ ਨੂੰ ਇਸ ਸਬੰਧੀ ਐਲਾਨ ਕੀਤਾ। ਕਾਬੀ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ,''ਕਤਰ ਨੇ ਓਪੇਕ (Organization of the Petroleum Exporting Countries) ਦੀ ਮੈਂਬਰਸ਼ਿਪ ਛੱਡਣ ਦਾ ਫੈਸਲਾ ਲਿਆ ਹੈ ਜੋ ਜਨਵਰੀ 2019 ਤੋਂ ਪ੍ਰਭਾਵੀ ਹੋਵੇਗੀ।

 

ਉਨ੍ਹਾਂ ਨੇ ਕਿਹਾ ਕਿ ਕਤਰ ਅੱਗੇ ਵੀ ਕੱਚੇ ਤੇਲ ਦਾ ਉਤਪਾਦਨ ਜਾਰੀ ਰੱਖੇਗਾ ਪਰ ਉਹ ਗੈਸ ਉਤਪਾਦਨ 'ਤੇ ਵੱਧ ਧਿਆਨ ਦੇਵੇਗਾ ਕਿਉਂਕਿ ਉਹ ਵਿਸ਼ਵ ਵਿਚ ਤਰਲ ਕੁਦਰਤੀ ਗੈਸ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ। ਕਾਬੀ ਨੇ ਕਿਹਾ,''ਕੱਚੇ ਤੇਲ ਵਿਚ ਸਾਡੇ ਲਈ ਜ਼ਿਆਦਾ ਸੰਭਾਵਨਾਵਾਂ ਨਹੀਂ ਹਨ। ਅਸੀਂ ਅਸਲੀਅਤ 'ਤੇ ਵਿਸ਼ਵਾਸ ਕਰਦੇ ਹਾਂ। ਸਾਡੀਆਂ ਸੰਭਾਵਨਾਵਾਂ ਗੈਸ ਵਿਚ ਹਨ।'' 

ਕਾਬੀ ਨੇ ਕਿਹਾ ਕਿ ਓਪੇਕ ਨੂੰ ਐਲਾਨ ਤੋਂ ਪਹਿਲਾਂ ਹੀ ਇਸ ਫੈਸਲੇ ਤੇ ਬਾਰੇ ਵਿਚ ਸੂਚਿਤ ਕਰ ਦਿੱਤਾ ਗਿਆ ਹੈ। ਇੱਥੇ ਦੱਸ ਦਈਏ ਕਿ ਕਤਰ ਓਪੇਕ ਵਿਚ ਸਾਲ 1961 ਵਿਚ ਸ਼ਾਮਲ ਹੋਇਆ ਸੀ। ਓਪੇਕ 'ਤੇ ਸਾਉਦੀ ਅਰਬ ਦਾ ਦਬਦਬਾ ਚੱਲਦਾ ਹੈ। ਦੋਹਾਂ ਦੇਸ਼ਾਂ ਵਿਚਕਾਰ ਜੂਨ 2017 ਤੋਂ ਸੰਬੰਧ ਖਰਾਬ ਚੱਲ ਰਹੇ ਹਨ।


author

Vandana

Content Editor

Related News